'ਇਸ ਸਾਲ ਦੇ ਆਖਿਰ ਜਾਂ ਅਗਲੇ ਸਾਲ ਦੀ ਸ਼ੁਰੂਆਤ 'ਚ ਉਪਲੱਬਧ ਹੋ ਜਾਵੇਗਾ ਕੋਵਿਡ ਟੀਕਾ'

Monday, Nov 16, 2020 - 12:36 AM (IST)

'ਇਸ ਸਾਲ ਦੇ ਆਖਿਰ ਜਾਂ ਅਗਲੇ ਸਾਲ ਦੀ ਸ਼ੁਰੂਆਤ 'ਚ ਉਪਲੱਬਧ ਹੋ ਜਾਵੇਗਾ ਕੋਵਿਡ ਟੀਕਾ'

ਲੰਡਨ-ਪ੍ਰਮੁੱਖ ਦਵਾਈ ਕੰਪਨੀਆਂ ਫਾਈਜ਼ਰ ਅਤੇ ਬਾਇਓਨਟੇਕ ਦੁਆਰਾ ਵਿਕਸਿਤ ਕੀਤੇ ਜਾ ਰਹੇ ਨਵੇਂ ਕੋਵਿਡ ਟੀਕੇ ਨੂੰ ਸਭ ਕੁਝ ਠੀਕ ਹੋਣ 'ਤੇ 'ਇਸ ਸਾਲ ਦੇ ਆਖਿਰ ਜਾਂ ਅਗਲੇ ਸਾਲ ਦੀ ਸ਼ੁਰੂਆਤ' 'ਚ ਉਪਲੱਬਧ ਕਰਵਾਉਣਾ ਸ਼ੁਰੂ ਕਰ ਦਿੱਤ ਜਾਵੇਗਾ। ਇਸ ਦੇ ਨਿਰਮਾਤਾਵਾਂ 'ਚੋਂ ਇਕ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਪਿਛਲੇ ਹਫਤੇ ਬਾਇਓਨਟੇਕ ਅਤੇ ਸਹਿ-ਨਿਰਮਾਤਾ ਫਾਈਜ਼ਰ ਨੇ ਕਿਹਾ ਸੀ ਕਿ ਉਸ ਦੇ ਟੀਕੇ ਦਾ ਵਿਸ਼ਲੇਸ਼ਣ ਤੋਂ ਪਤਾ ਚੱਲਿਆ ਹੈ ਕਿ ਇਹ 90 ਫੀਸਦੀ ਤੋਂ ਜ਼ਿਆਦਾ ਲੋਕਾਂ ਨੂੰ ਕੋਵਿਡ-19 ਤੋਂ ਬਚਾਉਣ 'ਚ ਕਗਾਰ ਹੋ ਸਕਦਾ ਹੈ।

ਇਹ ਵੀ ਪੜ੍ਹੋ:- ਜਰਮਨੀ ਦੀ ਸਰਕਾਰ ਨੇ ਆਲਸੀ ਲੋਕਾਂ ਨੂੰ ਮਹਾਮਾਰੀ ਦੇ ਦੌਰ 'ਚ ਦੱਸਿਆ 'ਨਾਇਕ'

ਲਗਭਗ 43,000 ਲੋਕਾਂ ਨੇ ਜਾਂਚ 'ਚ ਹਿੱਸਾ ਲਿਆ ਸੀ। ਬਾਇਓਨਟੇਕ ਦੇ ਸਹਿ-ਸੰਸਥਾਪਕ ਅਤੇ ਸੀ.ਈ.ਓ. ਉਗੁਰ ਸਾਹਿਨ ਨੇ ਇਕ ਚੈਨਲ ਨੂੰ ਦੱਸਿਆ ਕਿ ਅਗਲੇ ਸਾਲ ਅਪ੍ਰੈਲ ਤੱਕ ਦੁਨੀਆਭਰ 'ਚ 30 ਕਰੋੜ ਤੋਂ ਜ਼ਿਆਦਾ ਖੁਰਾਕ ਉਪਲੱਬਧ ਕਰਵਾਉਣ ਦਾ ਟੀਚਾ ਹੈ। ਉਨ੍ਹਾਂ ਨੇ ਕਿਹਾ ਕਿ ਗਰਮੀ ਦਾ ਮੌਸਮ ਸਾਡੀ ਮਦਦ ਕਰੇਗਾ ਕਿਉਂਕਿ ਗਰਮੀ 'ਚ ਇਨਫੈਕਸ਼ਨ ਦਰ ਘੱਟ ਹੋ ਜਾਵੇਗੀ ਅਤੇ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਅਗਲੇ ਸਾਲ ਸਰਦੀਆਂ ਤੋਂ ਪਹਿਲਾਂ ਟੀਕਾਕਰਣ ਦੀ ਉਚ ਦਰ ਨੂੰ ਹਾਸਲ ਕਰ ਲਈਏ।''

ਉਨ੍ਹਾਂ ਨੇ ਕਿਹਾ ਕਿ ਜੇਕਰ ਸਭ ਕੁਝ ਠੀਕ ਚੱਲਦਾ ਰਿਹਾ ਤਾਂ ਇਸ ਸਾਲ ਦੇ ਆਖਿਰ ਜਾਂ ਅਗਲੇ ਸਾਲ ਦੀ ਸ਼ੁਰੂਆਤ 'ਚ ਟੀਕਾ ਉਪਲੱਬਧ ਕਰਵਾਇਆ ਜਾਣਾ ਸ਼ੁਰੂ ਹੋ ਜਾਵੇਗਾ। ਸਾਹਿਨ ਨੇ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਟੀਕਾ ਲੋਕਾਂ ਵਿਚਾਲੇ ਇਨਫੈਕਸ਼ਨ ਨੂੰ ਘੱਟ ਕਰ ਦੇਵੇਗਾ ਅਤੇ ਨਾਲ ਹੀ ਕਿਸੇ ਅਜਿਹੇ ਵਿਅਕਤੀ 'ਚ ਲੱਛਣਾਂ ਨੂੰ ਵਿਕਸਿਤ ਹੋਣ ਤੋਂ ਰੋਕੇਗਾ ਜਿਨ੍ਹਾਂ ਨੇ ਟੀਕਾ ਲਗਵਾ ਲਿਆ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਮੈਨੂੰ ਭਰੋਸਾ ਹੈ ਕਿ ਇਸ ਤਰ੍ਹਾਂ ਦੇ ਪ੍ਰਭਾਵੀ ਟੀਕੇ ਦੁਆਰਾ ਲੋਕਾਂ ਵਿਚਾਲੇ ਇਨਫੈਕਸ਼ਨ ਫੈਲਣਾ ਬੰਦ ਹੋਣ ਦੀ ਉਮੀਦ ਹੈ।

ਇਹ ਵੀ ਪੜ੍ਹੋ :-ਪਹਿਲੀ ਵਾਰ ‘ਸਾਫਟ ਬੈਟਰੀ’ ਨਾਲ ਆ ਰਹੇ ਹਨ iPhone, ਜਾਣੋ ਡਿਟੇਲ


author

Karan Kumar

Content Editor

Related News