ਸੁਨੀਤਾ ਵਿਲੀਅਮਜ਼ ਦੀ ਧਰਤੀ 'ਤੇ ਵਾਪਸੀ ਦੀ ਤਾਰੀਖ਼ ਤੈਅ, ਨਾਸਾ ਨੇ ਦਿੱਤੀ ਅਪਡੇਟ

Monday, Mar 17, 2025 - 01:45 PM (IST)

ਸੁਨੀਤਾ ਵਿਲੀਅਮਜ਼ ਦੀ ਧਰਤੀ 'ਤੇ ਵਾਪਸੀ ਦੀ ਤਾਰੀਖ਼ ਤੈਅ, ਨਾਸਾ ਨੇ ਦਿੱਤੀ ਅਪਡੇਟ

ਵਾਸ਼ਿੰਗਟਨ (ਭਾਸ਼ਾ)- ਪਿਛਲੇ ਨੌਂ ਮਹੀਨਿਆਂ ਤੋਂ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ISS) 'ਤੇ ਰਹਿ ਰਹੀ ਸੁਨੀਤਾ ਵਿਲੀਅਮਜ਼ ਦੀ ਵਾਪਸੀ ਦੀ ਉਡੀਕ ਹੁਣ ਖਤਮ ਹੋਣ ਜਾ ਰਹੀ ਹੈ। ਨੈਸ਼ਨਲ ਏਅਰੋਨਾਟਿਕਸ ਐਂਡ ਸਪੇਸ ਐਡਮਿਨਿਸਟ੍ਰੇਸ਼ਨ (ਨਾਸਾ) ਨੇ ਐਲਾਨ ਕੀਤਾ ਹੈ ਕਿ ਉਹ 18 ਮਾਰਚ ਦੀ ਸ਼ਾਮ ਨੂੰ ਧਰਤੀ 'ਤੇ ਵਾਪਸ ਆਉਣਗੇ। ਨਾਸਾ ਮੁਤਾਬਕ ਸੁਨੀਤਾ ਵਿਲੀਅਮਜ਼ ਅਤੇ ਉਨ੍ਹਾਂ ਦੇ ਸਹਿਯੋਗੀ ਬੁੱਚ ਵਿਲਮੋਰ ਨੂੰ ਲਿਆਉਣ ਲਈ ਸਪੇਸਐਕਸ ਦਾ ਪੁਲਾੜ ਯਾਨ ਕਰੂ-10 ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ‘ਤੇ ਪਹੁੰਚ ਚੁੱਕਾ ਹੈ। ਉਨ੍ਹਾਂ ਦੀ ਵਾਪਸੀ ਲਈ ਤੈਅ ਸਮਾਂ ਮੰਗਲਵਾਰ ਸ਼ਾਮ 5:57 (UTC) ਹੈ, ਜਿਸ ਮੁਤਾਬਕ ਭਾਰਤੀ ਸਮੇਂ ਅਨੁਸਾਰ 19 ਮਾਰਚ ਸਵੇਰੇ 3:30 ਵਜੇ ਉਹ ਧਰਤੀ ‘ਤੇ ਉਤਰਣਗੇ।

ਮੌਸਮ ਕਾਰਨ ਤਬਦੀਲ ਹੋਇਆ ਸਮਾਂ 

ਪਹਿਲਾਂ ਉਨ੍ਹਾਂ ਦੀ ਵਾਪਸੀ 20 ਮਾਰਚ ਲਈ ਨਿਰਧਾਰਤ ਕੀਤੀ ਗਈ ਸੀ, ਪਰ ਮੌਸਮ ਦੀ ਸਮੀਖਿਆ ਤੋਂ ਬਾਅਦ ਇਸਨੂੰ ਇੱਕ ਦਿਨ ਪਹਿਲਾਂ ਕਰ ਦਿੱਤਾ ਗਿਆ। ਨਾਸਾ ਨੇ ਕਿਹਾ ਹੈ ਕਿ ਵਾਪਸੀ ਦੀ ਕਾਰਵਾਈ 'ਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਉਨ੍ਹਾਂ ਦੀ ਲੈਂਡਿੰਗ ਦਾ ਸਿੱਧਾ ਪ੍ਰਸਾਰਣ ਵੀ ਕੀਤਾ ਜਾਵੇਗਾ। 

ਭਾਰਤ ਲਈ ਖਾਸ ਮੌਕਾ 

ਭਾਰਤੀ ਮੂਲ ਦੀ ਸੁਨੀਤਾ ਵਿਲੀਅਮਜ਼ ਦੀ ਘਰ ਵਾਪਸੀ ਵਿਗਿਆਨ ਅਤੇ ਪੁਲਾੜ ਖੇਤਰ ਵਿੱਚ ਇੱਕ ਹੋਰ ਮਹੱਤਵਪੂਰਨ ਮੋੜ ਵਜੋਂ ਦੇਖੀ ਜਾ ਰਹੀ ਹੈ। ਸਭ ਦੀਆਂ ਨਜ਼ਰਾਂ ਹੁਣ ਉਨ੍ਹਾਂ ਦੀ ਸਫਲ ਵਾਪਸੀ ‘ਤੇ ਟਿਕੀਆਂ ਹੋਈਆਂ ਹਨ।

ਪੜ੍ਹੋ ਇਹ ਅਹਿਮ ਖ਼ਬਰ-ਨਿਊਯਾਰਕ 'ਚ ਭਾਰਤੀ ਮੂਲ ਦੀਆਂ ਚਾਰ ਉੱਘੀਆਂ ਔਰਤਾਂ ਸਨਮਾਨਿਤ

ਹੋ ਸਕਦੀਆਂ ਹਨ ਸਿਹਤ ਸਮੱਸਿਆਵਾਂ 

ਸੁਨੀਤਾ ਵਿਲੀਅਮਜ਼ ਅਤੇ ਬੁੱਚ ਵਿਲਮੋਰ ਨੇ ਪੁਲਾੜ ਵਿੱਚ 284 ਦਿਨ ਬਿਤਾਏ ਹਨ। ਅਜਿਹੀ ਸਥਿਤੀ ਵਿੱਚ ਦੋਵਾਂ ਨੂੰ ਸਿਹਤ ਸੰਬੰਧੀ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਗੌਰਤਲਬ ਹੈ ਕਿ ਪੁਲਾੜ ਵਿੱਚ ਲੰਬੇ ਸਮੇਂ ਤੱਕ ਜ਼ੀਰੋ ਗਰੈਵਿਟੀ ਅਤੇ ਉੱਚ ਰੇਡੀਏਸ਼ਨ ਵਿੱਚ ਰਹਿਣ ਨਾਲ ਹੱਡੀਆਂ ਦੀ ਕਮਜ਼ੋਰੀ, ਅੱਖਾਂ ਦੀ ਰੌਸ਼ਨੀ 'ਤੇ ਅਸਰ ਅਤੇ ਸਰੀਰ ਦਾ ਸੰਤੁਲਨ ਗੁਆਉਣ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਰੇਡੀਏਸ਼ਨ ਕੈਂਸਰ ਅਤੇ ਦਿਮਾਗੀ ਪ੍ਰਣਾਲੀ ਦੀਆਂ ਸਮੱਸਿਆਵਾਂ ਦਾ ਕਾਰਨ ਬਣ ਸਕਦੀ ਹੈ। ਨਾਲ ਹੀ ਇਮਿਊਨਿਟੀ ਪਾਵਰ ਘੱਟ ਸਕਦੀ ਹੈ।

ਮਸਕ ਅਤੇ ਟਰੰਪ ਦਾ ਕੀਤਾ ਧੰਨਵਾਦ 

ਨਾਸਾ ਦੇ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਅਤੇ ਬੁੱਚ ਵਿਲਮੋਰ ਨੇ ਸਪੇਸਐਕਸ ਦੇ ਸੀ.ਈ.ਓ ਐਲੋਨ ਮਸਕ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਧੰਨਵਾਦ ਕੀਤਾ ਹੈ। ਮਸਕ ਦੁਆਰਾ ਐਕਸ 'ਤੇ ਪੋਸਟ ਕੀਤੇ ਇੱਕ ਵੀਡੀਓ ਵਿੱਚ ਸੁਨੀਤਾ ਵਿਲੀਅਮਜ਼ ਨੇ ਕਿਹਾ,"ਅਸੀਂ ਜਲਦੀ ਹੀ ਵਾਪਸ ਆ ਰਹੇ ਹਾਂ, ਇਸ ਲਈ ਮੇਰੇ ਬਿਨਾਂ ਯੋਜਨਾਵਾਂ ਨਾ ਬਣਾਓ। ਅਸੀਂ ਜਲਦੀ ਵਾਪਸ ਆਵਾਂਗੇ।'' ਬੁੱਚ ਵਿਲਮੋਰ ਨੇ ਕਿਹਾ, 'ਅਸੀਂ ਸਾਰੇ ਮਸਕ ਦਾ ਬਹੁਤ ਸਤਿਕਾਰ ਕਰਦੇ ਹਾਂ ਅਤੇ ਸਪੱਸ਼ਟ ਤੌਰ 'ਤੇ ਸਾਡੇ ਸੰਯੁਕਤ ਰਾਜ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਵੀ ਸਤਿਕਾਰ ਅਤੇ ਪ੍ਰਸ਼ੰਸਾ ਕਰਦੇ ਹਾਂ। ਅਸੀਂ ਉਸਦੀ ਇੱਜ਼ਤ ਕਰਦੇ ਹਾਂ, ਅਸੀਂ ਉਸਦੇ ਸਾਡੇ ਲਈ ਕੀਤੇ ਸਾਰੇ ਕੰਮਾਂ ਦੀ ਕਦਰ ਕਰਦੇ ਹਾਂ।'' 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News