ਸੱਪ ਜਿਹਾ ਦਿਖ ਰਿਹਾ ਸੀ ਅਨੋਖਾ ਜੀਵ, ਨੇੜੇਓਂ ਦੇਖਣ ''ਤੇ ਨਿਕਲਿਆ ਕੁਝ ਹੋਰ (ਵੀਡੀਓ)

06/29/2020 1:59:29 AM

ਵਾਸ਼ਿੰਗਟਨ: ਦੁਨੀਆ ਵਿਚ ਕਈ ਤਰ੍ਹਾਂ ਦੇ ਜੀਵ-ਜੰਤੂ ਪਾਏ ਜਾਂਦੇ ਹਨ, ਜਿਨ੍ਹਾਂ ਵਿਚ ਕੁਝ ਤਾਂ ਅਜਿਹੇ ਹਨ, ਜਿਨ੍ਹਾਂ ਦੇ ਬਾਰੇ ਵਿਚ ਖੁਦ ਇਨਸਾਨ ਵੀ ਨਹੀਂ ਜਾਣਦਾ ਤੇ ਇਸੇ ਕਾਰਣ ਉਹ ਕਈ ਵਾਰ ਧੋਖਾ ਖਾ ਜਾਂਦਾ ਹੈ। ਸੋਸ਼ਲ ਮੀਡੀਆ ਵਿਚ ਵੀ ਇਨ੍ਹੀਂ ਦਿਨੀਂ ਇਕ ਅਜਿਹੇ ਹੀ ਜੀਵ ਦੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਨੂੰ ਲੋਕਾਂ ਨੇ ਸੱਪ ਸਮਝਿਆ ਪਰ ਅਸਲ ਵਿਚ ਉਹ ਸੱਪ ਨਹੀਂ ਸੀ।

ਇਸ ਜੀਵ ਨੂੰ ਦੇਖਕੇ ਤੁਸੀਂ ਵੀ ਧੋਖਾ ਖਾ ਜਾਓਗੇ ਤੇ ਤੁਸੀਂ ਵੀ ਇਸ ਨੂੰ ਸੱਪ ਹੀ ਸਮਝੋਗੇ ਪਰ ਤੁਸੀਂ ਪੂਰੀ ਵੀਡੀਓ ਦੇਖੋਗੇ ਤਾਂ ਤੁਹਾਨੂੰ ਇਸ ਦੀ ਅਸਲੀਅਤ ਪਤਾ ਲੱਗੇਗੀ। ਹੈਰਾਨ ਕਰਨ ਦੇਣ ਵਾਲਾ ਇਹ ਜੀਵ ਪੱਥਰ 'ਤੇ ਰੇਂਗਦਾ ਦਿਖਾਈ ਦਿੱਤਾ। ਲੋਕਾਂ ਨੂੰ ਸ਼ੁਰੂਆਤ ਵਿਚ ਤਾਂ ਸੱਪ ਲੱਗਿਆ ਪਰ ਜਿਵੇਂ ਹੀ ਵੀਡੀਓ ਨੂੰ ਅੱਗੇ ਵਧਾਇਆ ਗਿਆ ਤਾਂ ਪੂਰੀ ਤਰ੍ਹਾਂ ਕੋਈ ਵੱਖਰਾ ਹੀ ਜਾਨਵਰ ਦਿਖਿਆ। ਲੋਕਾਂ ਨੇ ਪਹਿਲੀ ਵਾਰ ਇਸ ਤਰ੍ਹਾਂ ਦੇ ਜਾਨਵਰ ਨੂੰ ਦੇਖਿਆ ਸੀ।

ਦਰਅਸਲ ਸੋਸ਼ਲ ਮੀਡੀਆ ਵਿਚ ਜਿਸ ਜੀਵ ਦੀ ਵੀਡੀਓ ਵਾਇਰਲ ਹੋ ਰਹੀ ਹੈ ਉਸ ਦੇ ਪੰਜ ਹੱਥ ਦਿਖਾਈ ਦੇ ਰਹੇ ਹਨ, ਜੋ ਬਿਲਕੁੱਲ ਸੱਪ ਵਾਂਗ ਨਜ਼ਰ ਆ ਰਹੇ ਹਨ। ਉਹ ਪੱਥਰ 'ਤੇ ਰੇਂਗਦੇ ਹੋਏ ਹੌਲੀ-ਹੌਲੀ ਪਾਣੀ ਵੱਲ ਜਾ ਰਿਹਾ ਸੀ। ਟਵਿੱਟਰ ਯੂਜ਼ਰ ਲਾਈਡੀਆ ਰਾਲੇ ਨੇ ਇਸ ਵੀਡੀਓ ਨੂੰ ਸ਼ੇਅਰ ਕੀਤਾ ਤੇ ਕੈਪਸ਼ਨ ਵਿਚ ਲਿਖਿਆ ਕਿ ਕੀ ਹੈ ਇਹ? ਦੱਸ ਦਈਏ ਕਿ ਇਹ ਇਕ ਪੁਰਾਣਾ ਵੀਡੀਓ ਹੈ ਜਿਸ ਨੂੰ ਪਹਿਲਾਂ ਵੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਜਾ ਚੁੱਕਿਆ ਸੀ। ਦੱਸ ਦਈਏ ਕਿ ਇਸ ਵੀਡੀਓ ਨੂੰ 4 ਜੂਨ ਨੂੰ ਸ਼ੇਅਰ ਕੀਤਾ ਗਿਆ ਸੀ, ਜਿਸ ਦੇ ਹੁਣ ਤੱਕ 3 ਲੱਖ ਵਿਊਜ਼ ਹੋ ਚੁੱਕੇ ਹਨ। ਨਾਲ ਹੀ ਹਜ਼ਾਰਾਂ ਯੂਜ਼ਰਸ ਇਸ ਵੀਡੀਓ ਨੂੰ ਆਪਣੇ ਰਿਐਕਸ਼ਨ ਦੇ ਚੁੱਕੇ ਹਨ। ਜ਼ਿਆਦਾਤਰ ਲੋਕ ਇਸ ਜੀਵ ਨੂੰ ਸੱਪ ਹੀ ਸਮਝ ਰਹੇ ਹਨ ਤੇ ਹੁਣ ਵੀਡੀਓ ਅੱਗੇ ਵਧੀ ਤਾਂ ਉਨ੍ਹਾਂ ਦਾ ਭਰਮ ਵੀ ਵਧਣ ਲੱਗਿਆ। ਇਕ ਯੂਜ਼ਰ ਨੇ ਲਿਖਿਆ ਕਿ ਇਹ ਆਸਟਰੇਲੀਅਨ ਜਿਹਾ ਹੈ।

ਕੁਝ ਅਜਿਹੇ ਆਏ ਲੋਕਾਂ ਦੇ ਰਿਐਕਸ਼ਨ
ਉਥੇ ਹੀ ਇਕ ਹੋਰ ਯੂਜ਼ਰ ਨੇ ਲਿਖਿਆ ਕਿ ਇਹ ਸਾਲ 2020 ਤੋਂ ਵੀ ਖਤਰਨਾਕ ਲੱਗ ਰਿਹਾ ਹੈ। ਇਕ ਹੋਰ ਯੂਜ਼ਰ ਨੇ ਇਸ ਨੂੰ ਸਨੇਕ ਸਪਾਈਡਰ ਦੱਸਿਆ। ਉਥੇ ਦੀ ਬਾਕੀ ਸਾਰੇ ਯੂਜ਼ਰ ਵੱਖ-ਵੱਖ ਜਵਾਬ ਦੇ ਰਹੇ ਹਨ ਪਰ ਅਖੀਰ ਵਿਚ ਕੁਝ ਲੋਕਾਂ ਨੇ ਲੱਭ ਹੀ ਲਿਆ ਕਿ ਇਹ ਕਿਹੜਾ ਜਾਨਵਰ ਹੈ। ਦੱਸ ਦਈਏ ਕਿ ਇਹ ਜਾਨਵਰ ਬ੍ਰਿਟਲ ਸਟਾਰ ਜਾਂ ਓਫਿਯੋਰੋਈਡ ਹੈ। ਦੱਸ ਦਈਏ ਕਿ ਬ੍ਰਿਟਲ ਸਟਾਰ ਸਮੁੰਦਰੀ ਜੀਵ ਹੁੰਦੇ ਹਨ ਜੋ ਕਿ ਸਟਾਰਫਿਸ਼ ਦੀ ਤਰ੍ਹਾਂ ਦਿਖਦੇ ਹਨ। ਇਨ੍ਹਾਂ ਨੂੰ ਸਰਪੇਂਟ ਸਟਾਰਸ ਦੇ ਰੂਪ ਵਿਚ ਵੀ ਜਾਣਿਆ ਜਾਂਦਾ ਹੈ। ਬ੍ਰਿਟਲ ਸਟਾਰਸ ਦੀ ਦੁਨੀਆ ਭਰ ਵਿਚ ਦੋ ਹਜ਼ਾਰ ਤੋਂ ਵਧੇਰੇ ਪ੍ਰਜਾਤੀਆਂ ਪਾਈਆਂ ਜਾਂਦੀਆਂ ਹਨ। ਉਨ੍ਹਾਂ ਵਿਚੋਂ ਕਈ ਗਹਿਰੇ ਸਮੁੰਦਰ ਵਿਚ ਪਾਈਆਂ ਜਾਂਦੀਆਂ ਹਨ। ਉਹ ਆਪਣੀਆਂ ਲੰਬੀਆਂ ਬਾਹਾਂ ਦੀ ਵਰਤੋਂ ਕਰਕੇ ਸਮੁੰਦਰ ਦੇ ਤਲ 'ਤੇ ਰੇਂਗਦੇ ਹਨ।


Baljit Singh

Content Editor

Related News