ਰੋਜ਼ਾਨਾ ਕਸਰਤ ਕਰਨ ਨਾਲ ਘੱਟ ਹੁੰਦੈ ਵਾਇਰਸ ਦਾ ਖਤਰਾ

Thursday, Apr 16, 2020 - 03:33 PM (IST)

ਰੋਜ਼ਾਨਾ ਕਸਰਤ ਕਰਨ ਨਾਲ ਘੱਟ ਹੁੰਦੈ ਵਾਇਰਸ ਦਾ ਖਤਰਾ

ਵਾਸ਼ਿੰਗਟਨ- ਇਕ ਅਧਿਐਨ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਕਸਰਤ ਕਰਨ ਵਾਲੇ ਲੋਕਾਂ ਨੂੰ ਕੋਰੋਨਾਵਾਇਰਸ ਦਾ ਖਤਰਾ ਘੱਟ ਹੁੰਦਾ ਹੈ। ਖੋਜਕਾਰਾਂ ਨੇ ਦਾਅਵਾ ਕੀਤਾ ਹੈ ਕਿ ਰੋਜ਼ਾਨਾ ਕਸਰਤ ਕਰਨ ਵਾਲਿਆਂ ਨੂੰ ਐਕਿਊਟ ਰੈਸਪਿਰੇਟ੍ਰੀ ਡਿਜ਼ੀਸ ਸਿੰਡ੍ਰਾਮ ਦਾ ਘੱਟ ਖਤਰਾ ਹੁੰਦਾ ਹੈ, ਜੋ ਕੋਰੋਨਾਵਾਇਰਸ ਨਾਲ ਇਨਫੈਕਟਡ ਵਧੇਰੇ ਲੋਕਾਂ ਦੀ ਮੌਤ ਦਾ ਕਾਰਣ ਹੈ।

PunjabKesari

ਅਮਰੀਕਾ ਵਿਚ ਵਰਜੀਨੀਆ ਯੂਨੀਵਰਸਿਟੀ ਦੇ ਖੋਜਕਾਰਾਂ ਦਾ ਸੁਝਾਅ ਹੈ ਕਿ ਰੋਜ਼ਾਨਾ ਕਸਰਤ ਐਕਿਊਟ ਰੇਸਪਿਰੇਟ੍ਰੀ ਡਿਜ਼ੀਸ ਸਿੰਡ੍ਰਾਮ ਦੇ ਲਈ ਇਕ ਸੰਭਾਵਿਤ ਇਲਾਜ ਹੋ ਸਕਦਾ ਹੈ। ਜਨਰਲ ਰੈਡਾਕਸ ਬਾਇਓਲਾਜੀ ਵਿਚ ਪ੍ਰਕਾਸ਼ਿਤ ਅਧਿਐਨ ਦੀ ਸਮੀਖਿਆ ਤੋਂ ਪਤਾ ਲੱਗਿਆ ਕਿ ਅਜਿਹੀ ਸੰਭਾਵਨਾ ਹੈ ਕਿ ਕਸਰਤ ਏ.ਆਰ.ਡੀ.ਐਸ. ਦੀ ਗੰਭੀਰਤਾ ਨੂੰ ਰੋਕਿਆ ਜਾਂ ਘੱਟ ਕੀਤਾ ਜਾ ਸਕਦਾ ਹੈ, ਜੋ ਕੋਰੋਨਾਵਾਇਰਸ ਦੇ 3 ਤੋਂ 17 ਫੀਸਦੀ ਤੱਕ ਦੇ ਸਾਰੇ ਮਰੀਜ਼ਾਂ ਨੂੰ ਪ੍ਰਭਾਵਿਤ ਕਰਦਾ ਹੈ। ਖੋਜਕਾਰਾਂ ਨੇ ਕਿਹਾ ਕਿ ਅਮਰੀਕੀ ਸੇਂਟਰ ਫਾਰ ਡਿਜ਼ੀਸ ਕੰਟਰੋਲ ਐਂਡ ਪ੍ਰਿਵੈਂਸ਼ਨ ਦਾ ਅੰਦਾਜ਼ਾ ਹੈ ਕਿ ਕੋਰੋਨਾਵਾਇਰਸ ਦੇ ਲਈ ਹਸਪਤਾਲ ਵਿਚ ਦਾਖਲ ਮਰੀਜ਼ਾਂ ਦਾ 20 ਵਿਚੋਂ 42 ਫੀਸਦੀ ਐਕਿਊਟ ਰੈਸਪਿਰੇਟ੍ਰੀ ਡਿਜ਼ੀਸ ਸਿੰਡ੍ਰਾਮ ਵਿਕਸਿਤ ਹੁੰਦਾ ਹੈ। ਉਹਨਾਂ ਕਿਹਾ ਕਿ ਆਈ.ਸੀ.ਯੂ. ਵਿਚ ਦਾਖਲ ਮਰੀਜ਼ਾਂ ਦੀ ਗਿਣਤੀ 67 ਤੋਂ 85 ਫੀਸਦੀ ਹੈ। ਖੋਜਕਾਰਾਂ ਦੱਸਿਆ ਕਿ ਮਹਾਮਾਰੀ ਤੋਂ ਪਹਿਲਾਂ ਕੀਤੇ ਗਏ ਅਧਿਐਨ ਤੋਂ ਪਤਾ ਲੱਗਿਆ ਹੈ ਕਿ ਗੰਭੀਰ ਏ.ਆਰ.ਡੀ.ਐਸ. ਦੀ ਸਮੱਸਿਆ ਵਾਲੇ 45 ਫੀਸਦੀ ਰੋਗੀਆਂ ਦੀ ਮੌਤ ਹੋ ਜਾਂਦੀ ਹੈ।

PunjabKesari

ਯੂਨੀਵਰਸਿਟੀ ਆਫ ਵਰਜੀਨੀਆ ਸਕੂਲ ਆਫ ਮੈਡੀਸਿਨ ਦੇ ਜੇਨ ਯਾਨ ਨੇ ਕਿਹਾ ਕਿ ਫਿਲਹਾਲ ਅਸੀਂ ਜਿਉਂਦੇ ਰਹਿਣ ਲਈ ਜਾਂ ਤਾਂ ਸਮਾਜਿਕ ਦੂਰੀ ਜਾਂ ਵੈਂਟੀਲੇਟਰ 'ਤੇ ਨਿਰਭਰ ਹਾਂ। ਜਦਕਿ ਕਹਾਣੀ ਦਾ ਦੂਜਾ ਪਹਿਲੂ ਇਹ ਹੈ ਕਿ ਕੋਵਿਡ-19 ਹਲਕੇ ਲੱਛਣਾ ਵਾਲੇ ਤਕਰੀਬਨ 80 ਫੀਸਦੀ ਰੋਗੀਆਂ ਨੂੰ ਸਾਹ ਸਬੰਧੀ ਸਹਾਇਤਾ ਦੀ ਲੋੜ ਨਹੀਂ ਪੈਂਦੀ। ਯਾਨ ਨੇ ਕਿਹਾ ਕਿ ਸਾਡੀਆਂ ਮਾਸਪੇਸ਼ੀਆਂ ਸੁਭਾਵਿਕ ਰੂਪ ਨਾਲ ਸੁਪਰਆਕਸਾਈਡ ਡਿਸਮਿਊਟੇਜ ਬਣਾਉਂਦੀਆਂ ਹਨ, ਜੋ ਕਿ ਇਕ ਸ਼ਕਤੀਸ਼ਾਲੀ ਐਂਟੀਆਕਸੀਡੈਂਟ ਹੈ। ਇਹ ਹਾਨੀਕਾਰਕ ਕਣਾਂ ਦਾ ਸ਼ਿਕਾਰ ਕਰਦਾ ਹੈ ਤੇ ਬੀਮਾਰੀ ਨੂੰ ਰੋਕਣ ਵਿਚ ਮਦਦ ਕਰਦਾ ਹੈ। ਸਰੀਰ ਵਿਚ ਇਸ ਦੀ ਮਾਤਰਾ ਰੋਜ਼ਾਨਾ ਕਸਰਤ ਨਾਲ ਵਧਾਈ ਜਾ ਸਕਦੀ ਹੈ।

PunjabKesari

ਯਾਨ ਦੀ ਸਮੀਖਿਆ ਤੋਂ ਪਤਾ ਲੱਗਦਾ ਹੈ ਕਿ ਐਂਟੀਆਕਸੀਡੈਂਟਸ ਵਿਚ ਕਮੀ ਕਈ ਬੀਮਾਰੀਆਂ ਦਾ ਕਾਰਣ ਬਣਦੀ ਹੈ, ਜਿਸ ਵਿਚ ਫੇਫੜਿਆਂ ਦੀ ਬੀਮਾਰੀ, ਦਿਲ ਸਬੰਧੀ ਰੋਗ ਤੇ ਗੁਰਦੇ ਦਾ ਖਰਾਬ ਹੋਣਾ ਸ਼ਾਮਲ ਹੈ। ਉਹਨਾਂ ਨੇ ਕਿਹਾ ਕਿ ਚੂਹਿਆਂ 'ਤੇ ਲੈਬ ਵਿਚ ਕੀਤੀ ਰਿਸਰਚ ਤੋਂ ਪਤਾ ਲੱਗਿਆ ਕਿ ਇਸ ਦੀ ਮਾਤਰਾ ਘੱਟ ਹੋਣ ਨਾਲ ਦਿਲ ਦੀਆਂ ਸਮੱਸਿਆਵਾਂ ਵਧ ਜਾਂਦੀਆਂ ਹਨ ਜਦਕਿ ਇਸ ਦੀ ਮਾਤਰਾ ਵਧਣਾ ਲਾਭਕਾਰੀ ਹੋ ਸਕਦਾ ਹੈ। ਰਿਸਰਚ ਤੋਂ ਪਤਾ ਲੱਗਿਆ ਕਿ ਕਸਰਤ ਦਾ ਇਕ ਵੀ ਸੈਸ਼ਨ ਐਂਟੀਆਕਸੀਡੈਂਟ ਦਾ ਉਤਪਾਦਨ ਵਧਾ ਸਕਦਾ ਹੈ। ਯਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਮਾਜਿਕ ਦੂਰੀ ਬਣਾਏ ਰੱਖਦੇ ਹੋਏ ਕਸਰਤ ਕਰਦੇ ਰਹੋ। ਉਹਨਾਂ ਕਿਹਾ ਕਿ ਅਸੀਂ ਹਮੇਸ਼ਾ ਦੇ ਲਈ ਆਈਸੋਲੇਸ਼ਨ ਵਿਚ ਨਹੀਂ ਰਹਿ ਸਕਦੇ ਹਾਂ। ਰੋਜ਼ਾਨਾ ਕਸਰਤ ਨਾਲ ਸਾਡੇ ਸਰੀਰ ਨੂੰ ਹੋਰ ਵਧੇਰੇ ਫਾਇਦਾ ਹੋਵੇਗਾ।


author

Baljit Singh

Content Editor

Related News