ਚੈੱਕ ਗਣਰਾਜ ''ਚ ਰੋਜ਼ਾਨਾ ਸਾਹਮਣੇ ਆ ਰਹੇ ਹਨ ਕੋਰੋਨਾ ਦੇ 27 ਹਜ਼ਾਰ ਤੋਂ ਜ਼ਿਆਦਾ ਮਾਮਲੇ

11/27/2021 2:07:10 AM

ਪ੍ਰਾਗ-ਚੈੱਕ ਗਣਰਾਜ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ 27 ਹਜ਼ਾਰ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ। ਇਨਫੈਕਸ਼ਨ ਨੇ ਨਾ ਸਿਰਫ ਦੇਸ਼ ਦੇ ਰਾਸ਼ਟਰਪਤੀ ਨੂੰ ਪ੍ਰਭਾਵਿਤ ਕੀਤਾ ਹੈ ਸਗੋਂ ਇਸ ਨਾਲ ਨਵੇਂ ਚੁਣੇ ਗਏ ਪ੍ਰਧਾਨ ਮੰਤਰੀ ਦੀ ਨਿਯੁਕਤੀ 'ਚ ਵੀ ਦੇਰੀ ਹੋਈ ਹੈ। ਸਿਹਤ ਮੰਤਰਾਲਾ ਨੇ ਦੱਸਿਆ ਕਿ ਦੇਸ਼ 'ਚ ਇਨਫੈਕਸ਼ਨ ਦੇ 27,717 ਨਵੇਂ ਮਾਮਲੇ ਸਾਹਮਣੇ ਆਏ ਹਨ ਜੋ ਮੰਗਲਵਾਰ ਦੀ ਤੁਲਨਾ 'ਚ 2 ਹਜ਼ਾਰ ਜ਼ਿਆਦਾ ਹੈ।

ਇਹ ਵੀ ਪੜ੍ਹੋ :ਫਾਈਜ਼ਰ ਦੇ ਕੋਰੋਨਾ ਰੋਕੂ ਟੀਕੇ ਦੀ ਦੂਜੀ ਖੁਰਾਕ ਦੇ 90 ਦਿਨਾਂ ਬਾਅਦ ਵੱਧਣ ਲੱਗਦੈ ਇਨਫੈਕਸ਼ਨ ਦਾ ਖਤਰਾ : ਅਧਿਐਨ

ਦੇਸ਼ 'ਚ ਇਨਫੈਕਸ਼ਨ ਦਰ ਇਕ ਨਵੀਂ ਉੱਚਾਈ 'ਤੇ ਪਹੁੰਚ ਚੁੱਕੀ ਹੈ। ਪਿਛਲੇ ਸੱਤ ਦਿਨਾਂ 'ਚ ਦੇਸ਼ 'ਚ ਹਰੇਕ ਇਕ ਲੱਖ 'ਚੋਂ 1231 ਇਨਫੈਕਟਿਡ ਹੋ ਰਹੇ ਹਨ। ਇਸ ਦਰਮਿਆਨ, ਦੇਸ਼ ਦੇ ਰਾਸ਼ਟਰਪਤੀ ਮਿਲੋਸ ਜਮੈਨ ਨੂੰ ਪ੍ਰਾਗ ਸਥਿਤ ਮਿਲਟਰੀ ਹਸਪਤਾਲ ਤੋਂ ਸ਼ਨੀਵਾਰ ਨੂੰ ਛੁੱਟੀ ਦਿੱਤੀ ਜਾਵੇਗੀ। ਇਕ ਦਿਨ ਪਹਿਲਾਂ, ਇਕ ਮਹੀਨੇ ਤੱਕ ਚੱਲੇ ਇਲਾਜ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ ਪਰ ਕੋਵਿਡ ਨਾਲ ਇਨਫੈਕਟਿਡ ਪਾਏ ਜਾਣ ਤੋਂ ਬਾਅਦ ਉਨ੍ਹਾਂ ਨੂੰ ਦੁਬਾਰਾ ਹਸਪਤਾਲ 'ਚ ਦਾਖਲ ਕੀਤਾ ਗਿਆ।

ਇਹ ਵੀ ਪੜ੍ਹੋ : ਪੁਤਿਨ ਅਰਮੇਨੀਆ ਤੇ ਅਜ਼ਰਬੈਜਾਨ ਦੇ ਨੇਤਾਵਾਂ ਨਾਲ ਕਰਨਗੇ ਬੈਠਕ

ਜਮਾਨ (77) ਦੇ ਹੇਠਲੇ ਸਦਨ ਦੀਆਂ ਚੋਣਾਂ ਦੇ ਇਕ ਬਾਅਦ 10 ਅਕਤੂਬਰ ਨੂੰ ਪੁਰਾਣੀ ਬੀਮਾਰੀ ਕਾਰਨ ਸਿਹਤ ਖਰਾਬ ਹੋਣ ਤੋਂ ਬਾਅਦ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਰਾਸ਼ਟਰਪਤੀ ਦੇ ਦਫ਼ਤਰ ਨੇ ਦੱਸਿਆ ਕਿ ਹਸਪਤਾਲ ਤੋਂ ਛੁੱਟੀ ਤੋਂ ਬਾਅਦ ਰਾਸ਼ਟਪਤੀ, ਚੋਣਾਂ ਜਿੱਤਣ ਵਾਲੇ ਗਠਜੋੜ ਦੇ ਨੇਤਾ ਪੀਟਰ ਫਿਆਲਾ ਨੂੰ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਦਿਵਾਉਣਗੇ। ਇਹ ਸਮਾਰੋਹ ਸ਼ੁੱਕਰਵਾਰ ਨੂੰ ਹੋਣਾ ਸੀ। ਫਿਆਲਾ ਨੇ ਕਿਹਾ ਕਿ ਨਵੀਂ ਸਰਕਾਰ ਦਾ ਆਉਣਾ ਹਰ ਵਿਅਕਤੀ ਦੇ ਹਿੱਤ 'ਚ ਹੋਵੇਗਾ।

ਇਹ ਵੀ ਪੜ੍ਹੋ : ਯੂਰਪੀਨ ਯੂਨੀਅਨ ਨੇ ਕੋਰੋਨਾ ਟੀਕਾ ਨਿਰਯਾਤ 'ਤੇ ਪਾਬੰਦੀਆਂ 'ਚ ਦਿੱਤੀ ਢਿੱਲ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Karan Kumar

Content Editor

Related News