ਸਾਵਧਾਨ; ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ’ਚ ਕੋਰੋਨਾ ਕਾਰਨ 1 ਦਿਨ ’ਚ ਰਿਕਾਰਡ ਮੌਤਾਂ

Wednesday, Jan 12, 2022 - 09:40 AM (IST)

ਸਿਡਨੀ (ਭਾਸ਼ਾ) : ਆਸਟ੍ਰੇਲੀਆ ਦੇ ਸਭ ਤੋਂ ਜ਼ਿਆਦਾ ਆਬਾਦੀ ਵਾਲੇ ਸ਼ਹਿਰ ਨਿਊ ਸਾਊਥ ਵੇਲਜ਼ ਵਿਚ ਬੁੱਧਵਾਰ ਨੂੰ ਕੋਰੋਨਾ ਵਾਇਰਸ ਦੇ ਕਾਰਨ 21 ਹੋਰ ਲੋਕਾਂ ਦੀ ਮੌਤ ਹੋਈ, ਜੋ ਸੰਕ੍ਰਮਣ ਕਾਰਨ ਹੁਣ ਤੱਕ ਦੀ ਸਭ ਤੋਂ ਵੱਧ ਰੋਜ਼ਾਨਾ ਮਰਨ ਵਾਲਿਆਂ ਦੀ ਸੰਖਿਆ ਹੈ। ਇਸ ਤੋਂ ਪਹਿਲਾਂ ਸਭ ਤੋਂ ਵੱਧ ਰੋਜ਼ਾਨਾ ਮਰਨ ਵਾਲਿਆਂ ਦੀ ਸੰਖਿਆ ਸੋਮਵਾਰ ਨੂੰ ਦਰਜ ਕੀਤੀ ਗਈ ਸੀ। ਸੋਮਵਾਰ ਨੂੰ 18 ਲੋਕਾਂ ਦੀ ਮੌਤ ਸੰਕ੍ਰਮਣ ਕਾਰਨ ਹੋਈ ਸੀ। ਸੂਬੇ ਵਿਚ ਸੰਕ੍ਰਮਣ ਦੇ 34,759 ਨਵੇਂ ਮਾਮਲੇ ਸਾਹਮਣੇ ਹਨ ਅਤੇ 2,242 ਲੋਕ ਹਸਪਤਾਲ ਵਿਚ ਦਾਖ਼ਲ ਹਨ।

ਇਹ ਵੀ ਪੜ੍ਹੋ: ਕਰਤਾਰਪੁਰ ਸਾਹਿਬ ਗੁਰਦੁਆਰੇ ’ਚ ਨਤਮਸਤਕ ਹੋਏ ਪੰਜਾਬੀ ਫ਼ਿਲਮੀ ਸਿਤਾਰੇ, ਲਹਿੰਦੇ ਪੰਜਾਬ ਵਾਲਿਆਂ ਨੇ ਕੀਤਾ ਸਵਾਗਤ

ਨਿਊ ਸਾਊਥ ਵੇਲਜ਼ ਵਿਚ ਰੈਪਿਡ ਐਂਟੀਜਨ ਜਾਂਚ ਦੀ ਜਾਣਕਾਰੀ ਮੁਹੱਈਆ ਕਰਾਉਣਾ ਜ਼ਰੂਰੀ ਕਰ ਦਿੱਤਾ ਗਿਆ ਹੈ। ਸੂਬੇ ਦੇ ਪ੍ਰੀਮੀਅਰ ਡੋਮੀਨਿਕਟ ਪੇਰੋਟੇਟ ਨੇ ਕਿਹਾ ਕਿ ਜੋ ਲੋਕ ਰੈਪਿਡ ਐਂਟੀਜਨ ਜਾਂਚ ਵਿਚ ਸੰਕ੍ਰਮਿਤ ਪਾਏ ਜਾਣ ਦੇ ਬਾਅਦ ਇਸ ਸਬੰਧ ਵਿਚ ਜਾਣਕਾਰੀ ਮੁਹੱਈਆ ਨਹੀਂ ਕਰਾਉਣਗੇ, ਉਨ੍ਹਾਂ ਨੂੰ ਅਗਲੇ ਹਫ਼ਤੇ ਤੋਂ 1000 ਆਸਟ੍ਰੇਲੀਆਈ ਡਾਲਰ ਜੁਰਮਾਨਾ ਭਰਨਾ ਹੋਵੇਗਾ। ਇਸ ਦੌਰਾਨ ਵਿਕਟੋਰੀਆ ਵਿਚ ਬੁੱਧਵਾਰ ਨੂੰ ਸੰਕ੍ਰਮਣ ਦੇ 40,127 ਨਵੇਂ ਮਾਮਲੇ ਸਾਹਮਣੇ ਆਏ ਅਤੇ 21 ਹੋਰ ਲੋਕਾਂ ਦੀ ਮੌਤ ਹੋਈ।

ਇਹ ਵੀ ਪੜ੍ਹੋ: ਹੌਂਸਲੇ ਨੂੰ ਸਲਾਮ, ਕ੍ਰੈਸ਼ ਹੋਏ ਜਹਾਜ਼ ਦੇ ਪਾਇਲਟ ਨੇ ਕੁੱਝ ਹੀ ਮਿੰਟਾਂ ’ਚ 2 ਵਾਰ ਮੌਤ ਨੂੰ ਦਿੱਤੀ ਮਾਤ (ਵੀਡੀਓ)

 


cherry

Content Editor

Related News