ਜੇ ਤੁਸੀਂ ਵੀ ਭਾਰ ਘਟਾਉਣ ਲਈ ਕਰਦੇ ਹੋ ਭੋਜਨ ’ਚ ਕਟੌਤੀ ਤਾਂ ਪੜ੍ਹੋ ਇਹ ਖ਼ਬਰ, ਅਧਿਐਨ ’ਚ ਹੋਇਆ ਇਹ ਖ਼ੁਲਾਸਾ

Wednesday, Mar 20, 2024 - 10:41 AM (IST)

ਜੇ ਤੁਸੀਂ ਵੀ ਭਾਰ ਘਟਾਉਣ ਲਈ ਕਰਦੇ ਹੋ ਭੋਜਨ ’ਚ ਕਟੌਤੀ ਤਾਂ ਪੜ੍ਹੋ ਇਹ ਖ਼ਬਰ, ਅਧਿਐਨ ’ਚ ਹੋਇਆ ਇਹ ਖ਼ੁਲਾਸਾ

ਜਲੰਧਰ (ਇੰਟ.) : ਡਾਈਟੀਸ਼ੀਅਨ ਦੀ ਸਲਾਹ ਤੋਂ ਬਿਨਾਂ ਭਾਰ ਘਟਾਉਣ ਲਈ ਘੱਟ ਖਾਣਾ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਆਸਟ੍ਰੇਲੀਆ ਦੀ ਯੂਨੀਵਰਸਿਟੀ ਆਫ ਸਿਡਨੀ ’ਚ ਕੀਤੇ ਗਏ ਅਧਿਐਨ ਮੁਤਾਬਕ ਭੋਜਨ ’ਚ ਕਟੌਤੀ ਕਰਨ ਨਾਲ ਥਕਾਵਟ, ਸਿਰਦਰਦ, ਚਿੜਚਿੜਾਪਨ, ਡਿਪ੍ਰੈਸ਼ਨ ਅਤੇ ਚਿੰਤਾ ਵਰਗੇ ਲੱਛਣ ਹੋ ਸਕਦੇ ਹਨ। ਖੋਜਕਰਤਾਵਾਂ ਨੇ ਕਿਹਾ ਹੈ ਕਿ ਬਹੁਤ ਘੱਟ ਕੈਲੋਰੀ ਵਾਲੀ ਖੁਰਾਕ ਮੋਟਾਪੇ ਦੇ ਸ਼ਿਕਾਰ ਲੜਕਿਆਂ ਲਈ ਸੁਰੱਖਿਅਤ ਨਹੀਂ ਹੈ।

ਇਹ ਵੀ ਪੜ੍ਹੋ: ਲੋਕ ਸਭਾ ਚੋਣਾਂ: ਮੱਧ ਪ੍ਰਦੇਸ਼ 'ਚ 85 ਸਾਲ ਤੋਂ ਵੱਧ ਉਮਰ ਦੇ 2,89,503 ਬਜ਼ੁਰਗ ਘਰ ਬੈਠੇ ਕਰ ਸਕਣਗੇ ਵੋਟ

ਕਸਰਤ ਨਾਲ ਕਰੋ ਸ਼ੁਰੂਆਤ

ਅਧਿਐਨ ’ਚ ਜਿਨ੍ਹਾਂ ਲੜਕਿਆਂ ਨੂੰ ਸ਼ਾਮਲ ਕੀਤਾ ਗਿਆ ਸੀ, ਨੇ ਮਹਿਸੂਸ ਕੀਤਾ ਕਿ ਘੱਟ ਭੋਜਨ ਭਾਰ ਘਟਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ। ਹਾਲਾਂਕਿ, ਅਜਿਹਾ ਕਰਨ ਨਾਲ ਉਨ੍ਹਾਂ ਨੂੰ ਥਕਾਵਟ, ਕਬਜ਼ ਅਤੇ ਮਤਲੀ ਵਰਗੇ ਅਨੁਭਵਾਂ ਦਾ ਸਾਹਮਣਾ ਕਰਨਾ ਪਿਆ। ਇਨ੍ਹਾਂ ਵਿਚੋਂ ਕੁਝ ਲੜਕੇ ਲੰਬੇ ਸਮੇਂ ਤਕ ਚਿੜਚਿੜੇਪਣ ਦੇ ਵੀ ਸ਼ਿਕਾਰ ਹੋਏ। ਮੁੱਖ ਖੋਜਕਾਰ ਡਾਕਟਰ ਮੇਗਨ ਗੋ ਦੇ ਹਵਾਲੇ ਨਾਲ ਇਕ ਮੀਡੀਆ ਰਿਪੋਰਟ ਨੇ ਕਿਹਾ ਕਿ ਬਹੁਤ ਘੱਟ ਊਰਜਾ ਵਾਲੀ ਖੁਰਾਕ ਵਿਚ ਇਕ ਦਿਨ ਵਿਚ 800 ਤੋਂ ਘੱਟ ਕੈਲੋਰੀ ਲੈਣਾ ਸ਼ਾਮਲ ਹੈ। ਇਹ ਮੋਟੇ ਲੋਕਾਂ ਲਈ ਠੀਕ ਹੈ, ਜੋ ਭਾਰ ਘਟਾਉਣਾ ਚਾਹੁੰਦੇ ਹਨ ਪਰ ਰੋਜ਼ਾਨਾ ਕਸਰਤ ਕਰਨ ਦੇ ਆਦੀ ਨਹੀਂ ਹਨ। ਇਸ ਦਾ ਮਤਲਬ ਹੈ ਕਿ ਮੋਟਾਪਾ ਘੱਟ ਕਰਨ ਲਈ ਖੁਰਾਕ ਨੂੰ ਅਚਾਨਕ ਘੱਟ ਕਰਨਾ ਠੀਕ ਨਹੀਂ ਹੈ, ਸਗੋਂ ਕਸਰਤ ਨਾਲ ਸ਼ੁਰੂਆਤ ਕੀਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ: ਯੂਨੀਵਰਸਿਟੀ ਦੇ ਵਿਦਿਆਰਥੀ ਨਾਲ ਭਰੀ ਬੱਸ ਤੇ ਟਰੱਕ ਵਿਚਾਲੇ ਹੋਈ ਭਿਆਨਕ ਟੱਕਰ, 11 ਹਲਾਕ

ਇੰਝ ਕੀਤਾ ਗਿਆ ਅਧਿਐਨ

ਮੋਟਾਪੇ ਅਤੇ ਹਾਈ ਬਲੱਡ ਪ੍ਰੈਸ਼ਰ ਤੋਂ ਪੀੜਤ ਕੁੱਲ 71 ਮਰਦਾਂ ਅਤੇ 70 ਔਰਤਾਂ ਨੇ ਅਧਿਐਨ ਵਿਚ ਹਿੱਸਾ ਲਿਆ। ਉਨ੍ਹਾਂ ਨੂੰ ਚਾਰ ਹਫ਼ਤਿਆਂ ਤੱਕ ਆਪਣੀ ਖੁਰਾਕ ਵਿਚ ਬਰੋਕਲੀ ਅਤੇ ਟਮਾਟਰ ਵਰਗੀਆਂ ਘੱਟ ਕਾਰਬੋਹਾਈਡਰੇਟ ਵਾਲੀਆਂ ਸਬਜ਼ੀਆਂ ਦਿੱਤੀਆਂ ਗਈਆਂ। ਡਾਇਟੀਸ਼ੀਅਨਾਂ ਦੀ ਸਲਾਹ ਤੋਂ ਬਿਨਾਂ ਦਿੱਤੀ ਗਈ ਇਸ ਖੁਰਾਕ ਦੇ ਨਤੀਜੇ ਵਜੋਂ 141 ਵਿਚੋਂ 134 ਲੋਕਾਂ ਦਾ ਔਸਤਨ 5.5 ਕਿਲੋ ਭਾਰ ਘਟਿਆ। ਹਾਲਾਂਕਿ ਇਨ੍ਹਾਂ ’ਚੋਂ 70 ਫੀਸਦੀ ਲੋਕਾਂ ਨੂੰ ਭੁੱਖ, ਥਕਾਵਟ ਅਤੇ ਸਿਰ ਦਰਦ ਵਰਗੀਆਂ ਸਮੱਸਿਆਵਾਂ ਹੋਣ ਲੱਗੀਆਂ। ਇਸ ਦੇ ਨਾਲ ਹੀ, ਅਧਿਐਨ ਦੇ ਦੂਜੇ ਪੜਾਅ ਵਿਚ, ਜਦੋਂ ਉਨ੍ਹਾਂ ਨੂੰ ਖੁਰਾਕ ਮਾਹਿਰਾਂ ਦੀ ਸਲਾਹ ਦੇ ਅਧਾਰ ’ਤੇ ਭੋਜਨ ਦਿੱਤਾ ਗਿਆ ਤਾਂ ਮਾੜੇ ਪ੍ਰਭਾਵਾਂ ਦੀ ਗਿਣਤੀ ਲਗਭਗ 30 ਫੀਸਦੀ ਤੱਕ ਘੱਟ ਗਈ।

ਇਹ ਵੀ ਪੜ੍ਹੋ: ਸ਼ਰਮਨਾਕ; ਘਰ ’ਚ 10 ਦਿਨਾਂ ਲਈ ਇਕੱਲੀ ਛੱਡੀ 16 ਮਹੀਨਿਆਂ ਦੀ ਧੀ ਦੀ ਮੌਤ, ਮਾਂ ਨੂੰ ਹੋਈ ਉਮਰ ਕੈਦ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

 


author

cherry

Content Editor

Related News