ਪੰਜਾਬੀ ਮੂਲ ਦੇ ਕੈਨੇਡੀਅਨ ਪੱਤਰਕਾਰ ਨੂੰ ਡੂੰਘਾ ਸਦਮਾ, ਵੱਡੇ ਭਰਾ ਦੀ ਬੇਵਕਤੀ ਮੌਤ

Monday, May 27, 2024 - 10:56 AM (IST)

ਪੰਜਾਬੀ ਮੂਲ ਦੇ ਕੈਨੇਡੀਅਨ ਪੱਤਰਕਾਰ ਨੂੰ ਡੂੰਘਾ ਸਦਮਾ, ਵੱਡੇ ਭਰਾ ਦੀ ਬੇਵਕਤੀ ਮੌਤ

ਟੋਰਾਂਟੋ- ਕੈਨੇਡਾ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਮੀਡੀਆ ਤੇ ਰੀਅਲ ਅਸਟੇਟ ਦੀ ਦੁਨੀਆ ਵਿਚ ਇਕ ਵੱਡਾ ਨਾਮ ਰੱਖਦੇ ਬਲਜੀਤ ਮੰਡ ਨੂੰ ਡੂੰਘਾ ਸਦਮਾ ਪਹੁੰਚਿਆ ਹੈ। ਪੰਜਾਬੀ ਮੂਲ ਦੇ ਕੈਨੇਡੀਅਨ ਪੱਤਰਕਾਰ ਬਲਜੀਤ ਮੰਡ ਦੇ ਵੱਡੇ ਭਰਾ ਸਤਨਾਮ ਸਿੰਘ ਲਾਡੀ ਮੰਡ ਦੀ ਅਚਾਨਕ ਮੌਤ ਹੋ ਗਈ ਹੈ। ਉਹ 49 ਸਾਲ ਦੇ ਸਨ। ਜਾਣਕਾਰੀ ਮੁਤਾਬਕ ਸਾਰੇ ਭਰਾ ਵੈਨਕੂਵਰ ਗਏ ਹੋਏ ਸਨ। ਜਦੋਂ ਸਵੇਰ ਵੇਲੇ ਉਹ ਕਮਰੇ ਵਿਚੋਂ ਬਾਹਰ ਨਾ ਨਿਕਲੇ ਤਾਂ ਸਭ ਤੋਂ ਵੱਡੇ ਭਰਾ ਓਂਕਾਰ ਸਿੰਘ ਮੰਡ ਨੂੰ ਚਿੰਤਾ ਹੋਈ ਅਤੇ ਉਹ ਉਸ ਨੂੰ ਬੁਲਾਉਣ ਲਈ ਗਏ।

ਪੜ੍ਹੋ ਇਹ ਅਹਿਮ ਖ਼ਬਰ-ਭਾਰਤੀ ਹਾਜੀਆਂ ਲਈ ਖੁਸ਼ਖ਼ਬਰੀ, ਪਹਿਲੀ ਵਾਰ ਹਾਈ ਸਪੀਡ ਟ੍ਰੇਨ ਰਾਹੀਂ ਜੇਦਾਹ ਤੋਂ ਮੱਕਾ ਦੀ ਕਰਨਗੇ ਯਾਤਰਾ

ਉਨ੍ਹਾਂ ਸਤਨਾਮ ਸਿੰਘ ਮੰਡ ਨੂੰ ਕਿਚਨ ਵਿਚ ਬੇਹੋਸ਼ ਪਾਇਆ। ਇਸ ਮਗਰੋਂ ਤੁਰੰਤ ਐਂਬੁੂਲੈਂਸ ਬੁਲਾਈ ਗਈ, ਜਿਨ੍ਹਾਂ ਨੇ ਮੌਕੇ 'ਤੇ ਪਹੁੰਚ ਕੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਫਿਲਹਾਲ ਮੌਤ ਦੇ ਕਾਰਨ ਸਪੱਸ਼ਟ ਨਹੀਂ ਹਨ। ਪੋਸਟਮਾਰਟਮ ਰਿਪੋਰਟ ਆਉਣੀ ਬਾਕੀ ਹੈ। ਇੱਥੇ ਦੱਸ ਦਈਏ ਕਿ ਉਨ੍ਹਾਂ ਦਾ ਪਰਿਵਾਰ ਫਗਵਾੜਾ ਵਿਚ ਰਹਿੰਦਾ ਹੈ। ਕੁਝ ਸਾਲ ਪਹਿਲਾਂ ਉਨ੍ਹਾਂ ਦੀ ਪਤਨੀ ਦੀ ਵੀ ਕੈਂਸਰ ਨਾਲ ਮੌਤ ਹੋ ਚੁੱਕੀ ਹੈ। ਉਹ ਆਪਣੇ ਪਿੱਛੇ ਦੋ ਧੀਆਂ ਤੇ ਇਕ ਪੁੱਤ ਛੱਡ ਗਏ ਹਨ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News