ਅਫਰੀਕੀ ਦੇਸ਼ ਮਲਾਵੀ 'ਚ ਤੂਫਾਨ ਫ੍ਰੈਡੀ ਨੇ 300 ਤੋਂ ਵੱਧ ਲੋਕਾਂ ਦੀ ਲਈ ਜਾਨ, ਹੁਣ ਮੰਡਰਾ ਰਿਹਾ ਹੜ੍ਹ ਦਾ ਖ਼ਤਰਾ

Friday, Mar 17, 2023 - 07:29 PM (IST)

ਅਫਰੀਕੀ ਦੇਸ਼ ਮਲਾਵੀ 'ਚ ਤੂਫਾਨ ਫ੍ਰੈਡੀ ਨੇ 300 ਤੋਂ ਵੱਧ ਲੋਕਾਂ ਦੀ ਲਈ ਜਾਨ, ਹੁਣ ਮੰਡਰਾ ਰਿਹਾ ਹੜ੍ਹ ਦਾ ਖ਼ਤਰਾ

ਇੰਟਰਨੈਸ਼ਨਲ ਡੈਸਕ : 4 ਦਿਨਾਂ ਦੇ ਵਿਨਾਸ਼ਕਾਰੀ ਤੂਫਾਨ ਅਤੇ ਭਾਰੀ ਮੀਂਹ ਤੋਂ ਬਾਅਦ ਸਥਾਨਕ ਭਾਈਚਾਰੇ ਅਤੇ ਰਾਹਤ ਕਰਮਚਾਰੀ ਹੁਣ ਚੱਕਰਵਾਤੀ ਤੂਫਾਨ ਫ੍ਰੈਡੀ ਤੋਂ ਬਾਅਦ ਪ੍ਰੇਸ਼ਾਨੀਆਂ ਨਾਲ ਜੂਝ ਰਹੇ ਹਨ। ਮਲਾਵੀ ਅਤੇ ਮੋਜ਼ਾਮਬੀਕ ਵਿੱਚ ਇਸ ਚੱਕਰਵਾਤ ਨੇ 300 ਤੋਂ ਵੱਧ ਲੋਕਾਂ ਦੀ ਜਾਨ ਲੈ ਲਈ ਹੈ ਅਤੇ ਹਜ਼ਾਰਾਂ ਲੋਕ ਬੇਘਰ ਹੋ ਗਏ ਹਨ। ਚੱਕਰਵਾਤੀ ਤੂਫਾਨ ਫ੍ਰੈਡੀ ਬੁੱਧਵਾਰ ਨੂੰ ਖਤਮ ਹੋ ਗਿਆ ਪਰ ਮੌਸਮ ਨਿਗਰਾਨੀ ਕੇਂਦਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਪ੍ਰਭਾਵਿਤ ਦੇਸ਼ਾਂ ਵਿੱਚ ਅਜੇ ਵੀ ਹੜ੍ਹ ਅਤੇ ਜ਼ਮੀਨ ਖਿਸਕਣ ਦਾ ਖਤਰਾ ਹੈ।

ਇਹ ਵੀ ਪੜ੍ਹੋ : ਲੀਬੀਆ ’ਚ 2.5 ਟਨ ਕੁਦਰਤੀ ਯੂਰੇਨੀਅਮ ਗਾਇਬ, ਪ੍ਰਮਾਣੂ ਹਥਿਆਰ ਬਣਾਉਣ 'ਚ ਆਉਂਦਾ ਹੈ ਕੰਮ

ਅਧਿਕਾਰੀਆਂ ਨੇ ਦੱਸਿਆ ਕਿ ਵਿੱਤੀ ਰਾਜਧਾਨੀ ਬਲਾਂਟਾਇਰ ਸਮੇਤ ਦੱਖਣੀ ਮਲਾਵੀ ਵਿੱਚ ਘੱਟੋ-ਘੱਟ 225 ਲੋਕਾਂ ਦੀ ਮੌਤ ਹੋ ਗਈ ਹੈ। ਲਗਭਗ 88,000 ਲੋਕ ਅਜੇ ਵੀ ਬੇਘਰ ਹਨ ਅਤੇ ਖੇਤਰ ਦੇ ਕਈ ਹਿੱਸੇ ਅਜੇ ਵੀ ਕੱਟੇ ਹੋਏ ਹਨ। ਮਲਾਵੀ ਦੇ ਰਾਸ਼ਟਰਪਤੀ ਲਾਜ਼ਰਸ ਚੱਕਵੇਰਾ ਨੇ 14 ਦਿਨਾਂ ਦੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਹੈ। ਮੋਜ਼ਾਮਬੀਕ ਦੇ ਅਧਿਕਾਰੀਆਂ ਨੇ ਕਿਹਾ ਕਿ ਸ਼ਨੀਵਾਰ ਤੋਂ ਹੁਣ ਤੱਕ ਘੱਟੋ-ਘੱਟ 53 ਲੋਕਾਂ ਦੀ ਮੌਤ ਹੋ ਗਈ ਹੈ, ਜਦੋਂ ਕਿ 50,000 ਤੋਂ ਵੱਧ ਲੋਕ ਬੇਘਰ ਹੋ ਗਏ ਹਨ।

ਇਹ ਵੀ ਪੜ੍ਹੋ : ਤਿੰਨ ਪੰਜਾਬੀ ਨੌਜਵਾਨਾਂ ਦਾ ਕਾਰਨਾਮਾ, ਯੂਕੇ 'ਚ ਹੋਈ ਜੇਲ੍ਹ, ਜਾਣੋ ਕੀ ਹੈ ਮਾਮਲਾ

ਵਿਗਿਆਨੀਆਂ ਦਾ ਕਹਿਣਾ ਹੈ ਕਿ ਮਨੁੱਖੀ ਵਜ੍ਹਾ ਕਾਰਨ ਜਲਵਾਯੂ ਪਰਿਵਰਤਨ ਨੇ ਚੱਕਰਵਾਤੀ ਗਤੀਵਿਧੀਆਂ ਦੀ ਬਾਰੰਬਾਰਤਾ ਨੂੰ ਘਟਾ ਦਿੱਤਾ ਹੈ ਅਤੇ ਉਨ੍ਹਾਂ ਨੂੰ ਹੋਰ ਗੰਭੀਰ ਬਣਾ ਦਿੱਤਾ ਹੈ। ਹਾਲ ਹੀ 'ਚ ਖਤਮ ਹੋਇਆ ਲਾ-ਨੀਨਾ ਦਾ ਪ੍ਰਭਾਵ ਦੁਨੀਆ ਭਰ ਵਿੱਚ ਹੁੰਦਾ ਹੈ ਅਤੇ ਹਾਲ ਹੀ ਦੇ ਸਾਲਾਂ 'ਚ ਇਸ ਖੇਤਰ ਵਿੱਚ ਚੱਕਰਵਾਤਾਂ ਦੀ ਬਾਰੰਬਾਰਤਾ ਵਿੱਚ ਵਾਧਾ ਹੋਇਆ ਹੈ। ਚੱਕਰਵਾਤ ਫ੍ਰੈਡੀ ਨੇ ਫਰਵਰੀ ਤੋਂ ਅਫਰੀਕਾ ਦੇ ਦੱਖਣੀ ਹਿੱਸੇ ਵਿੱਚ ਤਬਾਹੀ ਮਚਾ ਦਿੱਤੀ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News