ਅਫਗਾਨਿਸਤਾਨ ''ਚ ਫਿਦਾਇਨ ਹਮਲੇ ''ਚ ਸੂਬਾਈ ਪ੍ਰੀਸ਼ਦ ਦੇ ਮੈਂਬਰ ਦੀ ਮੌਤ

03/30/2018 9:30:10 PM

ਕਾਬੁਲ— ਅਫਗਾਨਿਸਤਾਨ 'ਚ ਉੱਤਰ-ਪੂਰਬੀ ਕੁਨਾਰ ਸੂਬੇ 'ਚ ਇਕ ਫਿਦਾਇਨ ਹਮਲੇ 'ਚ ਸੂਬਾਈ ਪ੍ਰੀਸ਼ਦ ਦੇ ਇਕ ਮੈਂਬਰ ਦੀ ਮੌਤ ਹੋ ਗਈ ਹੈ ਜਦਕਿ ਗੁਆਂਢੀ ਬਦਖਸ਼ਾਨ ਸੂਬੇ 'ਚ ਦਿਨ ਭਰ ਚੱਲੇ ਮੁਕਾਬਲੇ 'ਚ ਚਾਰ ਆਮ ਨਾਗਰਿਕ ਮਾਰੇ ਗਏ ਤੇ 8 ਹੋਰ ਲੋਕ ਜ਼ਖਮੀ ਹੋ ਗਏ। ਅਫਗਾਨਿਸਤਾਨ 'ਚ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ।
ਕੁਨਾਰ ਪੁਲਸ ਦੇ ਮੁਖੀ ਫਰੀਦ ਦਿਹਕਾਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸੂਬਾਈ ਪ੍ਰੀਸ਼ਦ ਦੇ ਮੈਂਬਰ ਸ਼ਾਹਵਲੀ ਹੇਮਾਤ ਸ਼ੁੱਕਰਵਾਰ ਨੂੰ ਇਕ ਤਦਫੀਨ 'ਚ ਹਿੱਸਾ ਲੈਣ ਜਾ ਰਹੇ ਸਨ ਤਦ ਇਕ ਫਿਦਾਇਨ ਹਮਲਾਵਰ ਉਨ੍ਹਾਂ ਦੇ ਕੋਲ ਆਇਆ ਤੇ ਆਪਣੇ ਆਪ ਨੂੰ ਧਮਾਕੇ ਨਾਲ ਉੱਡਾ ਲਿਆ। ਧਮਾਕੇ 'ਚ ਉਨ੍ਹਾਂ ਦੇ ਇਕ ਹੋਰ ਸਾਥੀ ਦੀ ਮੌਤ ਹੋ ਗਈ ਤੇ ਇਕ ਹੋਰ ਵਿਅਕਤੀ ਵੀ ਜ਼ਖਮੀ ਹੋ ਗਿਆ। ਅਜੇ ਹਮਲੇ ਦੀ ਜ਼ਿੰਮੇਦਾਰੀ ਕਿਸੇ ਵੀ ਸੰਗਠਨ ਨੇ ਨਹੀਂ ਲਈ ਹੈ ਪਰ ਕੁਨਾਰ ਇਲਾਕੇ 'ਚ ਤਾਲਿਬਾਨ ਦੇ ਲੜਾਕੇ ਸਰਗਰਮ ਹਨ। ਇਸੇ ਵਿਚਕਾਰ ਉੱਤਰ-ਪੂਰਬੀ ਬਦਖਸ਼ਾਨ ਸੂਬੇ 'ਚ ਜ਼ਿਲਾ ਪੁਲਸ ਮੁਖੀ ਅਸਦੁੱਲਾ ਮੁਜਦੇਦੀ ਨੇ ਦੱਸਿਆ ਕਿ ਅਫਗਾਨ ਸੁਰੱਖਿਆ ਬਲਾਂ ਤੇ ਤਾਲਿਬਾਨ ਨਾਲ ਮੁਕਾਬਲੇ 'ਚ ਚਾਰ ਆਮ ਲੋਕਾਂ ਦੀ ਮੌਤ ਹੋ ਗਈ ਹੈ ਤੇ 8 ਹੋਰ ਲੋਕ ਵੀ ਜ਼ਖਮੀ ਹਨ। ਉਨ੍ਹਾਂ ਨੇ ਦੱਸਿਆ ਕਿ ਸੁਰੱਖਿਆ ਬਲ ਜਦੋਂ ਬਦਖਸ਼ਾਨ ਦੇ ਜ਼ੁਰਮ ਜ਼ਿਲੇ 'ਚ ਸਫਾਈ ਅਭਿਆਨ ਚਲਾ ਰਹੇ ਸਨ ਤਾਂ ਇਹ ਮੁਕਾਬਲਾ ਸ਼ੁਰੂ ਹੋਇਆ।


Related News