ਕੈਲੀਫੋਰਨੀਆ ਤੋਂ ਆਈ ਮੰਦਭਾਗੀ ਖ਼ਬਰ, ਪੰਜਾਬੀ ਪੁਲਸ ਅਫ਼ਸਰ ਦੀ ਹੋਈ ਦਰਦਨਾਕ ਮੌਤ

Tuesday, Jun 20, 2023 - 03:21 AM (IST)

ਗੁਰਿੰਦਰਜੀਤ ਨੀਟਾ ਮਾਛੀਕੇ (ਕੈਲੀਫੋਰਨੀਆ): ਫਰਿਜ਼ਨੋ ਦੇ ਲਾਗਲੇ ਸ਼ਹਿਰ ਸੈਂਗਰ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਲੰਘੇ ਹਫ਼ਤੇ ਸੈਂਗਰ ਪੁਲਸ ਡਿਪਾਰਟਮੈਂਟ ਦਾ ਅਫ਼ਸਰ ਮਨਵੀਰ ਧਨੋਆ ਸਿੰਗਲ ਕਾਰ ਕਰੈਸ਼ ਵਿਚ ਜ਼ਿੰਦਗੀ ਤੋਂ ਹੱਥ ਧੋ ਬੈਠਾ।

ਇਹ ਖ਼ਬਰ ਵੀ ਪੜ੍ਹੋ - 'ਆਦਿਪੁਰਸ਼' ਵਿਵਾਦ 'ਤੇ ਅਨੁਰਾਗ ਠਾਕੁਰ ਦਾ ਪਹਿਲਾ ਬਿਆਨ, ਫ਼ਿਲਮ 'ਚ ਬਦਲਾਅ ਕਰਨ ਬਾਰੇ ਕਹੀ ਇਹ ਗੱਲ

ਕੈਲੀਫੋਰਨੀਆ ਹਾਈਵੇਅ ਪੈਟਰੋਲ ਦਾ ਕਹਿਣਾ ਹੈ ਕਿ ਹਾਦਸਾ ਸਵੇਰੇ 5:30 ਵਜੇ ਸਕਾਈ ਹਾਰਬਰ ਰੋਡ ਨੇੜੇ ਮਿਲਰਟਨ ਰੋਡ 'ਤੇ ਵਾਪਰਿਆ। ਅਧਿਕਾਰੀਆਂ ਦਾ ਕਹਿਣਾ ਹੈ ਕਿ ਧਨੋਆ ਮਿਲਰਟਨ ਤੋਂ ਪੂਰਬ ਵੱਲ ਜਾ ਰਿਹਾ ਸੀ. ਜਦੋਂ ਉਸ ਦੀ ਕਾਰ ਰੋਡਵੇਅ ਤੋਂ ਹੇਠਾਂ ਜਾ ਡਿੱਗੀ ਅਤੇ ਕਾਰ ਪਲਟੀਆਂ ਖਾ ਗਈ, ਅਤੇ ਉਹ ਕਾਰ ਵਿਚੋਂ ਬਾਹਰ ਜਾ ਡਿੱਗਿਆ ਅਤੇ ਮੌਕੇ 'ਤੇ ਹੀ ਉਸ ਦੀ ਮੌਤ ਹੋ ਗਈ। ਸੈਂਗਰ ਪੁਲਸ ਡਿਪਾਰਟਮੈਂਟ ਨੇ ਕਿਹਾ ਕਿ ਉਨ੍ਹਾਂ ਨੇ ਇਕ ਬਹੁਤ ਬਹਾਦਰ ਤੇ ਸਿਆਣਾ ਅਫ਼ਸਰ ਖੋਇਆ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਪਰੌਂਠਿਆਂ ਦੀ ਥਾਂ ਲੈਣ ਲੱਗੀ ਬਰਿਆਨੀ ; ਹਰ ਮਿੰਟ 200 ਲੋਕ ਕਰਦੇ ਹਨ ਆਰਡਰ

ਅਫ਼ਸਰ ਦੀ ਮੌਤ ਦੇ ਸੋਗ ਵਜੋਂ ਸੈਂਗਰ ਸ਼ਹਿਰ ਦੀਆਂ ਸਰਕਾਰੀ ਬਿਲਡਿੰਗਾਂ ਦੇ ਝੰਡੇ ਉਸ ਦੇ ਫਿਊਨਰਲ ਤੱਕ ਅੱਧੇ ਝੁੱਕੇ ਰਹਿਣਗੇ। ਮ੍ਰਿਤਕ ਮਨਵੀਰ ਧਨੋਆ ਨੇ ਸੈਂਗਰ ਪੁਲਸ ਡਿਪਾਰਟਮੈਂਟ ਮਾਰਚ 2023 ਵਿਚ ਜੁਆਇਨ ਕੀਤਾ ਸੀ। ਪੁਲਸ ਹਾਦਸੇ ਦੇ ਕਾਰਨਾਂ ਦੀ ਬਰੀਕੀ ਨਾਲ ਤਫਤੀਸ਼ ਕਰ ਰਹੀ ਹੈ। ਮਨਵੀਰ ਦੇ ਤੁਰ ਜਾਣ ਨਾਲ ਪੰਜਾਬੀ ਭਾਈਚਾਰਾ ਗਹਿਰੇ ਸੋਗ ਵਿਚ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News