ਮਗਰਮੱਛ ਨੇ ਨਿਗਲਿਆ 8 ਸਾਲ ਦਾ ਮਾਸੂਮ, ਇਕ ਮਹੀਨੇ ਬਾਅਦ ਢਿੱਡ ਚੋਂ ਮਿਲੇ ਅਵਸ਼ੇਸ਼
Wednesday, Nov 30, 2022 - 02:08 PM (IST)

ਵਾਸ਼ਿੰਗਟਨ (ਬਿਊਰੋ): ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦਾ ਦਿਲ ਦਹਿਲਾ ਦੇਣ ਵਾਲਾ ਇਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਸੈਨ ਹੋਜ਼ੇ ਸ਼ਹਿਰ ਵਿਚ ਹਾਲ ਹੀ 'ਚ ਇਕ 8 ਸਾਲ ਦਾ ਮਾਸੂਮ ਨੂੰ ਮਗਰਮੱਛ ਨੇ ਆਪਣਾ ਸ਼ਿਕਾਰ ਬਣਾ ਲਿਆ। ਮਗਰਮੱਛ ਨੇ ਮਾਸੂਮ ਦਾ ਸਿਰ ਪਾੜ ਦਿੱਤਾ ਅਤੇ ਉਸ ਨੂੰ ਨਿਗਲ ਲਿਆ। ਬੱਚੇ ਦੇ ਮਾਪਿਆਂ ਦੇ ਪੈਰਾਂ ਹੇਠੋਂ ਉਦੋਂ ਜ਼ਮੀਨ ਖਿਸਕ ਗਈ, ਜਦੋਂ ਮਾਸੂਮ ਦੇ ਅਵਸ਼ੇਸ਼ ਮਗਰਮੱਛ ਦੇ ਢਿੱਡ 'ਚੋਂ ਮਿਲੇ। ਜੂਲੀਓ ਓਟੇਰੋ ਫਰਨਾਂਡੀਜ਼ ਨੂੰ 12 ਫੁੱਟ ਦੇ ਖ਼ਤਰਨਾਕ ਪ੍ਰਾਣੀ ਦੁਆਰਾ ਉਸਦੇ ਮਾਪਿਆਂ ਦੇ ਸਾਹਮਣੇ ਬੇਰਹਿਮੀ ਨਾਲ ਮਾਰ ਦਿੱਤਾ ਗਿਆ ਸੀ।
ਮਗਰਮੱਛ ਦਾ ਹਮਲਾ ਉਦੋਂ ਹੋਇਆ, ਜਦੋਂ ਉਹ ਕੋਸਟਾ ਰੀਕਾ ਦੇ ਲਿਮੋਨ ਵਿੱਚ ਆਪਣੇ ਮਾਤਾ-ਪਿਤਾ ਅਤੇ ਚਾਰ ਭੈਣ-ਭਰਾਵਾਂ ਨਾਲ ਮੱਛੀ ਫੜਨ ਦੀ ਯਾਤਰਾ 'ਤੇ ਗਿਆ ਸੀ। 30 ਅਕਤੂਬਰ ਨੂੰ ਜਦੋਂ ਉਹ ਮਟੀਨਾ ਨਦੀ 'ਚ ਖੇਡ ਰਿਹਾ ਸੀ ਤਾਂ ਮਗਰਮੱਛ ਨੇ ਉਸ 'ਤੇ ਹਮਲਾ ਕਰ ਦਿੱਤਾ। ਮਾਸੂਮ ਦੇ ਇਕ ਰਿਸ਼ਤੇਦਾਰ ਨੇ ਦੱਸਿਆ ਕਿ ਉਸ ਨੇ ਵੇਖਿਆ ਕਿ ਵੱਡੇ ਮਗਰਮੱਛ ਨੂੰ ਮਾਸੂਮ ਦਾ ਸਿਰ ਪਾੜ ਦਿੱਤਾ ਅਤੇ ਉਸ ਦੀ ਲਾਸ਼ ਨੂੰ ਪਾਣੀ ਦੇ ਅੰਦਰ ਘੜੀਸ ਕੇ ਲੈ ਗਿਆ।
ਮਗਰਮੱਛ ਨੇ ਅਚਾਨਕ ਕੀਤਾ ਹਮਲਾ
ਖੌਫ਼ ਨਾਲ ਭਰੇ ਮਾਸੂਮ ਦੇ ਮਾਤਾ-ਪਿਤਾ ਡੌਨ ਜੂਲੀਓ ਓਟੇਰੋ ਅਤੇ ਮਾਰਜਿਨੀ ਫਰਨਾਂਡੇਜ਼ ਫਲੋਰਸ ਇਸ ਘਟਨਾ ਨੂੰ ਦੇਖਦੇ ਹੀ ਰਹਿ ਗਏ। ਮਗਰਮੱਛ ਉਹਨਾਂ ਦੇ ਪੁੱਤਰ ਨੂੰ ਪਾਣੀ ਦੇ ਅੰਦਰ ਲੈ ਗਿਆ। ਪੀੜਤਾ ਦੇ ਪਿਤਾ ਨੇ ਕਿਹਾ ਕਿ ਮੇਰੀ ਪਤਨੀ ਲਈ ਸਭ ਤੋਂ ਮੁਸ਼ਕਲ ਆਪਣੇ ਪੁੱਤਰ ਨੂੰ ਨਿਗਲਣ ਤੋਂ ਬਾਅਦ ਮਗਰਮੱਛ ਨੂੰ ਪਾਣੀ 'ਚ ਤੈਰਦਾ ਦੇਖਣਾ ਸੀ।' ਇਕ ਚਸ਼ਮਦੀਦ ਨੇ ਦੱਸਿਆ ਕਿ ਮਗਰਮੱਛ ਨੇ ਬੱਚੇ ਨੂੰ ਫੜ ਲਿਆ ਅਤੇ ਉਸ ਦਾ ਛੋਟਾ ਜਿਹਾ ਸਿਰ ਪਾੜ ਦਿੱਤਾ। ਇਸ ਤੋਂ ਬਾਅਦ ਉਹ ਬੱਚੇ ਨੂੰ ਪਾਣੀ ਅੰਦਰ ਲੈ ਗਿਆ।
ਪੜ੍ਹੋ ਇਹ ਅਹਿਮ ਖ਼ਬਰ-51 ਸਾਲ ਬਾਅਦ ਪਰਿਵਾਰ ਨਾਲ ਮਿਲੀ ਮਹਿਲਾ, ਭਾਵੁਕ ਕਰ ਦੇਣ ਵਾਲਾ ਰਿਹਾ ਪਲ
ਢਿੱਡ ਵਿਚ ਪਾਏ ਗਏ ਵਾਲ ਅਤੇ ਹੱਡੀਆਂ
ਲਗਭਗ ਇੱਕ ਮਹੀਨੇ ਬਾਅਦ 26 ਨਵੰਬਰ ਨੂੰ ਇੱਕ ਸ਼ਿਕਾਰੀ ਨੇ ਸ਼ੱਕੀ ਮਗਰਮੱਛ ਦਾ ਪਤਾ ਲਗਾਇਆ ਅਤੇ ਉਸਨੂੰ ਗੋਲੀ ਮਾਰ ਦਿੱਤੀ। ਸ਼ਿਕਾਰੀ ਫਿਰ ਮੌਕੇ ਤੋਂ ਭੱਜ ਗਿਆ ਕਿਉਂਕਿ ਕੋਸਟਾ ਰੀਕਾ ਵਿੱਚ ਮਗਰਮੱਛਾਂ ਨੂੰ ਮਾਰਨਾ ਗੈਰ-ਕਾਨੂੰਨੀ ਹੈ। ਰਹੱਸਮਈ ਸ਼ਿਕਾਰੀ ਦੁਆਰਾ ਮਗਰਮੱਛ ਨੂੰ ਮਾਰਨ ਤੋਂ ਬਾਅਦ, ਸਥਾਨਕ ਲੋਕਾਂ ਨੇ ਉਸਦੀ ਲਾਸ਼ ਨੂੰ ਖੋਲ੍ਹਿਆ। ਉਸ ਦੇ ਢਿੱਡ ਵਿਚ ਮਨੁੱਖੀ ਵਾਲ ਅਤੇ ਹੱਡੀਆਂ ਮਿਲੀਆਂ ਹਨ। ਮੰਨਿਆ ਜਾ ਰਿਹਾ ਹੈ ਕਿ ਇਹ 8 ਸਾਲ ਦੇ ਜੂਲੀਓ ਦੇ ਅਵਸ਼ੇਸ਼ ਹਨ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।