ਕੋਵਿਡ-19 : ਇਨ੍ਹਾਂ ਫਲਾਈਟਾਂ 'ਚ ਕੀਤਾ ਹੈ ਸਫ਼ਰ ਤਾਂ ਹੋ ਜਾਓ ਸਾਵਧਾਨ!

08/31/2020 5:13:08 PM

ਵੈਨਕੁਵਰ- ਬ੍ਰਿਟਿਸ਼ ਕੋਲੰਬੀਆ ਦੇ ਰੋਗ ਕੰਟਰੋਲ ਵਿਭਾਗ ਨੇ ਕੋਰੋਨਾ ਵਾਇਰਸ ਸਬੰਧੀ ਚਿਤਾਵਨੀ ਦਿੰਦਿਆਂ ਦੱਸਿਆ ਕਿ ਮੈਟਰੋ ਵੈਨਕੁਵਰ ਦੀਆਂ 9 ਉਡਾਣਾਂ ਵਿਚ ਜਿਨ੍ਹਾਂ ਲੋਕਾਂ ਨੇ ਸਫਰ ਕੀਤਾ ਹੈ ਅਤੇ ਜੇਕਰ ਉਨ੍ਹਾਂ ਨੂੰ ਇਸ ਦੇ ਕੋਈ ਲੱਛਣ ਲੱਗ ਰਹੇ ਹਨ ਤਾਂ ਉਨ੍ਹਾਂ ਨੂੰ ਕੋਰੋਨਾ ਟੈਸਟ ਕਰਵਾਉਣਾ ਚਾਹੀਦਾ ਹੈ । ਇਨ੍ਹਾਂ ਉਡਾਣਾਂ ਵਿਚ ਕੋਰੋਨਾ ਪੀੜਤ ਮਿਲਣ ਮਗਰੋਂ ਲੋਕਾਂ ਨੂੰ ਚਿਤਾਵਨੀ ਦਿੱਤੀ ਗਈ ਹੈ। 

ਏਅਰ ਕੈਨੇਡਾ, ਸਵੂਪ ਅਤੇ ਵੈਸਟ ਜੈੱਟ ਏਅਰਲਾਈਨਜ਼ ਵਿਚ 14 ਤੋਂ 24 ਅਗਸਤ ਤੱਕ ਸਫਰ ਕਰਨ ਵਾਲਿਆਂ ਨੂੰ ਭਾਜੜ ਪੈ ਗਈ ਹੈ। ਇਸ ਦੀਆਂ 3 ਉਡਾਣਾਂ ਨੇ ਐਬਟਸਫੋਰਡ ਅਤੇ 6 ਨੇ ਵੈਨਕੁਵਰ ਵਿਚ ਜਾਂ ਤਾਂ ਉਡਾਣ ਭਰੀ ਸੀ ਤਾਂ ਜਾਂ ਇੱਥੇ ਉੱਤਰੀਆਂ ਸਨ। ਇਸ ਵਿਚ ਸਵਾਰ ਕੁੱਝ ਲੋਕ ਕੋਰੋਨਾ ਪੀੜਤ ਮਿਲੇ ਹਨ ਤੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇਕਰ ਕਿਸੇ ਨੂੰ ਵੀ ਕੋਰੋਨਾ ਵਰਗੇ ਲੱਛਣ ਦਿਖਾਈ ਦੇਣ ਤਾਂ ਉਹ ਡਾਕਟਰੀ ਸਲਾਹ ਜ਼ਰੂਰ ਲੈਣ।
 

ਇਨ੍ਹਾਂ ਫਲਾਈਟਾਂ ਦੀ ਸੂਚੀ ਇਸ ਤਰ੍ਹਾਂ ਹੈ-
14 ਅਗਸਤ : ਸਵੂਪ 200, ਐਬਟਸਫੋਰਡ ਤੋਂ ਐਡਮਿੰਟਨ
17 ਅਗਸਤ : ਸਵੂਪ 235, ਐਡਮਿੰਟਨ ਤੋਂ ਐਬਟਸਫੋਰਡ
23 ਅਗਸਤ : ਸਵੂਪ ਫਲਾਈਟ 141, ਹਮਿਲਟਨ ਤੋਂ ਐਬਟਸਫੋਰਡ
16 ਅਗਸਤ : ਏਅਰ ਕੈਨੇਡਾ 303, ਮਾਂਟਰੀਅਲ ਤੋਂ ਵੈਨਕੁਵਰ
17 ਅਗਸਤ : ਅਲਾਸਕਾ ਏਅਰਲਾਈਜ਼ 3304, ਸਿਆਟਿਲ ਤੋਂ ਵੈਨਕੁਵਰ
18 ਅਗਸਤ : ਵੈੱਸਟ ਜੈੱਟ 3355, ਵੈਨਕੁਵਰ ਤੋਂ ਵਿਕਟੋਰੀਆ
21 ਅਗਸਤ : ਏਅਰ ਕੈਨੇਡਾ ਫਲਾਈਟ 8212 ਪ੍ਰਿੰਸ ਜਾਰਜੀਆ ਤੋਂ ਵੈਨਕੁਵਰ
23 ਅਗਸਤ : ਏਅਰ ਕੈਨੇਡਾ ਫਲਾਈਟ 128, ਵੈਨਕੁਵਰ ਤੋਂ ਟੋਰਾਂਟੋ
24 ਅਗਸਤ : ਵੈਸਟ ਜੈੱਟ ਫਲਾਈਟ 138, ਵੈਨਕੁਵਰ ਤੋਂ ਐਡਮਿੰਟਨ
ਇਨ੍ਹਾਂ ਫਲਾਈਟਾਂ ਵਿਚ ਸਫਰ ਕਰਨ ਵਾਲੇ ਲੋਕਾਂ ਨੂੰ ਜੇਕਰ ਕੋਰੋਨਾ ਵਰਗਾ ਕੋਈ ਲੱਛਣ ਦਿਖਾਈ ਦੇਵੇ ਤਾਂ ਉਨ੍ਹਾਂ ਨੂੰ ਟੈਸਟ ਕਰਵਾਉਣਾ ਚਾਹੀਦਾ ਹੈ। 


Lalita Mam

Content Editor

Related News