''ਡੇਟਨ ਸ਼ੂਟਿੰਗ'' : ਕਾਤਲ ਨੇ ਅੱਧੇ ਮਿੰਟ ''ਚ 26 ਲੋਕਾਂ ''ਤੇ ਚਲਾਈਆਂ ਸੀ ਗੋਲੀਆਂ

08/14/2019 12:17:20 PM


ਡੇਟਨ— ਇਸ ਮਹੀਨੇ ਦੀ ਸ਼ੁਰੂਆਤ ਤੋਂ ਹੀ ਅਮਰੀਕਾ 'ਚ ਥਾਂ-ਥਾਂ 'ਤੇ ਗੋਲੀਬਾਰੀ ਹੋਣ ਦੀਆਂ ਖਬਰਾਂ ਮਿਲ ਰਹੀਆਂ ਹਾ। ਇਸ ਵਿਚਕਾਰ ਡੇਟਨ ਦੇ ਪੁਲਸ ਮੁਖੀ ਰਿਚਰਡ ਬਾਇਹਲ ਨੇ ਰਿਪੋਰਟ ਪੇਸ਼ ਕਰਦਿਆਂ ਕਿਹਾ ਕਿ 4 ਅਗਸਤ ਨੂੰ ਓਹੀਓ ਦੇ ਡੇਟਨ ਸ਼ਹਿਰ 'ਚ ਹੋਈ ਗੋਲੀਬਾਰੀ ਦੇ ਦੋਸ਼ੀ ਨੇ ਸਿਰਫ 32 ਸਕਿੰਟਾਂ 'ਚ 26 ਲੋਕਾਂ 'ਤੇ ਗੋਲੀਆਂ ਚਲਾਈਆਂ ਸਨ। ਸਿਰਫ ਅੱਧੇ ਮਿੰਟ 'ਚ ਉਸ ਨੇ ਲਗਾਤਾਰ ਗੋਲੀਬਾਰੀ ਕੀਤੀ, ਜਿਸ 'ਚ 9 ਲੋਕਾਂ ਦੀ ਮੌਤ ਹੋ ਗਈ ਤੇ 17 ਲੋਕ ਜ਼ਖਮੀ ਹੋ ਗਏ। ਉਸ ਨੇ 15 ਔਰਤਾਂ ਅਤੇ 11 ਪੁਰਸ਼ਾਂ 'ਤੇ ਗੋਲੀਆਂ ਚਲਾਈਆਂ। ਪੁਲਸ ਨੇ ਬਲਾਇੰਡ ਬੋਬ ਬਾਰ ਸਾਹਮਣੇ ਉਸ ਨੂੰ ਗੋਲੀ ਮਾਰ ਦਿੱਤੀ ਸੀ। ਕਾਤਲ ਦੀ ਪਛਾਣ 24 ਸਾਲਾ ਕੋਨੋਰ ਬੈਟਸ ਵਜੋਂ ਹੋਈ ਹੈ।
 

 

PunjabKesari

ਬੈਟਸ ਨੂੰ ਰਾਤ ਦੇ 11.04 ਵਜੇ ਕੈਮਰੇ 'ਚ ਦੇਖਿਆ ਗਿਆ ਸੀ ਤੇ ਉਸ ਨੇ ਤੜਕੇ ਇਕ ਕੁ ਵਜੇ ਗੋਲੀਬਾਰੀ ਕੀਤੀ। ਉਸ ਨੇ ਆਪਣੀ ਭੈਣ ਅਤੇ ਉਸ ਦੇ ਹੋਰ ਸਾਥੀਆਂ ਨੂੰ ਵੀ ਗੋਲੀਆਂ ਮਾਰੀਆਂ ਸਨ। ਅਜੇ ਤਕ ਮਿਲੀ ਜਾਣਕਾਰੀ ਮੁਤਾਬਕ ਉਸ ਦਾ ਆਪਣੀ ਭੈਣ ਨਾਲ ਝਗੜਾ ਸੀ, ਸ਼ਾਇਦ ਇਸੇ ਕਾਰਨ ਉਸ ਨੇ ਇਹ ਕਦਮ ਚੁੱਕਿਆ। ਅਜੇ ਤਕ ਇਹ ਨਹੀਂ ਪਤਾ ਲੱਗ ਸਕਿਆ ਕਿ ਉਸ ਨੇ ਹਥਿਆਰ ਕਿੱਥੋਂ ਲਏ ਸਨ।  ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਮਾਹਿਰਾਂ ਦੀ ਟੀਮ ਨੇ ਪੁਸ਼ਟੀ ਕੀਤੀ ਕਿ ਬੈਟਸ ਨੇ ਸਥਾਨਕ ਸਮੇਂ ਮੁਤਾਬਕ ਤੜਕੇ 1: 05: 35 ਤੋਂ 1: 06: 07 ਵਿਚਕਾਰ ਗੋਲੀਬਾਰੀ ਕੀਤੀ ਭਾਵ ਉਸ ਨੇ ਸਿਰਫ ਅੱਧਾ ਕੁ ਮਿੰਟ ਦੀ ਗੋਲੀਬਾਰੀ ਦੌਰਾਨ ਲੋਕਾਂ ਨੂੰ ਉਮਰਾਂ ਦਾ ਜ਼ਖਮ ਦੇ ਦਿੱਤਾ। ਇਹ ਸਪੱਸ਼ਟ ਨਹੀਂ ਹੋਇਆ ਕਿ ਉਸ ਨੇ ਇੰਨਾ ਵੱਡਾ ਕਦਮ ਕਿਉਂ ਚੁੱਕਿਆ। ਫਿਲਹਾਲ ਇਸ ਸਬੰਧੀ ਹੋਰ ਜਾਂਚ ਹੋ ਰਹੀ ਹੈ।


Related News