ਕੈਨੇਡੀ ਸੈਂਟਰ ਨੂੰ ਭਾਰਤੀ ਸੱਭਿਆਚਾਰ ''ਤੇ ਆਧਾਰਿਤ ਪ੍ਰੋਗਰਾਮਾਂ ਲਈ ਮਿਲੇ 10 ਲੱਖ ਡਾਲਰ

11/26/2017 10:59:38 AM

ਵਾਸ਼ਿੰਗਟਨ (ਭਾਸ਼ਾ)— ਵੱਕਾਰੀ ਕੈਨੇਡੀ ਸੈਂਟਰ ਨੂੰ 'ਇੰਡੀਆ ਫੰਡ' ਬਣਾਉਣ ਲਈ 10 ਲੱਖ ਅਮਰੀਕੀ ਡਾਲਰ ਦੀ ਗ੍ਰਾਂਟ ਮਿਲੀ ਹੈ। ਇਸ ਗ੍ਰਾਂਟ ਨਾਲ ਆਉਣ ਵਾਲੇ ਕੁਝ ਸਾਲਾਂ ਵਿਚ ਭਾਰਤੀ ਸੱਭਿਆਚਾਰ 'ਤੇ ਆਧਾਰਿਤ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ। ਮਸ਼ਹੂਰ ਸੋਸ਼ਲ ਵਰਕਰ ਅਮਰੀਕੀ ਜੋੜੇ ਰਣਵੀਰ ਅਤੇ ਆਦਰਸ਼ ਜੇਹਾਨ ਨੇ ਇਸ ਸੰਬੰਧ ਵਿਚ ਹਾਲ ਹੀ ਵਿਚ ਦਾਨ ਦਿੱਤਾ ਹੈ ਤਾਂ ਜੋ ਕੈਨੇਡੀ ਸੈਂਟਰ ਵਿਚ ਫੰਡ ਦੀ ਸਥਾਪਨਾ ਕੀਤੀ ਜਾ ਸਕੇ। 

PunjabKesari
ਕੈਨੇਡੀ ਸੈਂਟਰ ਅਮਰੀਕਾ ਦਾ ਕਲਾ ਪ੍ਰਦਰਸ਼ਨ ਦਾ ਚੋਟੀ ਦਾ ਕੇਂਦਰ ਹੈ। ਰਣਵੀਰ ਨੇ ਇਕ ਇੰਟਰਵਿਊ ਵਿਚ ਕਿਹਾ ਕਿ ਕੈਨੇਡੀ ਸੈਂਟਰ ਪ੍ਰਦਰਸ਼ਨ ਕਲਾ ਵਿਚ 'ਇੰਡੀਆ ਫੰਡ' ਦੀ ਵਰਤੋਂ ਭਾਰਤੀ ਇਤਿਹਾਸ, ਪਰੰਪਰਾ, ਸਾਹਿਤ, ਸੰਗੀਤ, ਨਾਚ ਅਤੇ ਸੱਭਿਆਚਾਰ ਨੂੰ ਦਰਸਾਉਣ ਵਾਲੀਆਂ ਕਲਾਤਮਕ ਪ੍ਰਦਰਸ਼ਨੀਆਂ ਅਤੇ ਉਤਸਵ ਆਯੋਜਿਤ ਕਰਨ ਲਈ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਹੈ ਕਿ ਇੰਡੀਆ ਫੰਡ 'ਦੇਸ਼ ਕੇਂਦਰਿਤ' ਹੋਵੇਗਾ। ਇਸ ਦਾ ਉਦੇਸ਼ ਸਥਾਪਿਤ ਅਤੇ ਉੱਭਰਦੇ ਗਾਇਕਾਂ, ਸੰਗੀਤਕਾਰਾਂ ਨੂੰ ਇਕ ਮੰਚ ਮੁਹੱਈਆ ਕਰਵਾਉਣਾ ਹੈ, ਜੋ ਭਾਰਤੀ ਨਾਗਰਿਕ ਹਨ ਜਾਂ ਜਿਨ੍ਹਾਂ ਦੇ ਵੱਡੇ-ਵਡੇਰੇ ਭਾਰਤੀ ਹਨ। 
ਅਮਰੀਕਾ ਨੇ ਭਾਰਤੀ ਰਾਜਦੂਤ ਨਵਤੇਜ ਸਰਨਾ ਦੀ ਤ੍ਰਿਹਾਨ ਦੀ ਪਹਿਲ ਨੂੰ 'ਉਤਸ਼ਾਹਿਤ ਕਰਨ ਵਾਲਾ ਇਕ ਕਦਮ ਦੱਸਿਆ ਹੈ, ਜਿਸ ਦੀ ਸਾਨੂੰ ਲੋੜ ਹੈ''। ਕੈਨੇਡੀ ਸੈਂਟਰ ਦੇ ਪ੍ਰਧਾਨ ਡੀ. ਐੱਫ. ਰਟਰ ਨੇ ਕਿਹਾ ਕਿ ਰਾਸ਼ਟਰੀ ਸੱਭਿਆਚਾਰ ਕੇਂਦਰ ਲਈ ਇਹ ਖਾਸ ਹੈ ਕਿ ਉਹ ਆਪਣੇ ਦਰਸ਼ਕਾਂ ਲਈ ਅੰਤਰ ਰਾਸ਼ਟਰੀ ਪ੍ਰੋਗਰਾਮ ਲਿਆ ਰਿਹਾ ਹੈ।


Related News