ਵੈਨਕੂਵਰ ਤੋਂ ਬ੍ਰਿਸਬੇਨ ਆ ਰਹੇ ਯਾਤਰੀ ਦੀ ਉਡਾਣ ਦੌਰਾਨ ਮੌਤ

Sunday, Jan 19, 2020 - 08:15 PM (IST)

ਵੈਨਕੂਵਰ ਤੋਂ ਬ੍ਰਿਸਬੇਨ ਆ ਰਹੇ ਯਾਤਰੀ ਦੀ ਉਡਾਣ ਦੌਰਾਨ ਮੌਤ

ਬ੍ਰਿਸਬੇਨ (ਸਤਵਿੰਦਰ ਟੀਨੂੰ)- ਏਅਰ ਕੈਨੇਡਾ ਦੀ ਉਡਾਣ ਜੋ ਕਿ ਵੈਨਕੂਵਰ ਤੋਂ ਬ੍ਰਿਸਬੇਨ ਆ ਰਹੀ ਸੀ ਇਸ ਦੌਰਾਨ ਮੈਡੀਕਲ ਐਮਰਜੈਂਸੀ ਕਰਕੇ ਜਹਾਜ਼ ਹੋਨੋਲੁਲੂ ਵਿਖੇ ਉਤਾਰਿਆ ਗਿਆ। ਕਰਿਸਟੋਫਰ ਵੂਡਗੇਟ ਜੋ ਕਿ ਆਪਣੀ ਪਤਨੀ ਅਤੇ 5 ਬੱਚਿਆਂ ਸਮੇਤ ਯਾਤਰਾ ਕਰ ਰਿਹਾ ਸੀ, ਦੀ ਤਬੀਅਤ ਅਚਾਨਕ ਜ਼ਿਆਦਾ ਖਰਾਬ ਹੋਣ ਕਰਕੇ ਜਹਾਜ਼ ਦੇ ਅੰਦਰ ਹੀ ਮੌਤ ਹੋ ਗਈ। ਏਅਰ ਕੈਨੇਡਾ ਦੇ ਬੁਲਾਰੇ ਪੀਟਰ ਫਿਟਜਪੈਟਰਿਕ ਅਨੁਸਾਰ ਮ੍ਰਿਤਕ ਦਾ ਪੋਸਟ ਮਾਰਟਮ ਹੋਨੋਲੁਲੂ ਵਿਖੇ ਹੀ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜਹਾਜ਼ 'ਚ ਮ੍ਰਿਤਕ ਸਮੇਤ 257 ਯਾਤਰੀ ਅਤੇ 13 ਜਹਾਜ਼ ਦੇ ਅਮਲੇ ਦੇ ਮੈਂਬਰ ਸਫਰ ਕਰ ਰਹੇ ਸਨ। ਏਅਰਲਾਈਨ ਦੁਆਰਾ ਯਾਤਰੀਆਂ ਨੂੰ ਹੋਟਲ ਅਤੇ ਖਾਣੇ ਦੇ ਪੈਸੇ ਦੇ ਦਿੱਤੇ ਗਏ। ਅੰਤ 'ਚ ਉਨ੍ਹਾਂ ਕਿਹਾ ਕਿ ਯਾਤਰੀਆਂ ਨੂੰ ਵੱਖਰੀ ਉਡਾਣ ਰਾਹੀਂ ਬ੍ਰਿਸਬੇਨ ਲਿਆਂਦਾ ਗਿਆ।


author

Sunny Mehra

Content Editor

Related News