ਚੀਨ ’ਚ ਕੋਵਿਡ-19 ਨਿਯਮਾਂ ’ਚ ਢਿੱਲ, ਸਾਬਕਾ ਰਾਸ਼ਟਰਪਤੀ ਦੇ ਅੰਤਿਮ ਸੰਸਕਾਰ ਤੋਂ ਪਹਿਲਾਂ ਵਧਾਈ ਗਈ ਸੁਰੱਖਿਆ
Friday, Dec 02, 2022 - 10:02 AM (IST)
ਪੇਈਚਿੰਗ (ਭਾਸ਼ਾ)- ਚੀਨ ਦੇ ਵਿਰੋਧ ਪ੍ਰਦਰਸ਼ਨਾਂ ਦਰਮਿਆਨ ਵੀਰਵਾਰ ਨੂੰ ਸਖਤ ਜ਼ੀਰੋ-ਕੋਵਿਡ ਨੀਤੀ ’ਚ ਛੋਟ ਦਿੱਤੀ ਗਈ ਹੈ ਅਤੇ ਸਾਬਕਾ ਰਾਸ਼ਟਰਪਤੀ ਜਿਯਾਂਗ ਜੇਮਿਨ ਦੇ ਅੰਤਿਮ ਸੰਸਕਾਰ ਦੀਆਂ ਤਿਆਰੀਆਂ ਦੇ ਮੱਦੇਨਜ਼ਰ ਦੇਸ਼ ਭਰ ਵਿਚ ਸੁਰੱਖਿਆ ਵਧਾ ਦਿੱਤੀ ਗਈ ਹੈ ਜਿਨ੍ਹਾਂ ਦਾ ਇਕ ਦਿਨ ਪਹਿਲਾਂ ਦਿਹਾਂਤ ਹੋ ਗਿਆ ਸੀ।
ਠੰਡ ਦੇ ਮੌਸਮ ਵਿਚ ਲੋਕਾਂ ਦੀ ਰੋਜ਼ੀ-ਰੋਟੀ ਯਕੀਨੀ ਕਰਨ ਲਈ ਪੂਰੇ ਚੀਨ ਵਿਚ ਪਾਬੰਦੀਆਂ ’ਚ ਢਿੱਲ ਦਿੱਤੀ ਗਈ ਹੈ। ਜੀਰੋ-ਕੋਵਿਡ ਨੀਤੀ ਦੇ ਵਿਰੋਧ ਤੋਂ ਬਾਅਦ ਚੀਨ ਦੇ ਚੋਟੀ ਦੇ ਉਦਯੋਗਿਕ ਅਤੇ ਕਾਰੋਬਾਰੀ ਕੇਂਦਰ ਗਵਾਂਗਝੂ ਵਿਚ ਕੁਝ ਖੇਤਰਾਂ ਵਿਚ ਸਥਾਈ ਪਾਬੰਦੀਆਂ ਹਟਾ ਦਿੱਤੀਆਂ ਗਈਆਂ ਹਨ ਅਤੇ ਇਨਫੈਕਟਿਡ ਲੋਕਾਂ ਦੇ ਨੇੜਲੇ ਸੰਪਰਕ ਵਿਚ ਆਏ ਲੋਕਾਂ ਨੂੰ ਇਕਾਂਤਵਸ ਕੇਂਦਰਾਂ ਦੀ ਥਾਂ ਘਰਾਂ ਵਿਚ ਵੱਖਰੇ ਤੌਰ ’ਤੇ ਰਹਿਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਚੀਨ ਸਰਕਾਰ ਅਗਲੇ ਮੰਗਲਵਾਲ ਨੂੰ ਹੋਣ ਵਾਲੇ ਚੀਨ ਦੇ ਸਾਬਕਾ ਰਾਸ਼ਟਰਪਤੀ ਜਿਯਾਂਗ ਦੇ ਅੰਤਿਮ ਸੰਸਕਾਰ ਦੀਆਂ ਤਿਆਰੀਆਂ ਵਿਚ ਲੱਗੀ ਹੋਈ ਹੈ।