ਕੈਲੀਫੋਰਨੀਆ ਦੇ ਹਮੰਗ ਭਾਈਚਾਰੇ ''ਤੇ ਕਾਤਲਾਨਾ ਹਮਲਾ, 4 ਹਲਾਕ

Tuesday, Nov 19, 2019 - 03:19 PM (IST)

ਕੈਲੀਫੋਰਨੀਆ ਦੇ ਹਮੰਗ ਭਾਈਚਾਰੇ ''ਤੇ ਕਾਤਲਾਨਾ ਹਮਲਾ, 4 ਹਲਾਕ

ਫਰੈਸਨੋ(ਏਜੰਸੀ)— ਕੈਲੀਫੋਰਨੀਆ ਦੇ ਮੱਧ 'ਚ ਇਕ ਪਰਿਵਾਰਕ ਪਾਰਟੀ 'ਤੇ ਹੋਏ ਹਮਲੇ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ ਤੇ 6 ਹੋਰ ਲੋਕ ਇਸ ਦੌਰਾਨ ਜ਼ਖਮੀ ਹੋ ਗਏ। ਹਮਲੇ ਦੀ ਜਾਣਕਾਰੀ ਸਥਾਨਕ ਪੁਲਸ ਵਲੋਂ ਦਿੱਤੀ ਗਈ ਹੈ। ਇਸ ਹਮਲੇ ਕਾਰਨ ਹਮੰਗ ਭਾਈਚਾਰੇ ਦੇ ਲੋਕਾਂ 'ਚ ਹੈਰਾਨ ਤੇ ਡਰੇ ਹੋਏ ਹਨ।

ਪੁਲਸ ਦਾ ਕਹਿਣਾ ਹੈ ਕਿ ਇਹ ਘਟਨਾ ਐਤਵਾਰ ਉਦੋਂ ਵਾਪਰੀ ਜਦੋਂ ਬੰਦੂਕਧਾਰੀਆਂ ਨੇ ਅਚਾਨਕ ਇਕ ਘਰ 'ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਘਰ ਦੇ ਬੈਕਯਾਰਡ 'ਚ ਟੀਵੀ 'ਤੇ ਫੁੱਟਬਾਲ ਮੈੱਚ ਦੇਖ ਰਹੇ ਪੁਰਸ਼ਾਂ ਦੇ ਸਮੂਹ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਹਮਲੇ 'ਚ ਹਮੰਗ ਭਾਈਚਾਰੇ ਦੇ ਇਕ ਮਸ਼ਹੂਰ ਗਾਇਤ ਤੇ ਸੰਗੀਤਕਾਰ ਦੀ ਵੀ ਮੌਤ ਹੋਈ ਹੈ, ਜਿਸ ਦਾ ਨਾਂ ਐਕਸੀ ਲੀ ਸੀ। ਪੁਲਸ ਨੇ ਹਮਲੇ ਪਿੱਛੇ ਦੇ ਕਾਰਨ ਜਾਂ ਸ਼ੱਕੀਆਂ ਦੀ ਪਛਾਣ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੀੜਤਾਂ ਦਾ ਸ਼ੱਕੀ ਹਮਲਾਵਰਾਂ ਨਾਲ ਕੋਈ ਸਬੰਧ ਨਹੀਂ ਸੀ।

ਪੁਲਸ ਮੁਖੀ ਐਂਡ੍ਰਿਊ ਹਾਲ ਨੇ ਕਿਹਾ ਕਿ ਬੰਦੂਕਧਾਰੀ ਟਾਰਗੇਟ ਵਾਲੇ ਘਰ 'ਚ ਪਹੁੰਚੇ ਤੇ ਉਨ੍ਹਾਂ ਨੇ ਚੁੱਣ ਕੇ ਲੋਕਾਂ ਨੂੰ ਨਿਸ਼ਾਨਾ ਬਣਾਇਆ। ਲਾਓਸ ਦੇ 25 ਹਜ਼ਾਰ ਲੋਕਾਂ ਦਾ ਸਮੂਹ ਫਰੈਸਨੋ 'ਚ ਰਹਿੰਦਾ ਹੈ। ਭਾਈਚਾਰੇ ਦੇ ਲੋਕਾਂ ਦਾ ਕਹਿਣਾ ਹੈ ਕਿ ਉਹ ਇਸ ਹਮਲੇ ਨਾਲ ਹੈਰਾਨ ਹਨ ਕਿ ਇਹ ਕੀ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਉਸ ਇਸ ਵੇਲੇ ਬਹੁਤ ਡਰੇ ਹੋਏ ਹਨ ਕਿ ਜੇਕਰ ਮੁੜ ਉਨ੍ਹਾਂ ਦੇ ਪਰਿਵਾਰਾਂ 'ਤੇ ਅਜਿਹੇ ਹਮਲੇ ਹੁੰਦੇ ਹਨ ਤਾਂ ਉਹ ਆਪਣੇ ਪਰਿਵਾਰਕ ਮੈਂਬਰਾਂ ਨੂੰ ਕਿਵੇਂ ਬਚਾਉਣਗੇ।


author

Baljit Singh

Content Editor

Related News