ਖਸ਼ੋਗੀ ਦੀ ਹੱਤਿਆ ਪਿੱਛੇ ਕ੍ਰਾਊਂਨ ਪ੍ਰਿੰਸ ਸਲਮਾਨ ਦਾ ਹੱਥ : ਟਰੰਪ

Thursday, Oct 25, 2018 - 01:39 AM (IST)

ਖਸ਼ੋਗੀ ਦੀ ਹੱਤਿਆ ਪਿੱਛੇ ਕ੍ਰਾਊਂਨ ਪ੍ਰਿੰਸ ਸਲਮਾਨ ਦਾ ਹੱਥ : ਟਰੰਪ

ਇਸਤਾਨਬੁਲ — ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪੱਤਰਕਾਰ ਜਮਾਲ ਖਸ਼ੋਗੀ ਦੀ ਹੱਤਿਆ ਨੂੰ ਲੈ ਕੇ ਸਾਊਦੀ ਅਰਬ 'ਤੇ ਹੁਣ ਤੱਕ ਦੀ ਸਭ ਤੋਂ ਟਿੱਪਣੀ ਕੀਤੀ ਹੈ। ਉਨ੍ਹਾਂ ਆਖਿਆ ਕਿ ਖਸ਼ੋਗੀ ਦੀ ਹੱਤਿਆ ਲਈ ਚਲਾਏ ਗਏ ਅਪਰੇਸ਼ਨ ਲਈ ਸਾਊਦੀ ਅਰਬ ਦੇ ਕ੍ਰਾਊਂਨ ਪ੍ਰਿੰਸ ਜ਼ਿੰਮੇਵਾਰ ਹੈ। ਇਕ ਅਮਰੀਕੀ ਅਖਬਾਰ ਨੇ ਟਰੰਪ ਦੀ ਇਹ ਟਿੱਪਣੀ ਪ੍ਰਕਾਸ਼ਿਤ ਕੀਤੀ ਹੈ। ਉਥੇ ਤੁਰਕੀ ਦੇ ਰਾਸ਼ਟਰਪਤੀ ਦੇ ਇਕ ਸਲਾਹਕਾਰ ਨੇ ਆਖਿਆ ਕਿ ਕ੍ਰਾਊਂਨ ਪ੍ਰਿੰਸ ਮੁਹੰਮਦ ਦੇ ਹੱਥ ਖਸ਼ੋਗੀ ਦੇ ਖੂਨ ਨਾਲ ਰੰਗੇ ਹਨ।
ਇਨ੍ਹਾਂ ਸਖਤ ਟਿੱਪਣੀਆਂ ਤੋਂ ਬਾਅਦ ਸਾਊਦੀ ਅਰਬ ਦੀ ਪ੍ਰਤੀਕਿਰਿਆ ਨਹੀਂ ਮਿਲੀ ਹੈ। ਹਾਲਾਂਕਿ ਸਾਊਦੀ ਅਰਬ ਨੇ ਪਹਿਲਾਂ ਹੀ ਬਿਆਨ ਜਾਰੀ ਕਰਕੇ ਕਿਹਾ ਕਿ ਕ੍ਰਾਊਂਨ ਪ੍ਰਿੰਸ ਦੇ ਆਲੋਚਕ ਰਹੇ ਖਸ਼ੋਗੀ ਦੀ ਹੱਤਿਆ ਪਿੱਛੇ ਉਨ੍ਹਾਂ ਦਾ ਹੱਥ ਨਹੀਂ ਹੈ। ਟਰੰਪ ਨੇ ਅਖਬਾਰ ਨੂੰ ਦੱਸਿਆ ਕਿ ਕ੍ਰਾਊਂਨ ਪ੍ਰਿੰਸ ਨੇ ਆਖਿਆ ਸੀ ਕਿ ਪੱਤਰਕਾਰ ਦੀ ਹੱਤਿਆ 'ਚ ਹੇਠਲੇ ਪੱਧਰ ਦੇ ਅਧਿਕਾਰੀ ਸ਼ਾਮਲ ਹੋ ਸਕਦੇ ਹਨ।


Related News