ਭਾਰਤੀ ਮੂਲ ਦੇ ਦਲੀਪ ਸਿੰਘ ਹੋਣਗੇ ਅਮਰੀਕਾ ਦੇ ਡਿਪਟੀ ਐਨਐਸਏ

Sunday, Feb 07, 2021 - 02:48 PM (IST)

ਨਿਊਯਾਰਕ (ਰਾਜ ਗੋਗਨਾ): ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਇਕ ਹੋਰ ਭਾਰਤੀ ਮੂਲ ਦੇ ਦਲੀਪ ਸਿੰਘ ਨੂੰ ਉਪ ਰਾਸ਼ਟਰੀ ਸੁਰੱਖਿਆ ਸਲਾਹਕਾਰ (ਡਿਪਟੀ ਐਨਐਸਏ) ਦੇ ਅਹੁਦੇ ਲਈ ਨਾਮਜ਼ਦ ਕੀਤਾ ਹੈ। ਨਾਲ ਹੀ ਉਨ੍ਹਾਂ ਨੂੰ ਕੌਮੀ ਆਰਥਿਕ ਪ੍ਰੀਸ਼ਦ ਦੇ ਉਪ ਡਾਇਰੈਕਟਰ ਦੇ ਅਹੁਦਾ ਦਾ ਵੀ ਕਾਰਜਭਾਰ ਸੌਂਪਿਆ ਜਾਵੇਗਾ। 

ਪੜ੍ਹੋ ਇਹ ਅਹਿਮ ਖਬਰ- ਅਮਰੀਕਾ : ਸਿੱਖ ਜੱਥੇਬੰਦੀਆਂ ਵੱਲੋਂ ਕਿਸਾਨਾਂ ਦੀ ਹਮਾਇਤ 'ਚ ਵਿਸ਼ੇਸ਼ ਬੈਠਕ, ਲਈ ਗਏ ਅਹਿਮ ਫ਼ੈਸਲੇ

ਦਲੀਪ ਸਿੰਘ ਇਸ ਸਮੇਂ ਫੈਡਰਲ ਰਿਜ਼ਰਵ ਬੈਂਕ ਆਫ਼ ਨਿਊਯਾਰਕ ਦੀ ਮਾਰਕੀਟਿੰਗ ਟੀਮ ਦੇ ਮੁਖੀ ਹਨ ਅਤੇ ਉਹ ਇਸ ਅਹੁਦੇ 'ਤੇ ਫਰਵਰੀ ਦੇ ਦੂਜੇ ਹਫ਼ਤੇ ਵਿੱਚ ਅਸਤੀਫ਼ਾ ਦੇਣਗੇ। ਉਨ੍ਹਾਂ ਨੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਕਾਰਜਕਾਲ ਦੇ ਦੌਰਾਨ ਵਿੱਤ ਮੰਤਰਾਲੇ ਨਾਲ ਵੀ ਕੰਮ ਕੀਤਾ ਹੈ। ਦਲੀਪ ਸਿੰਘ ਦੀ ਨਿਯੁਕਤੀ ਦੇ ਸਬੰਧ ਵਿੱਚ ਅਜੇ ਵ੍ਹਾਈਟ ਹਾਊਸ ਨੇ ਪੁਸ਼ਟੀ ਨਹੀਂ ਕੀਤੀ ਹੈ। ਸਭ ਤੋਂ ਪਹਿਲਾਂ ਇਸ ਸਬੰਧ ਵਿੱਚ ਖ਼ਬਰ ਬਲੂਮਬਰਗ ਨੇ ਦਿੱਤੀ ਸੀ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News