ਸੰਕਟਗ੍ਰਸਤ ਸ਼੍ਰੀਲੰਕਾ ਨੇ ਈਂਧਨ ਦੀਆਂ ਕੀਮਤਾਂ ''ਚ ਕੀਤੀ ਕਟੌਤੀ
Sunday, Jul 17, 2022 - 11:39 PM (IST)
ਕੋਲੰਬੋ-ਸ਼੍ਰੀਲੰਕਾ ਦੀ ਸਰਕਾਰੀ ਕੰਪਨੀ ਸਿਲੋਨ ਪੈਟਰੋਲੀਅਮ ਕਾਰਪੋਰੇਸ਼ਨ (ਸੀ.ਪੀ.ਸੀ.) ਨੇ ਐਤਵਾਰ ਨੂੰ ਡੀਜ਼ਲ ਅਤੇ ਪੈਟਰੋਲ ਦੀਆਂ ਪ੍ਰਚੂਨ ਕੀਮਤਾਂ ਘੱਟ ਕਰਨ ਦਾ ਐਲਾਨ ਕੀਤਾ ਹੈ। ਦੇਸ਼ 'ਚ ਫਰਵਰੀ ਤੋਂ ਪੰਜ ਵਾਰ ਵਾਧੇ ਤੋਂ ਬਾਅਦ ਪਹਿਲੀ ਵਾਰ ਈਂਧਨ ਦੀਆਂ ਕੀਮਤਾਂ 'ਚ ਕਟੌਤੀ ਕੀਤੀ ਗਈ ਹੈ।
ਇਹ ਵੀ ਪੜ੍ਹੋ : ਚੀਨ 'ਚ ਆਏ ਅਚਾਨਕ ਹੜ੍ਹ ਕਾਰਨ 12 ਲੋਕਾਂ ਦੀ ਹੋਈ ਮੌਤ, ਹਜ਼ਾਰਾਂ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ
ਡੀਜ਼ਲ ਅਤੇ ਪੈਟਰੋਲ ਦੀਆਂ ਪ੍ਰਚੂਨ ਦੀਆਂ ਕੀਮਤਾਂ 'ਚ 20 ਰੁਪਏ ਦੀ ਕਟੌਤੀ ਕੀਤੀ ਗਈ ਹੈ। ਮਈ ਦੇ ਆਖ਼ਿਰ 'ਚ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ 'ਚ 50 ਅਤੇ 60 ਰੁਪਏ ਦਾ ਵਾਧਾ ਕੀਤਾ ਗਿਆ ਸੀ। ਇੰਡੀਅਨ ਆਇਲ ਕੰਪਨੀ ਦੇ ਸਥਾਨਕ ਸੰਚਾਲਨ, ਲੰਕਾ ਇੰਡੀਅਨ ਆਇਲ ਕੰਪਨੀ (ਐੱਲ.ਆਈ.ਓ.ਸੀ.) ਨੇ ਵੀ ਕਿਹਾ ਕਿ ਉਹ ਕੀਮਤਾਂ 'ਚ ਕਟੌਤੀ ਨੂੰ ਲਾਗੂ ਕਰਨਗੇ।
ਇਹ ਵੀ ਪੜ੍ਹੋ : UAE ਨੇ ਖਸ਼ੋਗੀ ਦੇ ਸਾਬਕਾ ਵਕੀਲ ਨੂੰ ਤਿੰਨ ਸਾਲ ਦੀ ਸੁਣਾਈ ਸਜ਼ਾ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ