ਘੱਟ ਉਮਰ ਦੇ ਬਾਲਗਾਂ 'ਤੇ ਵੀ 'ਕੋਵਿਡ' ਦਾ ਗੰਭੀਰ ਅਸਰ, ਹੋ ਸਕਦੀ ਹੈ ਮੌਤ

08/08/2021 3:48:46 PM

ਮੈਲਬੌਰਨ (ਭਾਸ਼ਾ): ਕੋਰੋਨਾ ਵਾਇਰਸ ਦੇ ਨਵੇਂ ਵੈਰੀਐਂਟ ਡੈਲਟਾ ਦੇ ਮੌਜੂਦਾ ਪ੍ਰਕੋਪ ਦੌਰਾਨ ਬਾਲਗਾਂ ਨੂੰ ਗਲੋਬਲ ਮਹਾਮਾਰੀ ਦੀ ਸ਼ੁਰੂਆਤ ਦੀ ਤੁਲਨਾ ਵਿਚ ਹੁਣ ਹਸਪਤਾਲਾਂ ਵਿਚ ਵੱਡੀ ਗਿਣਤੀ ਵਿਚ ਦਾਖਲ ਕਰਾਉਣ ਦੀ ਨੌਬਤ ਆ ਰਹੀ ਹੈ। ਇਹ ਸਥਿਤੀ ਸਿਰਫ ਆਸਟ੍ਰੇਲੀਆ ਵਿਚ ਹੀ ਨਹੀਂ ਸਗੋਂ ਹੋਰ ਦੇਸ਼ਾਂ ਵਿਚ ਵੀ ਦੇਖਣ ਨੂੰ ਮਿਲ ਰਹੀ ਹੈ। ਨਿਊ ਸਾਊਥ ਵੇਲਜ਼ ਵਿਚ 13 ਜੁਲਾਈ ਤੋਂ 17 ਜੁਲਾਈ ਦੇ ਵਿਚਕਾਰ ਸਭ ਤੋਂ ਵੱਧ 30 ਤੋਂ 49 ਉਮਰ ਵਰਗ ਦੇ ਲੋਕਾਂ ਨੂੰ ਕੋਵਿਡ-19 ਕਾਰਨ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਇਹਨਾਂ ਵਿਚੋਂ 45 ਲੋਕਾਂ ਦੀ ਉਮਰ 30 ਤੋਂ 40 ਸਾਲ ਦੇ ਵਿਚਕਾਰ ਸੀ (ਕੋਵਿਡ ਕਾਰਨ ਦਾਖਲ ਹੋਏ ਲੋਕਾਂ ਦਾ 26 ਫੀਸਦੀ)। 

49 ਸਾਲ ਅਤੇ ਇਸ ਤੋਂ ਘੱਟ ਉਮਰ ਦੇ 13 ਲੋਕਾਂ ਨੂੰ ਆਈ.ਸੀ.ਯੂ. ਵਿਚ ਦਾਖਲ ਕਰਾਉਣਾ ਪਿਆ ਜੋ ਆਈ.ਸੀ.ਯੂ. ਵਿਚ ਦਾਖਲ ਹੋਏ ਲੋਕਾਂ ਦਾ 36 ਫੀਸਦੀ ਸੀ, ਜਿਹਨਾਂ ਵਿਚੋਂ ਸਭ ਤੋਂ ਘੱਟ ਉਮਰ ਦਾ ਇਕ ਵਿਅਕਤੀ ਬਾਲਗ ਸੀ। ਇਸ ਚਿੰਤਾਜਨਕ ਸਥਿਤੀ ਦੇ ਪਿੱਛੇ ਕੀ ਕਾਰਨ ਹੋ ਸਕਦਾ ਹੈ। ਕੀ ਇਹ ਤੱਥ ਕਿ ਵੱਡੀ ਉਮਰ ਦੇ ਜ਼ਿਆਦਾ ਲੋਕਾਂ ਨੂੰ ਹੁਣ ਟੀਕਾ ਲੱਗ ਚੁੱਕਿਆ ਹੈ ਜਾਂ ਸ਼ਾਇਦ ਇਹ ਕਿ ਡੈਲਟਾ ਵੈਰੀਐਂਟ ਨੌਜਵਾਨ ਲੋਕਾਂ ਵਿਚ ਜ਼ਿਆਦਾ ਗੰਭੀਰ ਬੀਮਾਰੀ ਫੈਲਾ ਰਿਹਾ ਹੈ।ਕੁਝ ਹੱਦ ਤੱਕ ਦੋਵੇਂ ਗੱਲਾਂ ਇਸ ਲਈ ਜ਼ਿੰਮੇਵਾਰ ਹੋ ਸਕਦੀਆਂ ਹਨ।

ਵੱਡੀ ਉਮਰ ਹੋਣਾ ਸਭ ਤੋਂ ਵੱਡਾ ਜ਼ੋਖਮ ਕਾਰਕ
ਪਿਛਲੇ ਸਾਲ ਕੋਵਿਡ-19 ਦੇ ਬਾਰੇ ਪਤਾ ਲੱਗਣ ਮਗਰੋਂ ਇਹ ਸਾਫ ਹੋ ਗਿਆ ਸੀ ਕਿ ਬਜ਼ੁਰਰਗਾਂ ਦੇ ਜ਼ਿਆਦਾ ਬੀਮਾਰ ਹੋਣ ਦਾ ਖਦਸ਼ਾ ਹੈ। ਇਹ ਗੱਲ ਹੋਰ ਛੂਤਕਾਰੀ ਬੀਮਾਰੀਆਂ ਦੇ ਬਾਰੇ ਵਿਚ ਵੀ ਸੱਚ ਹੈ। ਪਿਛਲੇ ਸਾਲ ਦੇ ਅਖੀਰ ਵਿਚ ਪ੍ਰਕਾਸ਼ਿਤ ਇਕ ਸਮੀਖਿਆ ਵਿਚ ਵੱਧਦੀ ਉਮਰ ਨਾਲ ਇਨਫੈਕਸ਼ਨ ਨਾਲ ਮੌਤ ਦਰ ਵਿਚ ਤੇਜ਼ੀ ਨਾਲ ਵਾਧਾ ਦਰਸਾਉਂਦੀ ਹੈ। 

10 ਸਾਲ ਤੱਕ ਦੀ ਉਮਰ- 1,00,000 ਵਿਚ ਦੋ
25 ਸਾਲ ਦੀ ਉਮਰ- 10,000 ਵਿਚ ਇਕ
55 ਸਾਲ- 1000 ਵਿਚ 4
65 ਸਾਲ-1000 ਵਿਚ 14
75 ਸਾਲ- 100 ਵਿਚ 5
85 ਸਾਲ- 100 ਵਿਚ 15

ਪਰ ਨੌਜਵਾਨ ਲੋਕਾਂ ਦੇ ਪੀੜਤ ਹੋਣ ਦਾ ਵੱਧ ਖਦਸ਼ਾ ਹੈ। 20 ਸਾਲ ਦੀ ਉਮਰ ਦੇ ਲੋਕ ਆਸਟ੍ਰੇਲੀਆ ਅਤੇ ਵਿਦੇਸ਼ਾਂ ਵਿਚ ਲਗਾਤਾਰ ਕੋਵਿਡ-19 ਦੇ ਮਾਮਲਿਆਂ ਵਿਚ ਵੱਡੇ ਅਨੁਪਾਤ ਵਿਚ ਸ਼ਾਮਲ ਹਨ। ਜੇਕਰ ਅਸੀਂ ਆਸਟ੍ਰੇਲੀਆ ਵਿਚ ਮਹਾਮਾਰੀ ਸ਼ੁਰੂ ਹੋਣ ਦੇ ਬਾਅਦ ਤੋਂ ਦਰਜ ਕੀਤੇ ਗਏ ਕੋਵਿਡ ਦੇ ਸਾਰੇ ਮਾਮਲਿਆਂ ਨੂੰ ਦੇਖੀਏ ਤਾਂ 20 ਤੋਂ 29 ਸਾਲ ਸਾਲ ਦੇ ਨੌਜਵਾਨਾਂ ਦੀ ਗਿਣਤੀ ਸਭ ਤੋਂ ਵੱਧ (ਕੁੱਲ ਇਨਫੈਕਸ਼ਨਾਂ ਦਾ ਲੱਗਭਗ 22 ਫੀਸਦੀ) ਹੈ। ਵਿਭਿੰਨ ਰਿਪੋਰਟਾਂ ਦਿਖਾਉਂਦੀਆਂ ਹਨ ਕਿ ਨਿਊ ਸਾਊਥ ਵੇਲਜ਼ ਵਿਚ ਵੀਰਵਾਰ ਨੂੰ ਦਰਜ ਕੀਤੇ ਗਏ ਮਾਮਲਿਆਂ ਵਿਚੋਂ 67 ਫੀਸਦੀ ਮਾਮਲੇ 40 ਸਾਲ ਤੋਂ ਘੱਟ ਉਮਰ ਦੇ ਲੋਕਾਂ ਨਾਲ ਜੁੜੇ ਹਨ। 

ਪੜ੍ਹੋ ਇਹ ਅਹਿਮ ਖਬਰ- ਅਮਰੀਕਾ : ਕੋਵਿਡ-19 ਨਾਲ ਲੰਮੀ ਲੜਾਈ ਤੋਂ ਬਾਅਦ ਭਾਰਤੀ ਮੂਲ ਦੇ ਵਿਦਿਆਰਥੀ ਦੀ ਮੌਤ

ਕੁਝ ਲੋਕਾਂ ਨੇ 40 ਸਾਲ ਤੋਂ ਘੱਟ ਉਮਰ ਦੇ ਲੋਕਾਂ ਦੇ ਵੱਧ ਸਮਾਜਿਕ ਸੰਪਰਕ ਰੱਖਣ ਨੂੰ ਇਸ ਉਮਰ ਵਰਗ ਵਿਚ ਵੱਧ ਇਨਫੈਕਸ਼ਨ ਦਰ ਦਾ ਕਾਰਨ ਦੱਸਿਆ ਹੈ ਪਰ ਸਮਾਨ ਰੂਪ ਨਾਲ ਇਹ ਵੀ ਸਵੀਕਾਰ ਕੀਤਾ ਗਿਆ ਹੈ ਕਿ ਨੌਜਵਾਨ ਲੋਕਾਂ ਦੀ ਵੱਡੀ ਪੱਧਰ 'ਤੇ ਜਾਂਚ, ਬਜ਼ੁਰਗਾਂ ਵੱਲੋਂ ਵੱਧ ਬਚਾਅ (ਘਰ ਵਿਚ ਰਹਿ ਕੇ ਇਨਫੈਕਸ਼ਨ ਦੇ ਜ਼ੋਖਮ ਨੂੰ ਘੱਟ ਕਰਨਾ) ਅਤੇ ਨੌਜਵਾਨਾਂ ਵਿਚ ਸਰੀਰਕ ਦੂਰੀ ਨਾਲ ਜੁੜੇ ਮਹੱਤਵਪੂਰਨ ਜਨ ਸਿਹਤ ਸੰਦੇਸ਼ਾਂ ਨੂੰ ਪਹੁੰਚਾਉਣ ਵਿਚ ਅਸਫਲਤਾ ਨੂੰ ਵੀ ਕਾਰਨ ਮੰਨਿਆ ਜਾ ਰਿਹਾ ਹੈ। ਕਾਰਨ ਜੋ ਵੀ ਹਨ ਪਰ ਜਿੱਥੇ ਨੌਜਵਾਨਾਂ ਵਿਚ ਕੋਵਿਡ-19 ਨਾਲ ਮਰਨ ਦਾ ਜ਼ੋਖਮ ਘੱਟ ਦਿਸਿਆ ਹੈ ਪਰ ਇਹ ਸਾਫ ਤੌਰ 'ਤੇ ਜ਼ਾਹਰ ਹੈ ਕਿ ਜੇਕਰ ਜ਼ਿਆਦਾ ਨੌਜਵਾਨ ਪੀੜਤ ਹੋਣਗੇ ਤਾਂ ਗੰਭੀਰ ਬੀਮਾਰੀ ਹੋਣ ਅਤੇ ਮੌਤ ਦਾ ਜ਼ੋਖਮ ਵੀ ਉਹਨਾਂ ਵਿਚ ਜ਼ਿਆਦਾ ਹੋਵੇਗਾ।


Vandana

Content Editor

Related News