ਹੋਟਲ ''ਚ 6 ਲੋਕਾਂ ਦੀ ਕੌਫੀ ''ਚ ਮਿਲੇ ਸਾਇਨਾਈਡ ਦੇ ਤੱਤ
Wednesday, Jul 17, 2024 - 12:41 PM (IST)

ਬੈਂਕਾਕ (ਏਜੰਸੀ) : ਥਾਈਲੈਂਡ ਦੇ ਪੁਲਿਸ ਫੋਰੈਂਸਿਕ ਵਿਭਾਗ ਦੇ ਮੁਖੀ ਨੇ ਬੁੱਧਵਾਰ ਨੂੰ ਕਿਹਾ ਕਿ ਬੈਂਕਾਕ ਦੇ ਇੱਕ ਲਗਜ਼ਰੀ ਹੋਟਲ ਵਿੱਚ ਮ੍ਰਿਤਕ ਪਾਏ ਗਏ ਛੇ ਲੋਕਾਂ ਦੀ ਕੌਫੀ ਵਿੱਚ ਸਾਈਨਾਈਡ ਦੇ ਤੱਤ ਮਿਲੇ ਹਨ। 'ਸਾਈਨਾਈਡ' ਸਭ ਤੋਂ ਜ਼ਹਿਰੀਲਾ ਪਦਾਰਥ ਹੈ ਅਤੇ ਇਸ ਦੇ ਸੇਵਨ ਤੋਂ ਬਾਅਦ ਵਿਅਕਤੀ ਦਾ ਬਚਣਾ ਲਗਭਗ ਅਸੰਭਵ ਹੈ। ਇਹ ਲਾਸ਼ਾਂ ਬੈਂਕਾਕ ਦੇ ਡਾਊਨਟਾਊਨ 'ਚ ਸਥਿਤ 'ਗ੍ਰੈਂਡ ਹਯਾਤ ਇਰਵਾਨ' ਹੋਟਲ 'ਚੋਂ ਮੰਗਲਵਾਰ ਨੂੰ ਮਿਲੀਆਂ।
ਪੁਲਸ ਨੇ ਦੱਸਿਆ ਕਿ ਹੋਟਲ ਦੇ ਰਿਕਾਰਡ ਦੀ ਜਾਂਚ ਕਰਨ 'ਤੇ ਪਤਾ ਲੱਗਾ ਕਿ ਕਮਰੇ 'ਚ ਛੇ ਲੋਕਾਂ ਤੋਂ ਇਲਾਵਾ ਕੋਈ ਹੋਰ ਬਾਹਰੀ ਵਿਅਕਤੀ ਨਹੀਂ ਸੀ। ਬੈਂਕਾਕ ਪੁਲਸ ਮੁਖੀ ਲੈਫਟੀਨੈਂਟ ਜਨਰਲ ਥਿਤੀ ਸਾਂਗਸਵਾਂਗ ਨੇ ਕਿਹਾ ਕਿ ਮਰਨ ਵਾਲਿਆਂ ਦੀ ਪਛਾਣ ਦੋ ਵੀਅਤਨਾਮੀ-ਅਮਰੀਕੀ ਅਤੇ ਚਾਰ ਵੀਅਤਨਾਮੀ ਨਾਗਰਿਕਾਂ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਮਰਨ ਵਾਲਿਆਂ ਵਿੱਚ ਤਿੰਨ ਪੁਰਸ਼ ਅਤੇ ਤਿੰਨ ਔਰਤਾਂ ਹਨ।