ਰੋਜ਼ਾਨਾ ਕਸਰਤ ਨਾਲ ਤੁਹਾਡਾ ਦਿਲ ਰਹੇਗਾ ਜਵਾਨ: ਅਧਿਐਨ

Monday, May 21, 2018 - 05:01 PM (IST)

ਹਿਊਸਟਨ— ਜੇਕਰ ਤੁਸੀਂ ਆਪਣੇ ਦਿਲ ਅਤੇ ਖੂਨ ਦੀਆਂ ਨਾੜੀਆਂ ਨੂੰ ਸਿਹਤਮੰਦ ਅਤੇ ਜਵਾਨ ਰੱਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਕ ਹਫਤੇ ਵਿਚ 4 ਤੋਂ 5 ਵਾਰ ਕਸਰਤ ਕਰਨੀ ਚਾਹੀਦੀ ਹੈ। ਇਹ ਨਵਾਂ ਅਧਿਐਨ 'ਦਿ ਜਨਰਲ ਆਫ ਫਿਜ਼ੀਓਲਾਜੀ' ਵਿਚ ਪ੍ਰਕਾਸ਼ਿਤ ਹੋਇਆ ਹੈ। ਇਸ ਵਿਚ ਦੱਸਿਆ ਗਿਆ ਹੈ ਕਿ ਕਿਸੇ ਵੀ ਤਰ੍ਹਾਂ ਦੀ ਕਸਰਤ ਕਰਨ ਨਾਲ, ਦਿਲ ਸਬੰਧੀ ਬੀਮਾਰੀਆਂ ਦੀ ਵਜ੍ਹਾ ਨਾਲ ਮੌਤ ਦਾ ਖਤਰਾ ਘੱਟ ਹੁੰਦਾ ਹੈ। ਇਸ ਅਧਿਐਨ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਵੱਖ-ਵੱਖ ਤਰ੍ਹਾਂ ਦੀ ਕਸਰਤ ਨਾਲ ਵੱਖ-ਵੱਖ ਆਕਾਰ ਦੀ ਖੂਨ ਦੀਆਂ ਨਾੜੀਆਂ ਵੱਖ-ਵੱਖ ਤਰ੍ਹਾਂ ਪ੍ਰਭਾਵਿਤ ਹੁੰਦੀਆਂ ਹਨ।
ਇਸ ਅਧਿਐਨ ਮੁਤਾਬਕ ਇਕ ਹਫਤੇ ਵਿਚ ਦੋ ਵਿਚੋਂ ਤਿੰਨ ਵਾਰ ਕਰੀਬ 30 ਮਿੰਟ ਤੱਕ ਕਸਰਤ ਕਰਨਾ ਮੱਧ ਆਕਾਰ ਵਾਲੀ ਖੂਨ ਦੀਆਂ ਨਾੜੀਆਂ ਨੂੰ ਸਿਹਤਮੰਦ ਰੱਖਣ ਲਈ ਕਾਫੀ ਹੁੰਦਾ ਹੈ। ਉਥੇ ਹੀ ਇਕ ਹਫਤੇ ਵਿਚ ਚਾਰ ਤੋਂ ਪੰਜ ਦਿਨ ਕਸਰਤ ਕਰਨ ਨਾਲ ਵੱਡੇ ਆਕਾਰ ਵਾਲੀਆਂ ਖੂਨ ਦੀਆਂ ਨਾੜੀਆਂ ਜਵਾਨ ਰਹਿੰਦੀਆਂ ਹਨ। ਡਲਾਸ ਦੇ ਇੰਸਟੀਚਿਊਟ ਫਾਰ ਐਕਸਰਸਾਈਜ਼ ਐਂਡ ਐਨਵਾਇਰਮੈਂਟ ਮੈਡੀਸਨ (ਆਈ.ਈ.ਈ.ਐਮ) ਦੇ ਬੇਂਜਾਮਿਨ ਲੇਵਾਈਨ ਨੇ ਦੱਸਿਆ, 'ਇਹ ਕੰਮ ਬਹੁਤ ਉਤਸੁਕਤਾ ਨਾਲ ਭਰਿਆ ਹੋਇਆ ਸੀ, ਕਿਉਂਕਿ ਇਸ ਨਾਲ ਕਸਰਤ ਪ੍ਰਗੋਰਾਮ ਤਿਆਰ ਕਰਨ ਵਿਚ ਮਦਦ ਮਿਲੇਗੀ।' ਲੇਵਾਈਨ ਨੇ ਕਿਹਾ, 'ਸਾਡੇ ਸਮੂਹ ਦਾ ਪਹਿਲਾਂ ਕੀਤਾ ਗਿਆ ਕੰਮ ਦੱਸਦਾ ਹੈ ਕਿ 70 ਸਾਲ ਦੀ ਉਮਰ ਹੋਣ ਤੱਕ ਇੰਤਜ਼ਾਰ ਕਰਨ ਨਾਲ ਬਹੁਤ ਦੇਰ ਹੋ ਜਾਂਦੀ ਹੈ ਅਤੇ ਉਦੋਂ ਤੱਕ ਦਿਲ ਦੀ ਜੋ ਹਾਲਤ ਹੋ ਚੁੱਕੀ ਹੁੰਦੀ ਹੈ, ਉਸ ਨੂੰ ਸਾਧਾਰਨ ਜਾਂ ਉਸ ਦੇ ਕਰੀਬ ਲਿਆਉਣਾ ਅਸੰਭਵ ਹੁੰਦਾ ਹੈ।'


Related News