ਆਸਟਰੇਲੀਆ ''ਚ ਕਾਰ ਨਾਲ ਟੱਕਰ ਹੋਣ ਮਗਰੋਂ ਵਿਅਕਤੀ ਦੀ ਮੌਤ

05/26/2017 3:36:18 PM


ਸਿਡਨੀ— ਆਸਟਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ 'ਚ ਇਕ ਕਾਰ ਨਾਲ ਟੱਕਰ ਹੋਣ ਮਗਰੋਂ ਇਕ ਵਿਅਕਤੀ ਦੀ ਮੌਤ ਹੋ ਗਈ। ਸੂਤਰਾਂ ਮੁਤਾਬਕ ਇਹ 44 ਸਾਲਾ ਵਿਅਕਤੀ ਸ਼ੁੱਕਰਵਾਰ ਸਵੇਰੇ ਦੁਰਘਟਨਾ ਦਾ ਸ਼ਿਕਾਰ ਹੋਇਆ। ਉਹ ਪੈਦਲ ਜਾ ਰਿਹਾ ਸੀ ਅਤੇ ਕੋਲੋਂ ਲੰਘ ਰਹੀ ਤੇਜ਼ ਕਾਰ ਨੇ ਇਸ ਨੂੰ ਟੱਕਰ ਮਾਰੀ। ਮੈਡੋਵੀ ਇਲਾਕੇ 'ਚ ਇਸ ਦੁਰਘਟਨਾ ਦੇ ਵਾਪਰਨ ਮਗਰੋਂ ਇਸ ਨੂੰ ਬੰਦ ਕਰ ਦਿੱਤਾ ਗਿਆ। ਇਸ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਇਹ ਵਿਅਕਤੀ ਕਾਰ ਹੇਠਾਂ ਕੁਚਲਿਆ ਗਿਆ ਅਤੇ ਫਸ ਗਿਆ ਸੀ। ਲੋਕਾਂ ਨੇ ਇਸ ਨੂੰ ਕੱਢਿਆ ਅਤੇ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਬਚਾਇਆ ਨਾ ਜਾ ਸਕਿਆ।


Related News