ਬਗਦਾਦੀ ਮੌਤ: ਮੁਹਿੰਮ ''ਚ ਜ਼ਖਮੀ ਹੋਏ ਕੁੱਤੇ ਦੀ ਪਛਾਣ ਉਜਾਗਰ ਨਹੀਂ ਕਰੇਗਾ ਅਮਰੀਕਾ

Tuesday, Oct 29, 2019 - 01:50 PM (IST)

ਬਗਦਾਦੀ ਮੌਤ: ਮੁਹਿੰਮ ''ਚ ਜ਼ਖਮੀ ਹੋਏ ਕੁੱਤੇ ਦੀ ਪਛਾਣ ਉਜਾਗਰ ਨਹੀਂ ਕਰੇਗਾ ਅਮਰੀਕਾ

ਵਾਸ਼ਿੰਗਟਨ— ਪੈਂਟਾਗਨ ਨੇ ਕਿਹਾ ਕਿ ਉੱਤਰ-ਪੱਛਮੀ ਸੀਰੀਆ 'ਚ ਅਮਰੀਕੀ ਹਮਲੇ 'ਚ ਇਸਲਾਮਿਕ ਸਟੇਟ ਸਰਗਨਾ ਅਬੂ-ਬਕਰ ਅਲ ਬਗਦਾਦੀ ਨੂੰ ਮੌਤ ਦੇ ਘਾਟ ਉਤਾਰਣ ਦੌਰਾਨ ਜ਼ਖਮੀ ਹੋਏ ਕੁੱਤੇ ਦੀ ਪਛਾਣ ਉਜਾਗਰ ਨਹੀਂ ਕੀਤੀ ਜਾਵੇਗੀ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉੱਤਰ-ਪੱਛਮੀ ਸੀਰੀਆ 'ਚ ਅਮਰੀਕਾ ਦੇ ਵਿਸ਼ੇਸ਼ ਬਲਾਂ ਦੇ ਹਮਲੇ 'ਚ ਬਗਦਾਦੀ ਦੇ ਮਾਰੇ ਜਾਣ ਦਾ ਐਲਾਨ ਕੀਤਾ ਸੀ।

ਦੱਸਿਆ ਗਿਆ ਸੀ ਕਿ ਉੱਤਰ-ਪੱਛਮੀ ਸੀਰੀਆ 'ਚ ਅਮਰੀਕਾ ਦੇ ਡਾਗ ਸਕੁਆਡ ਨੇ ਇਕ ਪਾਸੇਓਂ ਬੰਦ ਸੁਰੰਗ 'ਚ ਆਈ.ਐੱਸ. ਸਰਗਨਾ ਦਾ ਪਿੱਛਾ ਕੀਤਾ ਤੇ ਜਦੋਂ ਉਸ ਦੇ ਕੋਲ ਬਚਣ ਦਾ ਕੋਈ ਰਸਤਾ ਨਹੀਂ ਬਚਿਆ ਤਾਂ ਉਸ ਨੇ ਆਤਮਘਾਤੀ ਜੈਕੇਟ ਨਾਲ ਧਮਾਕਾ ਕਰਕੇ ਖੁਦ ਤੇ ਤਿੰਨ ਹੋਰਾਂ ਨੂੰ ਉਡਾ ਲਿਆ। ਜੁਆਇੰਟ ਚੀਫ ਆਫ ਸਟਾਫ ਦੇ ਪ੍ਰਧਾਨ ਜਨਰਲ ਮਾਰਕ ਮਿਲੇ ਨੇ ਕਿਹਾ ਕਿ ਕੇ-9 ਫੌਜੀ ਕੁੱਤੇ ਨੇ ਬਿਹਤਰੀਨ ਕੰਮ ਕੀਤਾ, ਜਿਵੇਂ ਕਿ ਉਹ ਸਾਰੇ ਵੱਖ-ਵੱਖ ਸਥਿਤੀਆਂ 'ਚ ਕਰਦੇ ਹਨ। ਉਹ ਮਾਮੂਲੀ ਰੂਪ ਨਾਲ ਜ਼ਖਮੀ ਹੋਇਆ ਹੈ। ਅਮਰੀਕਾ ਦੇ ਰੱਖਿਆ ਮੰਤਰੀ ਮਾਰਕ ਐਸਪਰ ਦੇ ਨਾਲ ਇਕ ਪੱਤਰਕਾਰ ਸੰਮੇਲਨ 'ਚ ਅਮਰੀਕਾ ਦੇ ਚੋਟੀ ਦੇ ਜਨਰਲ ਨੇ ਕਿਹਾ ਕਿ ਕੁੱਤਾ ਅਜੇ ਵੀ ਮੈਦਾਨ 'ਚ ਹੈ ਤੇ ਆਪਣੇ ਹੈਂਡਲਰ ਨਾਲ ਡਿਊਟੀ 'ਤੇ ਪਰਤ ਆਇਆ ਹੈ। ਇਸ ਲਈ ਅਸੀਂ ਸਾਰੇ ਉਸ ਦੀ ਕੋਈ ਤਸਵੀਰ ਜਾਂ ਨਾਂ ਜਾਂ ਹੋਰ ਜਾਣਕਾਰੀ ਜਾਰੀ ਨਹੀਂ ਕਰ ਰਹੇ ਹਾਂ। ਇਹ ਗੁਪਤ ਜਾਣਕਾਰੀ ਹੈ। ਐਸਪਰ ਨੇ ਕਿਹਾ ਕਿ ਉਸ ਦੀ ਪਛਾਣ ਦੀ ਰੱਖਿਆ ਕੀਤੀ ਜਾ ਰਹੀ ਹੈ।

ਮਿਲੇ ਨੇ ਗੱਲ ਦਾ ਸਮਰਥਨ ਕਰਦਿਆਂ ਕਿਹਾ ਕਿ ਅਸੀਂ ਕੁੱਤੇ ਦੀ ਪਛਾਣ ਦੀ ਰੱਖਿਆ ਕਰ ਰਹੇ ਹਾਂ। ਇਸ ਤੋਂ ਪਹਿਲਾਂ ਜਨਰਲ ਮਿਲੇ ਨੇ ਪੱਤਰਕਾਰਾਂ ਨੂੰ ਕਿਹਾ ਸੀ ਕਿ ਬਗਦਾਦੀ ਨੂੰ ਫੌਰੇਂਸਿਕ ਡੀ.ਐੱਨ.ਏ. ਜਾਂਚ ਲਈ ਇਕ ਸੁਰੱਖਿਅਤ ਕੇਂਦਰ ਲਿਜਾਇਆ ਗਿਆ ਸੀ ਤਾਂਕਿ ਉਸ ਦੀ ਪਛਾਣ ਦੀ ਪੁਸ਼ਟੀ ਕੀਤੀ ਜਾ ਸਕੇ ਤੇ ਉਸ ਤੋਂ ਬਾਅਦ ਅੰਤਿਮ ਸੰਸਕਾਰ ਕੀਤਾ ਜਾ ਸਕੇ। ਇਹ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ ਤੇ ਇਸ ਨੂੰ ਸਹੀ ਤਰੀਕੇ ਨਾਲ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਲਕਾਇਦਾ ਸਰਗਨਾ ਓਸਾਮਾ ਬਿਨ ਲਾਦੇਨ ਨੂੰ ਸਮੁੰਦਰ 'ਚ ਦਫਨਾਇਆ ਗਿਆ ਸੀ। 2011 'ਚ ਪਾਕਿਸਤਾਨ ਦੇ ਐਬਟਾਬਾਦ 'ਚ ਅਮਰੀਕੀ ਕਾਰਵਾਈ 'ਚ ਲਾਦੇਨ ਮਾਰਿਆ ਗਿਆ ਸੀ।


author

Baljit Singh

Content Editor

Related News