ਆਸਟ੍ਰੇਲੀਆ 'ਚ ਭੇਤਭਰੇ ਹਾਲਾਤ 'ਚ ਮਿਲੀ ਸੰਗਰੂਰ ਦੀ ਕੁੜੀ ਦੀ ਲਾਸ਼, ਫੈਲੀ ਸਨਸਨੀ

Friday, Oct 15, 2021 - 02:33 PM (IST)

ਆਸਟ੍ਰੇਲੀਆ 'ਚ ਭੇਤਭਰੇ ਹਾਲਾਤ 'ਚ ਮਿਲੀ ਸੰਗਰੂਰ ਦੀ ਕੁੜੀ ਦੀ ਲਾਸ਼, ਫੈਲੀ ਸਨਸਨੀ

ਮੈਲਬੌਰਨ/ਸਿਡਨੀ (ਮਨਦੀਪ ਸੈਣੀ,ਸੰਨੀ ਚਾਂਦਪੁਰੀ):- ਬੀਤੇ ਦਿਨੀਂ ਆਸਟ੍ਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ ਦੇ ਖੇਤਰੀ ਇਲਾਕੇ ਟੈਮਵਰਥ ਵਿਚ ਪੰਜਾਬਣ ਕੁੜੀ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਕੁੜੀ ਦੀ ਪਛਾਣ ਮਨਪ੍ਰੀਤ ਕੌਰ ਔਲ਼ਖ ਵਜੋਂ ਹੋਈ ਹੈ, ਜੋ ਪੰਜਾਬ ਦੇ ਜ਼ਿਲ੍ਹਾ ਸੰਗਰੂਰ ਦੇ ਪਿੰਡ ਗੁਰਨੇ ਨਾਲ ਸੰਬੰਧ ਰੱਖਦੀ ਸੀ।

ਇਹ ਵੀ ਪੜ੍ਹੋ : 30 ਤੋਂ ਵੱਧ ਦੇਸ਼ਾਂ ਨੇ ਦਿੱਤੀ ਭਾਰਤ ਦੇ ਕੋਰੋਨਾ ਵੈਕਸੀਨ ਸਰਟੀਫਿਕੇਟ ਨੂੰ ਮਾਨਤਾ, ਇੱਥੇ ਚੈੱਕ ਕਰੋ ਸੂਚੀ

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ 29 ਸਾਲਾ ਮਨਪ੍ਰੀਤ ਸ਼ਾਮ ਨੂੰ ਆਪਣੇ ਘਰ ਤੋਂ ਇਕੱਲੀ ਬਾਹਰ ਗਈ ਸੀ ਅਤੇ ਵਾਪਸ ਨਹੀਂ ਪਰਤੀ। ਪੁਲਸ ਵੱਲੋਂ ਭਾਲ ਕਰਨ 'ਤੇ ਟੈਮਵਰਥ ਤੋਂ ਕੁਝ ਦੂਰੀ 'ਤੇ ਸੁੰਨਸਾਨ ਇਲਾਕੇ ਵਿਚੋਂ ਉਸ ਦੀ ਲਾਸ਼ ਬਰਾਮਦ ਕੀਤੀ ਗਈ। ਪੁਲਸ ਵੱਲੋਂ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਭੇਤਭਰੀ ਅਤੇ ਅਚਨਚੇਤੀ ਮੌਤ ਨੂੰ ਲੈ ਕੇ ਪੰਜਾਬੀ ਭਾਈਚਾਰੇ ਵਿਚ ਹੈਰਾਨੀ ਅਤੇ ਰੋਸ ਪਾਇਆ ਜਾ ਰਿਹਾ ਹੈ। 

ਇਹ ਵੀ ਪੜ੍ਹੋ : ਸਿੰਘੂ ਸਰਹੱਦ 'ਤੇ ਨੌਜਵਾਨ ਦਾ ਕਤਲ, ਹੱਥ-ਲੱਤ ਵੱਢ ਕੇ ਬੈਰੀਕੇਡ ਨਾਲ ਟੰਗੀ ਲਾਸ਼


author

cherry

Content Editor

Related News