ਪਾਕਿਸਤਾਨ ਦੀ ਰੇਡੀਓ ਵੈਬਸਾਈਟ 'ਤੇ ਸਾਈਬਰ ਅਟੈਕ, ਲਿਖਿਆ 'ਤੁਸੀਂ ਸੁਰੱਖਿਅਤ ਹੋ'

Sunday, Sep 08, 2019 - 06:47 PM (IST)

ਪਾਕਿਸਤਾਨ ਦੀ ਰੇਡੀਓ ਵੈਬਸਾਈਟ 'ਤੇ ਸਾਈਬਰ ਅਟੈਕ, ਲਿਖਿਆ 'ਤੁਸੀਂ ਸੁਰੱਖਿਅਤ ਹੋ'

ਇਸਲਾਮਾਬਾਦ (ਭਾਸ਼ਾ)- ਰੇਡੀਓ ਪਾਕਿਸਤਾਨ ਦੀ ਵੈਬਸਾਈਟ ਨੂੰ ਐਤਵਾਰ ਨੂੰ ਕੁਝ ਸਮੇਂ ਲਈ ਹੈਕ ਕਰ ਲਿਆ ਗਿਆ। ਇਹ ਦੇਸ਼ ਦਾ ਰਾਸ਼ਟਰੀ ਪ੍ਰਸਾਰਕ ਹੈ। ਵੈਬਸਾਈਟ 'ਤੇ ਸੰਦੇਸ਼ ਲਿਖਿਆ ਗਿਆ, 'ਹੈਲੇ ਐਡਮਿਨ। ਤੁਸੀਂ ਬਹੁਤ ਸੁਰੱਖਿਅਤ ਹੋ। ਤੁਹਾਡੀ ਸੁਰੱਖਿਆ ਦੀ ਸ਼ਲਾਘਾ ਕਰਦੇ ਹਾਂ। ਅਸੀਂ ਤੁਹਾਡੇ 'ਤੇ ਨਜ਼ਰ ਰੱਖ ਰਹੇ ਹਾਂ। ਸਾਡੇ ਤੋਂ ਉਮੀਦ ਰੱਖਣਾ। ਪਾਕਿਸਤਾਨ ਜ਼ਿੰਦਾਬਾਦ।

ਵੈਬਸਾਈਟ ਹੈਕ ਕਰਨ ਵਾਲਿਆਂ ਨੇ ਆਪਣੀ ਪਛਾਣ 'ਕ੍ਰੈਸ਼ਰੂਲਰਸ' ਵਜੋਂ ਦੱਸੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਵੈਬਸਾਈਟ ਨੂੰ ਬਹਾਲ ਕਰ ਲਿਆ ਗਿਆ ਹੈ ਪਰ ਇਹ ਅਜੇ ਪੂਰੀ ਤਰ੍ਹਾਂ ਨਾਲ ਕੰਮ ਨਹੀਂ ਕਰ ਰਹੀ ਹੈ। ਅਧਿਕਾਰੀਆਂ ਨੇ ਕਿਹਾ ਕਿ ਇਸ ਗੱਲ ਦੀ ਜਾਣਕਾਰੀ ਨਹੀਂ ਹੈ ਕਿ ਵੈਬਸਾਈਟ ਹੈਕ ਕਰਨ ਵਾਲੇ ਕੌਨ ਲੋਕ ਹਨ ਪਰ ਅਤੀਤ ਵਿਚ ਭਾਰਤ ਅਤੇ ਪਾਕਿਸਤਾਨ ਦੇ ਹੈਕਰ ਇਕ-ਦੂਜੇ ਖਿਲਾਫ ਸਾਈਬਰ ਹਮਲੇ ਕਰਨ ਵਿਚ ਸ਼ਾਮਲ ਰਹੇ ਹਨ। 

ਇਸ ਘਟਨਾ ਨਾਲ ਪਾਕਿਸਤਾਨ ਵਿਚ ਸਰਕਾਰੀ ਵੈਬਸਾਈਟਾਂ ਦੀਆਂ ਕਮਜ਼ੋਰੀਆਂ ਦਾ ਪਰਦਾਫਾਸ਼ ਹੋਇਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪਾਕਿਸਤਾਨ ਕ੍ਰਿਕਟ ਬੋਰਡ ਦੀ ਅਧਿਕਾਰਤ ਵੈੱਬਸਾਈਟ ਜੁਲਾਈ ਵਿੱਚ ਹੈਕ ਹੋ ਗਈ ਸੀ, ਜਦੋਂ ਪਾਕਿਸਤਾਨ ਦੀ ਟੀਮ ਵਿਸ਼ਵ ਕੱਪ ਵਿੱਚ ਬੰਗਲਾਦੇਸ਼ ਖ਼ਿਲਾਫ਼ ਖੇਡ ਰਹੀ ਸੀ। ਜਨਤਕ ਖਰੀਦ ਰੈਗੂਲੇਟਰੀ ਅਥਾਰਟੀ ਪਾਕਿਸਤਾਨ ਦੀ ਵੈੱਬਸਾਈਟ ਵੀ ਪਿਛਲੇ ਦਿਨੀਂ ਹੈਕ ਹੋਈ ਸੀ।


author

Sunny Mehra

Content Editor

Related News