ਯੂਕੇ: ਦੂਜੇ ਵਿਸ਼ਵ ਯੁੱਧ ਦੌਰਾਨ ਸੇਵਾਵਾਂ ਨਿਭਾਉਣ ਵਾਲੇ ਦਰਬਾਰਾ ਸਿੰਘ ਭੁੱਲਰ (ਕੋਕਰੀ ਕਲਾਂ) ਦਾ ਦੇਹਾਂਤ

Sunday, May 02, 2021 - 10:13 AM (IST)

ਯੂਕੇ: ਦੂਜੇ ਵਿਸ਼ਵ ਯੁੱਧ ਦੌਰਾਨ ਸੇਵਾਵਾਂ ਨਿਭਾਉਣ ਵਾਲੇ ਦਰਬਾਰਾ ਸਿੰਘ ਭੁੱਲਰ (ਕੋਕਰੀ ਕਲਾਂ) ਦਾ ਦੇਹਾਂਤ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਦੂਜੇ ਵਿਸ਼ਵ ਯੁੱਧ ਦੌਰਾਨ ਬਰਤਾਨਵੀ ਫੌਜ ਦੀ ਤਰਫੋਂ ਸੇਵਾਵਾਂ ਨਿਭਾਉਣ ਵਾਲੇ ਸ੍ਰ: ਦਰਬਾਰਾ ਸਿੰਘ ਭੁੱਲਰ (ਕੋਕਰੀ ਕਲਾਂ) 1 ਮਈ ਨੂੰ ਸਵਾਸ ਤਿਆਗ ਗਏ। ਸਕਾਟਲੈਂਡ ਦੇ ਸ਼ਹਿਰ ਗਲਾਸਗੋ ਵਿਖੇ ਆਪਣੇ ਸਪੁੱਤਰ ਕਮਲਜੀਤ ਸਿੰਘ ਭੁੱਲਰ ਕੋਲ ਪਿਛਲੇ ਢਾਈ ਦਹਾਕਿਆਂ ਤੋਂ ਰਹਿ ਰਹੇ ਦਰਬਾਰਾ ਸਿੰਘ ਭੁੱਲਰ ਜੀ ਨੇ 11:15 ਸਵੇਰੇ ਆਖਰੀ ਸਾਹ ਲਿਆ। 

PunjabKesari

ਪੜ੍ਹੋ ਇਹ ਅਹਿਮ ਖਬਰ- ਕੋਵਿਡ-19 ਦਾ ਮੁਕਾਬਲਾ ਕਰਨ ਲਈ ਫਰਾਂਸ ਤੋਂ ਭਾਰਤ ਪੁੱਜੀ ਜ਼ਰੂਰੀ ਮੈਡੀਕਲ ਸਪਲਾਈ

ਜ਼ਿਕਰਯੋਗ ਹੈ ਕਿ ਦਰਬਾਰਾ ਸਿੰਘ ਭੁੱਲਰ ਆਪਣੇ ਦੋ ਭਾਈਆਂ ਸਮੇਤ 17 ਫ਼ਰਵਰੀ 1942 ਨੂੰ ਬ੍ਰਿਟਿਸ਼ ਆਰਮੀ ਵਿੱਚ ਭਰਤੀ ਹੋਏ ਸਨ। 1945 'ਚ ਉਹ ਬਰਮਾ ਵਿੱਚ ਰਹੇ। 1947 'ਚ ਭਾਰਤ ਦੇ ਆਜ਼ਾਦ ਹੋਣ ਵੇਲੇ ਉਹਨਾਂ ਨੂੰ ਬਤੌਰ ਸੈਨਿਕ ਬ੍ਰਿਟਿਸ਼ ਆਰਮੀ 'ਚੋਂ ਭਾਰਤੀ ਸੈਨਾ ਵਿੱਚ ਤਬਦੀਲ ਕਰ ਦਿੱਤਾ ਗਿਆ। 1962 'ਚ ਚੀਨ ਨਾਲ ਜੰਗ ਵੇਲੇ ਵੀ ਉਹ ਮੂਹਰਲੇ ਮੁਹਾਜ਼ 'ਤੇ ਰਹਿ ਕੇ ਲੜੇ। ਉਹਨਾਂ ਦੀਆਂ ਸੇਵਾਵਾਂ ਬਦਲੇ 2019 'ਚ ਰਾਇਲ ਬ੍ਰਿਟਿਸ਼ ਲੀਜਨ ਵੱਲੋਂ ਵਿਸ਼ੇਸ਼ ਸਨਮਾਨ ਵੀ ਦਿੱਤਾ ਗਿਆ ਸੀ।


author

Vandana

Content Editor

Related News