ਹਾਂਗਕਾਂਗ ''ਚ ਬਿਊਟੀ ਕਲੀਨਿਕ ''ਚ ਮਰੀਜ਼ ਦੀ ਮੌਤ ਕਾਰਨ ਡਾਕਟਰ ਨੂੰ ਹੋਈ ਜੇਲ

Monday, Dec 18, 2017 - 05:17 PM (IST)

ਹਾਂਗਕਾਂਗ ''ਚ ਬਿਊਟੀ ਕਲੀਨਿਕ ''ਚ ਮਰੀਜ਼ ਦੀ ਮੌਤ ਕਾਰਨ ਡਾਕਟਰ ਨੂੰ ਹੋਈ ਜੇਲ

ਹਾਂਗਕਾਂਗ (ਭਾਸ਼ਾ)— ਹਾਂਗਕਾਂਗ ਵਿਚ ਬਿਊਟੀ ਕਲੀਨਿਕ ਚਲਾਉਣ ਵਾਲੇ ਇਕ ਡਾਕਟਰ ਨੂੰ ਅੱਜ ਭਾਵ ਸੋਮਵਾਰ ਨੂੰ 12 ਸਾਲ ਜੇਲ ਦੀ ਸਜ਼ਾ ਸੁਣਾਈ ਗਈ। ਉਸ 'ਤੇ ਖਤਰਨਾਕ ਪ੍ਰਯੋਗਾਤਮਕ ਕੈਂਸਰ ਥੈਰੇਪੀ ਕਰਨ ਦੇ ਦੋਸ਼ ਲਗਾਏ ਗਏ ਸਨ। ਸੂਤਰਾਂ ਮੁਤਾਬਕ ਸਾਲ 2012 ਵਿਚ ਕਲੀਨਿਕ ਵਿਚ ਖੂਨ ਲਏ ਜਾਣ ਦੇ ਇਕ ਹਫਤੇ ਬਾਅਦ ਮਰੀਜ਼ ਚਾਨ ਯੁਆਨ-ਲਾਮ (46) ਦੀ ਮੌਤ ਹੋ ਗਈ ਸੀ। ਇਹ ਇਕ ਵੱਡੀ ਡਾਕਟਰੀ ਗਲਤੀ ਸੀ, ਜਿਸ ਨਾਲ ਸ਼ਹਿਰ ਵਿਚ ਵੱਡੇ ਪੱਧਰ 'ਤੇ ਜਾਰੀ ਅਨਿਯਮਿਤ ਸੁੰਦਰਤਾ ਉਦਯੋਗ ਦੇ ਕਾਰੋਬਾਰ ਦਾ ਖੁਲਾਸਾ ਹੋਇਆ ਸੀ। ਸਥਾਨਕ ਮੀਡੀਆ ਖਬਰਾਂ ਵਿਚ ਦੱਸਿਆ ਗਿਆ ਹੈ ਕਿ ਚਾਨ ਨੇ ਸੀ. ਆਈ. ਕੇ. ਸੈੱਲਸ ਦੀ ਵਰਤੋਂ ਵਾਲੇ ਇਕ ਅਣਅਧਿਕਾਰਤ ਇਲਾਜ ਦਾ ਸਹਾਰਾ ਲਿਆ ਸੀ। ਚਾਨ ਨੇ ਇਹ ਇਲਾਜ ਡੀ. ਆਰ ਸਮੂਹ ਲੜੀ ਤੋਂ ਕਰਵਾਇਆ ਸੀ ਅਤੇ ਪ੍ਰਤੀ ਟੀਕਾ ਇਸ ਦੀ ਕੀਮਤ 59,500 ਹਾਂਗਕਾਂਗ ਡਾਲਰ ਦਿੱਤੀ ਸੀ। ਜਾਂਚ ਕਰਨ ਵਾਲੇ ਇਕ ਡਾਕਟਰ ਮੁਤਾਬਕ ਪਰੀਖਣ ਦੌਰਾਨ ਮੌਤ ਤੋਂ ਪਹਿਲਾਂ ਚਾਨ ਦੇ ਖੂਨ ਵਿਚ ਬੈਕਟੀਰੀਆ ਦਾ ਪੱਧਰ ਏਡਜ਼ ਦੇ ਮਰੀਜ਼ਾਂ ਦੇ ਬਰਾਬਰ ਸੀ। ਹਾਈ ਕੋਰਟ ਦੇ ਨਿਆਂਮੂਰਤੀ ਜੂਡੀਨਾਨਾ ਬਾਰਨੇਸ ਨੇ ਡੀ. ਆਰ. ਸਮੂਹ ਦੇ ਮੋਢੀ ਸਟੀਫਨ ਚਾਉ ਨੂੰ ਹੱਤਿਆ ਦਾ ਦੋਸ਼ੀ ਠਹਿਰਾਇਆ ਅਤੇ ਸੋਮਵਾਰ ਨੂੰ 12 ਸਾਲ ਜੇਲ ਦੀ ਸਜ਼ਾ ਸੁਣਾਈ।


Related News