ਨਾਬਾਲਗਾਂ 'ਚ ਵੱਧ ਰਿਹੈ ਅਪਰਾਧ, ਸਖ਼ਤ ਕਾਨੂੰਨ ਬਣਾਉਣ ਦੀ ਤਿਆਰੀ 'ਚ ਆਸਟ੍ਰੇਲੀਆਈ ਸੂਬਾ

Sunday, Nov 05, 2023 - 12:46 PM (IST)

ਸਿਡਨੀ (ਆਈ.ਏ.ਐੱਨ.ਐੱਸ.):  ਆਸਟ੍ਰੇਲੀਆ ਦੇ ਕੁਈਨਜ਼ਲੈਂਡ ਸੂਬੇ ਦੀ ਸਰਕਾਰ ਨੇ ਐਤਵਾਰ ਨੂੰ ਐਲਾਨ ਕੀਤਾ ਕਿ ਉਹ ਨੌਜਵਾਨ ਵਰਗ ਦੇ ਅਪਰਾਧਾਂ ਨਾਲ ਨਜਿੱਠਣ ਲਈ ਨਵਾਂ ਕਾਨੂੰਨ ਬਣਾਉਣ 'ਤੇ ਵਿਚਾਰ ਕਰ ਰਹੀ ਹੈ। ਇਸ ਸਬੰਧੀ ਨਾਬਾਲਗਾਂ ਨੂੰ ਚਾਕੂਆਂ ਅਤੇ ਹਥਿਆਰਾਂ ਦੀ ਵਿਕਰੀ 'ਤੇ ਪਾਬੰਦੀ ਲਗਾਉਣ ਲਈ ਸੰਸਦ ਵਿੱਚ ਨਵੇਂ ਕਾਨੂੰਨ ਪੇਸ਼ ਕੀਤੇ ਜਾਣਗੇ।

ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ ਪ੍ਰਸਤਾਵਿਤ ਕਾਨੂੰਨਾਂ ਦੇ ਤਹਿਤ 18 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਚਾਕੂ ਅਤੇ ਕੁਝ ਹੋਰ ਬਲੇਡ ਵਾਲੀਆਂ ਚੀਜ਼ਾਂ ਜਿਵੇਂ ਕਿ ਚਾਕੂ, ਕੁਹਾੜੀ, ਤਲਵਾਰਾਂ ਅਤੇ ਜੈੱਲ ਬਲਾਸਟਰ ਸਮੇਤ ਹਥਿਆਰਾਂ ਦੀ ਵਿਕਰੀ ਕਰਨਾ ਅਪਰਾਧ ਹੋਵੇਗਾ। ਕੁਈਨਜ਼ਲੈਂਡ ਦੇ ਪ੍ਰੀਮੀਅਰ ਅਨਾਸਤਾਸੀਆ ਪਲਾਸਜ਼ੁਕ ਨੇ ਕਿਹਾ, "ਨੌਜਵਾਨਾਂ ਤੱਕ ਇਹਨਾਂ ਵਸਤੂਆਂ ਦੀ ਪਹੁੰਚ ਨੂੰ ਘਟਾਉਣ ਨਾਲ ਕਮਿਊਨਿਟੀ ਸੁਰੱਖਿਆ ਵਿਚ ਵਾਧੇ ਦੇ ਨਾਲ-ਨਾਲ ਹਿੰਸਕ ਅਪਰਾਧਾਂ ਨੂੰ ਰੋਕਿਆ ਜਾ ਸਕੇਗਾ। ਪ੍ਰਸਤਾਵਿਤ ਕਾਨੂੰਨ ਦੇ ਤਹਿਤ ਇਹਨਾਂ ਚੀਜ਼ਾਂ ਵਿੱਚੋਂ ਇੱਕ ਨੂੰ ਖਰੀਦਣ ਲਈ ਗ਼ਲਤ ਪਛਾਣ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰਨ ਵਾਲੇ ਕਿਸੇ ਵੀ ਵਿਅਕਤੀ 'ਤੇ ਵੀ ਅਪਰਾਧ ਦਾ ਦੋਸ਼ ਲਗਾਇਆ ਜਾ ਸਕਦਾ ਹੈ,"।

PunjabKesari

ਪੜ੍ਹੋ ਇਹ ਅਹਿਮ ਖ਼ਬਰ-ਸ਼ਰਮਨਾਕ! ਪਾਕਿਸਤਾਨ 'ਚ ਕੂੜੇ ਦੇ ਢੇਰ 'ਚੋਂ ਮਿਲੀਆਂ ਤਿੰਨ ਨਵਜੰਮੇ ਬੱਚਿਆਂ ਦੀਆਂ ਲਾਸ਼ਾਂ 

ਇੱਥੇ ਦੱਸ ਦਈਏ ਕਿ ਇਹ ਪ੍ਰਸਤਾਵ ਕੁਈਨਜ਼ਲੈਂਡ ਪੁਲਸ ਸਰਵਿਸ ਦੁਆਰਾ ਛੇ ਮਹੀਨਿਆਂ ਵਿੱਚ 350 ਹਥਿਆਰ ਜ਼ਬਤ ਕਰਨ ਤੋਂ ਬਾਅਦ ਆਇਆ ਹੈ। ਇਸ ਸਾਲ 30 ਮਾਰਚ ਦੇ ਬਾਅਦ ਤੋਂ 2,900 ਤੋਂ ਵੱਧ ਹੈਂਡਹੈਲਡ ਸਕੈਨਰ ਓਪਰੇਸ਼ਨ ਕੀਤੇ ਗਏ ਹਨ, ਜਿਨ੍ਹਾਂ ਵਿੱਚ 31,800 ਤੋਂ ਵੱਧ ਲੋਕਾਂ ਨੂੰ ਸਕੈਨ ਕੀਤਾ ਗਿਆ। ਨਤੀਜੇ ਵਜੋਂ 904 ਲੋਕਾਂ 'ਤੇ ਲਗਭਗ 1,600 ਅਪਰਾਧਾਂ ਦਾ ਦੋਸ਼ ਲਗਾਇਆ ਗਿਆ ਸੀ, ਜੋ ਜ਼ਿਆਦਾਤਰ ਹਥਿਆਰ ਅਤੇ ਨਸ਼ੀਲੇ ਪਦਾਰਥਾਂ ਦੇ ਮਾਮਲਿਆਂ ਨਾਲ ਸਬੰਧਤ ਸਨ। ਯੁਵਾ ਅਪਰਾਧ ਟਾਸਕਫੋਰਸ ਦੇ ਕਾਰਜਕਾਰੀ ਸਹਾਇਕ ਕਮਿਸ਼ਨਰ ਤੇ ਕਾਰਜਕਾਰੀ ਕਮਾਂਡਰ ਪੌਲ ਹਾਰਟ ਨੇ ਦੱਸਿਆ ਕਿ ਨਵੇਂ ਕਾਨੂੰਨ ਅਫਸਰਾਂ ਨੂੰ ਗੈਰ-ਕਾਨੂੰਨੀ ਢੰਗ ਨਾਲ ਨੌਜਵਾਨਾਂ ਨੂੰ ਹਥਿਆਰ ਵੇਚਣ ਵਾਲਿਆਂ ਵਿਰੁੱਧ ਕਾਰਵਾਈ ਕਰਨ ਦੀ ਇਜਾਜ਼ਤ ਦੇਣਗੇ, ਜੋ ਹਿੰਸਕ ਅਪਰਾਧ ਕਰਨ ਲਈ ਇਹਨਾਂ ਦੀ ਵਰਤੋਂ ਕਰਨ ਦਾ ਇਰਾਦਾ ਰੱਖ ਸਕਦੇ ਹਨ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News