ਆਈਸੀਸੀ ਵੱਲੋਂ ਕ੍ਰਿਕਟ ਕੈਨੇਡਾ ਦੀ ਮੈਂਬਰਸ਼ਿਪ ਮੁਅੱਤਲ

Tuesday, Jun 02, 2026 - 11:53 AM (IST)

ਆਈਸੀਸੀ ਵੱਲੋਂ ਕ੍ਰਿਕਟ ਕੈਨੇਡਾ ਦੀ ਮੈਂਬਰਸ਼ਿਪ ਮੁਅੱਤਲ

ਵੈਨਕੂਵਰ (ਮਲਕੀਤ ਸਿੰਘ)– ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ ਨੇ ਕ੍ਰਿਕਟ ਕੈਨੇਡਾ ਦੀ ਮੈਂਬਰਸ਼ਿਪ ਮੁਅੱਤਲ ਕਰ ਦਿੱਤੀ ਹੈ। ਇਹ ਫ਼ੈਸਲਾ ਸੰਸਥਾ ਵੱਲੋਂ ਮੈਂਬਰਸ਼ਿਪ ਨਾਲ ਜੁੜੇ ਨਿਯਮਾਂ ਅਤੇ ਜ਼ਿੰਮੇਵਾਰੀਆਂ ਦੀ ਉਲੰਘਣਾ ਦੇ ਦੋਸ਼ਾਂ ਮਗਰੋਂ ਲਿਆ ਗਿਆ ਹੈ। ਆਈਸੀਸੀ ਨੇ ਸਪਸ਼ਟ ਕੀਤਾ ਹੈ ਕਿ ਇਸ ਕਾਰਵਾਈ ਦਾ ਅਸਰ ਕੈਨੇਡਾ ਦੇ ਖਿਡਾਰੀਆਂ ’ਤੇ ਨਹੀਂ ਪਵੇਗਾ। ਕੈਨੇਡਾ ਦੀ ਰਾਸ਼ਟਰੀ ਟੀਮ ਪਹਿਲਾਂ ਵਾਂਗ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਹਿੱਸਾ ਲੈਂਦੀ ਰਹੇਗੀ। ਟੂਰਨਾਮੈਂਟਾਂ ਅਤੇ ਖਿਡਾਰੀਆਂ ਨਾਲ ਜੁੜੇ ਖਰਚਿਆਂ ਦੀ ਨਿਗਰਾਨੀ ਅਤੇ ਵਿੱਤੀ ਸਹਾਇਤਾ ਹੁਣ ਸਿੱਧੇ ਤੌਰ ’ਤੇ ਆਈਸੀਸੀ ਵੱਲੋਂ ਕੀਤੀ ਜਾਵੇਗੀ।

ਪੜ੍ਹੋ ਇਹ ਅਹਿਮ ਖ਼ਬਰ-  ਹੁਣ ਬਿਨਾਂ Work permit ਦੇ ਵੀ ਕੈਨੇਡਾ 'ਚ ਕਰ ਸਕੋਗੇ ਕੰਮ! ਪੰਜਾਬੀਆਂ ਦੀਆਂ ਲੱਗਣਗੀਆਂ ਮੌਜਾਂ

ਦੱਸਿਆ ਜਾ ਰਿਹਾ ਹੈ ਕਿ ਇਹ ਫ਼ੈਸਲਾ ਕ੍ਰਿਕਟ ਕੈਨੇਡਾ ਦੇ ਪ੍ਰਬੰਧਕੀ ਢਾਂਚੇ ਅਤੇ ਕੰਮਕਾਜ ਨੂੰ ਲੈ ਕੇ ਕਾਫ਼ੀ ਸਮੇਂ ਤੋਂ ਚੱਲ ਰਹੀਆਂ ਚਿੰਤਾਵਾਂ ਤੋਂ ਬਾਅਦ ਲਿਆ ਗਿਆ ਹੈ। ਆਈਸੀਸੀ ਨੇ ਕਿਹਾ ਹੈ ਕਿ ਜੇ ਲੋੜੀਂਦੇ ਸੁਧਾਰ ਕੀਤੇ ਜਾਂਦੇ ਹਨ ਤਾਂ ਭਵਿੱਖ ਵਿੱਚ ਮੁਅੱਤਲੀ ਹਟਾਉਣ ਬਾਰੇ ਵੀ ਵਿਚਾਰ ਹੋ ਸਕਦਾ ਹੈ। ਇਸ ਘਟਨਾ ਮਗਰੋਂ ਕੈਨੇਡਾ ਦੇ ਕ੍ਰਿਕਟ ਪ੍ਰੇਮੀਆਂ ਵਿੱਚ ਚਰਚਾ ਤੇ ਚਿੰਤਾ ਵੇਖੀ ਜਾ ਰਹੀ ਹੈ, ਹਾਲਾਂਕਿ ਖਿਡਾਰੀਆਂ ਲਈ ਰਾਹਤ ਵਾਲੀ ਗੱਲ ਇਹ ਹੈ ਕਿ ਉਨ੍ਹਾਂ ਦੇ ਮੁਕਾਬਲੇ ਜਾਰੀ ਰਹਿਣਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News