ਅਮਰੀਕਾ ''ਚ ਵੈਕਸੀਨੇਸ਼ਨ ਲਈ ਡੇਟਿੰਗ ਐਪਸ ਮਦਦਗਾਰ
Sunday, May 23, 2021 - 01:28 AM (IST)
ਵਾਸ਼ਿੰਗਟਨ-ਦੁਨੀਆ ਭਰ 'ਚ ਕੋਰੋਨਾ ਵਾਇਰਸ ਮਹਾਮਾਰੀ ਤੋਂ ਬਚਾਅ ਲਈ ਲੋਕਾਂ ਨੂੰ ਵੈਕਸੀਨ ਲਾਈ ਜਾ ਰਹੀ ਹੈ ਪਰ ਕਈ ਥਾਵਾਂ 'ਤੇ ਲੋਕ ਵੈਕਸੀਨ ਲਵਾਉਣ ਤੋਂ ਝਿਜਕ ਰਹੇ ਹਨ। ਲੋਕਾਂ ਦੀ ਇਸ ਝਿਜਕ ਨੂੰ ਦੂਰ ਕਰਨ ਲਈ ਵੱਖ-ਵੱਖ ਤਰੀਕੇ ਅਪਣਾਏ ਜਾ ਰਹੇ ਹਨ। ਕਿਤੇ ਤੋਹਫੇ 'ਚ ਬੀਅਰ ਦਿੱਤੀ ਜਾ ਰਹੀ ਹੈ ਤਾਂ ਕਿਤੇ ਸ਼ਾਪਿੰਗ ਕੂਪਨ। ਹੁਣ ਅਮਰੀਕਾ ਤੋਂ ਖਬਰ ਆਈ ਹੈ ਕਿ ਇਥੇ ਵੈਕਸੀਨ ਦੇ ਬਦਲੇ ਡੇਟ 'ਤੇ ਜਾਣ ਦਾ ਮੌਕਾ ਵਧੇਰੇ ਮਿਲ ਰਿਹਾ ਹੈ। ਸ਼ੁੱਕਰਵਾਰ ਨੂੰ ਵ੍ਹਾਈਟ ਹਾਊਸ ਵੱਲੋਂ ਇਸ ਤਰੀਕੇ ਦਾ ਸਮਰੱਥਨ ਕੀਤਾ ਗਿਆ ਹੈ। ਇਹ ਸੁਣਨ 'ਚ ਥੋੜਾ ਅਜੀਬ ਜ਼ਰੂਰ ਲੱਗ ਸਕਦਾ ਹੈ।
ਇਹ ਵੀ ਪੜ੍ਹੋ-ਬੰਗਲਾਦੇਸ਼ ਨੇ ਕੋਵਿਡ-19 ਦੇ ਟੀਕੇ ਹਾਸਲ ਕਰਨ ਦੀ ਮੁਹਿੰਮ ਕੀਤੀ ਤੇਜ਼
ਡੇਟਿੰਗ ਐਪਸ 'ਤੇ ਵੈਕਸੀਨੇਸ਼ਨ ਨਾਲ ਜੁੜੇ ਫੀਚਰ ਐਡ ਕੀਤੇ ਗਏ ਹਨ। ਵ੍ਹਾਈਟ ਹਾਊਸ ਦੀ ਇਕ ਬ੍ਰੀਫਿੰਗ 'ਚ ਰਾਸ਼ਟਰਪਤੀ ਜੋ ਬਾਈਡੇਨ ਦੇ ਸੀਨੀਅਰ ਸਲਾਹਕਾਰ ਐਂਡੀ ਸਲੈਵਿਟ ਨੇ ਕਿਹਾ ਕਿ ਸਾਨੂੰ ਉਹ ਚੀਜ਼ ਮਿਲ ਗਈ ਹੈ ਜੋ ਸਾਨੂੰ ਸਾਰਿਆਂ ਨੂੰ ਹੋਰ ਵੀ ਵਧੇਰੇ ਆਕਰਸ਼ਤ ਬਣਾਉਂਦੀ ਹੈ, ਉਹ ਹੈ 'ਵੈਕਸੀਨੇਸ਼ਨ'। ਉਨ੍ਹਾਂ ਨੇ ਡੇਟਿੰਗ ਐਪ OKCupid ਦੇ ਡਾਟਾ ਦੇ ਹਵਾਲੇ ਨਾਲ ਕਿਹਾ ਕਿ ਵੈਕਸੀਨ ਲਵਾਉਣ ਵਾਲੇ ਲੋਕਾਂ ਨੂੰ ਡੇਟ ਮਿਲਣ ਦੀ ਸੰਭਾਵਨਾ 14 ਫੀਸਦੀ ਵਧੇਰੇ ਰਹਿੰਦੀ ਹੈ। ਇਨ੍ਹਾਂ ਸਾਰੇ ਪਲੇਟਫਾਰਮਸ ਨੇ ਅਜਿਹੇ ਬੈਜਿਸ ਐਡ ਕੀਤੇ ਹਨ ਜਿਸ ਨਾਲ ਲੋਕ ਦੱਸ ਸਕਦੇ ਹਨ ਕਿ ਉਨ੍ਹਾਂ ਨੂੰ ਵੈਕਸੀਨ ਲੱਗੀ ਹੈ ਜਾਂ ਨਹੀਂ।
ਇਹ ਵੀ ਪੜ੍ਹੋ-ਤਾਲਿਬਾਨ ਨੇ ਅਫਗਾਨਿਸਤਾਨ ਦੇ ਉੱਤਰ ਪੂਰਬ 'ਚ ਕੀਤਾ ਹਮਲਾ, 8 ਫੌਜੀਆਂ ਦੀ ਮੌਤ
16 ਕਰੋੜ ਲੋਕਾਂ ਨੂੰ ਲੱਗੀ ਵੈਕਸੀਨ
ਅਮਰੀਕਾ 'ਚ 16 ਕਰੋੜ ਲੋਕਾਂ ਦਾ ਟੀਕਾਕਰਣ ਹੋ ਗਿਆ ਹੈ। ਇਨ੍ਹਾਂ ਲੋਕਾਂ ਨੂੰ ਜਾਂ ਤਾਂ ਫਾਈਜ਼ਰ-ਬਾਇਓਨਟੈੱਕ ਅਤੇ ਮਾਡੇਰਨਾ ਵੈਕਸੀਨ ਦੀ ਘਟੋ-ਘੱਟ ਇਕ ਡੋਜ਼ ਮਿਲ ਗਈ ਹੈ ਜਾਂ ਫਿਰ ਇਕ ਡੋਜ਼ ਵਾਲੀ ਜਾਨਸਨ ਐਂਡ ਜਾਨਸਨ ਦੀ। ਹਾਲਾਂਕਿ ਕਈ ਅਮਰੀਕੀ ਸੂਬਿਆਂ 'ਚ ਟੀਕਾਕਰਣ ਦੀ ਰਫਤਾਰ ਹੌਲੀ ਹੈ ਕਿਉਂਕਿ ਲੋਕ ਵੈਕਸੀਨ ਲਵਾਉਣ ਤੋਂ ਡਰ ਰਹੇ ਹਨ। ਜਿਸ ਦੇ ਚੱਲ਼ਦੇ ਸਰਕਾਰ ਕਈ ਪਹਿਲਕਦਮੀਆਂ ਸ਼ੁਰੂ ਕਰ ਚੁੱਕੀ ਹੈ ਤਾਂ ਕਿ ਲੋਕ ਘਰਾਂ 'ਚੋਂ ਬਾਹਰ ਆਉਣ ਅਤੇ ਵੈਕਸੀਨ ਲਵਾਉਣ।
ਇਹ ਵੀ ਪੜ੍ਹੋ-ਨੇਪਾਲ 'ਚ ਕੋਰੋਨਾ ਇਨਫੈਕਟਿਡ ਮਰੀਜ਼ਾਂ ਦੀ ਗਿਣਤੀ ਹੋਈ 5 ਲੱਖ ਤੋਂ ਪਾਰ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।