ਓਂਟਾਰੀਓ 'ਚ ਲਗਾਤਾਰ 6ਵੇਂ ਦਿਨ ਕੋਰੋਨਾ ਦੀ ਰਫਤਾਰ ਘਟੀ, ਦੇਖੋ ਰਿਪੋਰਟ
Saturday, Jun 13, 2020 - 09:08 PM (IST)
ਟੋਰਾਂਟੋ— ਕੈਨੇਡਾ ਦੇ ਸੂਬੇ 'ਚ ਓਂਟਾਰੀਓ 'ਚ ਲਗਾਤਾਰ 6ਵੇਂ ਦਿਨ 300 ਤੋਂ ਘੱਟ ਕੋਰੋਨਾ ਵਾਇਰਸ ਦੇ ਮਾਮਲੇ ਦਰਜ ਹੋਏ ਹਨ। ਸੂਬੇ ਦੇ ਸਿਹਤ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ।
ਹਾਲਾਂਕਿ, ਬੁਰੀ ਖਬਰ ਇਹ ਹੈ ਕਿ ਬੀਤੇ 24 ਘੰਟਿਆਂ ਦੌਰਾਨ 9 ਹੋਰ ਮੌਤਾਂ ਹੋਈਆਂ ਹਨ। ਮੌਜੂਦਾ ਸਮੇਂ ਓਂਟਾਰੀਓ 'ਚ 31,992 ਮਾਮਲੇ ਹਨ, ਜਿਨ੍ਹਾਂ 'ਚ 2,507 ਮੌਤਾਂ ਅਤੇ 26,538 ਠੀਕ ਹੋਏ ਮਾਮਲੇ ਵੀ ਸ਼ਾਮਲ ਹਨ।
ਓਂਟਾਰੀਓ 'ਚ ਸਿਹਤ ਅਧਿਕਾਰੀਆਂ ਨੇ ਕੱਲ ਸੂਬੇ 'ਚ 27,456 ਕੋਰੋਨਾ ਟੈਸਟ ਕੀਤੇ ਹਨ। ਇਸ ਦੇ ਨਾਲ ਹੀ ਲਗਾਤਾਰ ਤੀਜਾ ਦਿਨ ਹੈ ਜਦੋਂ ਸੂਬੇ ਨੇ ਇਕ ਦਿਨ 'ਚ 20,000 ਤੋਂ ਵੱਧ ਟੈਸਟ ਕੀਤੇ ਹਨ। ਉੱਥੇ ਹੀ, ਸੂਬੇ ਦੇ ਹਸਪਤਾਲਾਂ 'ਚ ਕੋਰੋਨਾ ਵਾਇਰਸ ਮਰੀਜ਼ਾਂ ਦੀ ਦਿਨੋਂ-ਦਿਨ ਕਮੀ ਹੋ ਰਹੀ ਹੈ। ਹਸਪਤਾਲ 'ਚ ਇਲਾਜ ਕਰਵਾਉਣ ਵਾਲੇ ਕੋਰੋਨਾ ਮਰੀਜ਼ਾਂ ਦੀ ਗਿਣਤੀ 500 ਤੋਂ ਘੱਟ ਹੋ ਗਈ ਹੈ। ਸ਼ੁੱਕਰਵਾਰ ਨੂੰ ਸਿਰਫ 489 ਕੋਵਿਡ-19 ਮਰੀਜ਼ ਓਂਟਾਰੀਓ ਹਸਤਪਾਲਾਂ 'ਚ ਇਲਾਜ ਲਈ ਦਾਖਲ ਸਨ। ਫਿਲਾਹਲ ਅਜੇ ਵੀ ਹਸਪਤਾਲਾਂ 'ਚ ਦਾਖਲ ਲੋਕਾਂ 'ਚੋਂ 110 ਇਨਟੈਂਸਿਵ ਕੇਅਰ ਯੂਨਿਟ (ਆਈ. ਸੀ. ਯੂ.) 'ਚ ਹਨ, ਜੋ 29 ਅਪ੍ਰੈਲ ਤੋਂ ਬਾਅਦ ਸਭ ਤੋਂ ਘੱਟ ਹਨ।
ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਕਾਰਨ ਓਂਟਾਰੀਓ 'ਚ 80 ਸਾਲ ਜਾਂ ਉਸ ਤੋਂ ਜ਼ਿਆਦਾ ਉਮਰ ਦੇ ਲੋਕਾਂ 'ਚ ਸਭ ਤੋਂ ਵੱਧ ਮੌਤਾਂ ਦਰਜ ਹੋਈਆਂ ਹਨ। ਹੁਣ ਤੱਕ ਸੂਬੇ 'ਚ 19 ਸਾਲ ਜਾਂ ਇਸ ਤੋਂ ਘੱਟ ਉਮਰ ਦੇ ਲੋਕਾਂ 'ਚ ਕੋਈ ਮੌਤ ਦਰਜ ਨਹੀਂ ਕੀਤੀ ਗਈ ਹੈ।