WHO ਵੱਲੋਂ ਕੋਰੋਨਾ ਨੂੰ ਲੈ ਕੇ ਚਿਤਾਵਨੀ ਜਾਰੀ, ਨਵੇਂ ਮਾਮਲਿਆਂ 'ਚ 80 ਫ਼ੀਸਦੀ ਵਾਧਾ

Saturday, Aug 12, 2023 - 01:37 PM (IST)

WHO ਵੱਲੋਂ ਕੋਰੋਨਾ ਨੂੰ ਲੈ ਕੇ ਚਿਤਾਵਨੀ ਜਾਰੀ, ਨਵੇਂ ਮਾਮਲਿਆਂ 'ਚ 80 ਫ਼ੀਸਦੀ ਵਾਧਾ

ਪੈਰਿਸ (ਵਾਰਤਾ)- ਦੁਨੀਆ ਭਰ 'ਚ ਪਿਛਲੇ ਮਹੀਨੇ ਕੋਵਿਡ-19 ਦੇ ਨਵੇਂ ਮਾਮਲਿਆਂ 'ਚ 80 ਫ਼ੀਸਦੀ ਦਾ ਵਾਧਾ ਹੋਇਆ ਹੈ। ਵਿਸ਼ਵ ਸਿਹਤ ਸੰਗਠਨ (WHO) ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਡਬਲਯੂ.ਐੱਚ.ਓ. ਨੇ ਮਈ ਵਿੱਚ ਕਿਹਾ ਸੀ ਕਿ ਕੋਵਿਡ ਹੁਣ ਇੱਕ ਵਿਸ਼ਵਵਿਆਪੀ ਸਿਹਤ ਐਮਰਜੈਂਸੀ ਨਹੀਂ ਹੈ ਪਰ ਉਸ ਨੇ ਕੋਰੋਨਾ ਵਾਇਰਸ ਦੇ ਮਾਮਲਿਆਂ ਵਿੱਚ ਵਾਧੇ ਦੀ ਚੇਤਾਵਨੀ ਦਿੱਤੀ ਅਤੇ ਕਿਹਾ ਕਿ ਇਸ ਸੰਕਰਮਣ ਨਾਲ ਲੋਕਾਂ ਦੀ ਮੌਤ ਦਾ ਵੀ ਖ਼ਦਸ਼ਾ ਹੈ। ਸੰਯੁਕਤ ਰਾਸ਼ਟਰ ਦੀ ਏਜੰਸੀ ਨੇ ਇਸ ਹਫਤਾਵਾਰੀ ਅੰਕੜਿਆਂ 'ਚ ਕਿਹਾ ਕਿ ਦੇਸ਼ ਵਿਚ 10 ਜੁਲਾਈ ਤੋਂ 6 ਅਗਸਤ ਤੱਕ ਕੋਰੋਨਾ ਦੇ ਲਗਭਗ 15 ਲੱਖ ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜੋ ਪਿਛਲੇ 28 ਦਿਨਾਂ ਦੇ ਮੁਕਾਬਲੇ 80 ਫ਼ੀਸਦੀ ਜ਼ਿਆਦਾ ਹੈ।

ਇਹ ਵੀ ਪੜ੍ਹੋ : ਹਵਾਈ ਦੇ ਜੰਗਲਾਂ 'ਚ ਲੱਗੀ ਅੱਗ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਈ 67, ਤਸਵੀਰਾਂ 'ਚ ਵੇਖੋ ਤਬਾਹੀ ਦਾ ਮੰਜ਼ਰ

ਮੌਤਾਂ ਦੀ ਗਿਣਤੀ 57 ਫ਼ੀਸਦੀ ਘਟ ਕੇ 2,500 ਹੋ ਗਈ। ਡਬਲਯੂ.ਐੱਚ.ਓ. ਨੇ ਕਿਹਾ ਕਿ ਨਵੇਂ ਮਾਮਲੇ ਪੱਛਮੀ ਪ੍ਰਸ਼ਾਂਤ ਖੇਤਰ ਵਿੱਚ ਆਏ ਹਨ, ਜਿਥੇ ਸੰਕਰਮਣ ਵਿਚ 137 ਫ਼ੀਸਦੀ ਵਾਧਾ ਹੋਇਆ ਹੈ। ਅਮਰੀਕਾ, ਯੂਕੇ, ਫਰਾਂਸ ਅਤੇ ਜਾਪਾਨ ਸਮੇਤ ਉੱਤਰੀ ਦੇਸ਼ਾਂ ਵਿਚ ਹਾਲ ਹੀ ਦੇ ਹਫ਼ਤਿਆਂ ਵਿੱਚ ਗਰਮੀਆਂ ਵਿੱਚ ਕੋਵਿਡ ਦੇ ਮਾਮਲਿਆਂ ਵਿੱਚ ਵਾਧਾ ਦੇਖਿਆ ਹੈ। ਡਬਲਯੂ.ਐੱਚ.ਓ. ਦੇ ਮੁਖੀ ਟੇਡਰੋਸ ਅਦਾਨੋਮ ਘੇਬਰੇਅਸਸ ਨੇ ਚੇਤਾਵਨੀ ਦਿੰਦੇ ਹੋਏ ਕਿਹਾ, 'ਫਿਰ ਤੋਂ ਵੱਡੀ ਗਿਣਤੀ ਵਿੱਚ ਕੋਵਿਡ ਮਾਮਲੇ ਅਤੇ ਮੌਤਾਂ ਦਾ ਅੰਕੜਾ ਅਚਾਨਕ ਵਧ ਸਕਦਾ ਹੈ'। ਫਰਾਂਸ ਦੇ ਸਿਹਤ ਮੰਤਰੀ ਔਰੇਲੀਅਨ ਰੂਸੋ ਨੇ ਚੌਕਸੀ ਦੀ ਮੰਗ ਕਰਦੇ ਹੋਏ ਜ਼ੋਰ ਦਿੱਤਾ ਕਿ ਕੋਵਿਡ ਦੀ ਗਿਣਤੀ ਘੱਟ ਪੱਧਰ 'ਤੇ ਬਣੀ ਹੋਈ ਹੈ।

ਇਹ ਵੀ ਪੜ੍ਹੋ: ਪਾਕਿਸਤਾਨੀ ਮੋਹਸਿਨ ਖਾਨ ਦਾ ਕੂੜ ਪ੍ਰਚਾਰ, ਅੰਜੂ ਵਾਂਗ ਮੁਸਲਿਮ ਬਣਨ ਵਾਲੀ ਹਰ ਭਾਰਤੀ ਕੁੜੀ ਨੂੰ ਕਰਾਂਗੇ ਮਾਲਾਮਾਲ

ਉਨ੍ਹਾਂ ਕਿਹਾ, 'ਸਾਨੂੰ ਆਉਣ ਵਾਲੇ ਸਮੇਂ ਵਿੱਚ ਇਸ ਵਾਇਰਸ ਦੇ ਮੁੜ ਉਭਾਰ ਨਾਲ ਰਹਿਣਾ ਹੋਵੇਗਾ।' ਜਿਨੇਵਾ ਯੂਨੀਵਰਸਿਟੀ ਦੇ ਇੰਸਟੀਚਿਊਟ ਆਫ਼ ਗਲੋਬਲ ਹੈਲਥ ਦੇ ਡਾਇਰੈਕਟਰ ਐਂਟੋਨੀ ਫਲਾਹੌਲਟ ਨੇ ਕਿਹਾ ਕਿ ਕੋਵਿਡ ਕੇਸਾਂ ਦੇ ਸਬੰਧ ਵਿੱਚ, ਸਿਹਤ ਅਧਿਕਾਰੀਆਂ ਨੂੰ ਤੁਰੰਤ ਇੱਕ ਭਰੋਸੇਯੋਗ ਕੋਵਿਡ ਸਿਹਤ ਨਿਗਰਾਨੀ ਪ੍ਰਣਾਲੀ ਨੂੰ ਬਹਾਲ ਕਰਨ ਦੀ ਲੋੜ ਹੈ।” ਉਨ੍ਹਾਂ ਕਿਹਾ ਕਿ ਕੋਵਿਡ ਟੀਕਾਕਰਨ ਕਾਰਨ ਹੁਣ ਸੰਕਰਮਣ ਦਾ ਪ੍ਰਭਾਵ ਘੱਟ ਹੋ ਗਿਆ ਹੈ ਪਰ ਲੋਕਾਂ ਦੇ ਇਸ ਦਾ ਸ਼ਿਕਾਰ ਹੋਣ ਦਾ ਖ਼ਤਰਾ ਅਜੇ ਵੀ ਬਣਿਆ ਹੋਇਆ ਹੈ। WHO ਨੇ ਦੇਸ਼ਾਂ ਨੂੰ ਟੀਕਾਕਰਨ ਦੇ ਯਤਨਾਂ ਨੂੰ ਤੇਜ਼ ਕਰਨ ਦੀ ਅਪੀਲ ਕੀਤੀ ਹੈ।

ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਵਾਰਦਾਤ, ਦਿਨ-ਦਿਹਾੜੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News