WHO ਦੀ ਚੇਤਾਵਨੀ, ਅਜੇ ਨਹੀਂ ਖ਼ਤਮ ਹੋਈ ਮਹਾਮਾਰੀ, ਹੋਰ ਨਵੇਂ ਵੇਰੀਐਂਟਾਂ ਦੇ ਸਾਹਮਣੇ ਆਉਣ ਦੀ ਸੰਭਾਵਨਾ

Wednesday, Jan 19, 2022 - 09:36 AM (IST)

WHO ਦੀ ਚੇਤਾਵਨੀ, ਅਜੇ ਨਹੀਂ ਖ਼ਤਮ ਹੋਈ ਮਹਾਮਾਰੀ, ਹੋਰ ਨਵੇਂ ਵੇਰੀਐਂਟਾਂ ਦੇ ਸਾਹਮਣੇ ਆਉਣ ਦੀ ਸੰਭਾਵਨਾ

ਜਿਨੇਵਾ (ਵਾਰਤਾ): ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਦੇ ਮੁਖੀ ਟੇਡਰੋਸ ਅਦਾਨੋਮ ਘੇਬਰੇਅਸਸ ਨੇ ਚੇਤਾਵਨੀ ਦਿੱਤੀ ਹੈ ਕਿ ਕੋਰੋਨਾ ਵਾਇਰਸ ਮਹਾਮਾਰੀ ਅਜੇ ਖ਼ਤਮ ਨਹੀਂ ਹੋਈ ਹੈ ਅਤੇ ਓਮੀਕਰੋਨ ਤੋਂ ਬਾਅਦ ਵੀ ਇਸ ਦੇ ਨਵੇਂ ਵੇਰੀਐਂਟਾਂ ਦੇ ਸਾਹਮਣੇ ਆਉਣ ਦੀ ਸੰਭਾਵਨਾ ਹੈ। ਡਬਲਯੂ.ਐੱਚ.ਓ. ਮੁਖੀ ਦੀ ਚੇਤਾਵਨੀ ਅਜਿਹੇ ਸਮੇਂਂ ਵਿਚ ਆਈ ਹੈ, ਜਦੋਂ ਇਹ ਦਲੀਲਾਂ ਦਿੱਤੀਆਂ ਜਾ ਰਹੀਆਂ ਹਨ ਕਿ ਓਮੀਕਰੋਨ ਵੇਰੀਐਂਟ ਬਹੁਤ ਹਲਕਾ ਹੈ ਅਤੇ ਇਸ ਨੇ ਕੋਰੋਨਾ ਵਾਇਰਸ ਤੋਂ ਪੈਦਾ ਹੋਏ ਖ਼ਤਰੇ ਨੂੰ ਖ਼ਤਮ ਕਰ ਦਿੱਤਾ ਹੈ। ਸ਼੍ਰੀ ਟੇਡਰੋਸ ਨੇ ਕਿਹਾ ਕਿ ਓਮੀਕਰੋਨ ਦਾ ਜੋਖ਼ਮ ਔਸਤਨ ਘੱਟ ਹੋ ਸਕਦਾ ਹੈ, ਪਰ ਇਸ ਨੂੰ ਇਕ ਹਲਕੀ ਬਿਮਾਰੀ ਦੱਸਿਆ ਜਾਣਾ ਗੁੰਮਰਾਹਕੁੰਨ ਹੈ।

ਇਹ ਵੀ ਪੜ੍ਹੋ: ਓਮੀਕਰੋਨ ਦਾ ਖ਼ੌਫ਼: ਆਬੂ ਧਾਬੀ ’ਚ ਪ੍ਰਵੇਸ਼ ਦੌਰਾਨ ਦਿਖਾਉਣਾ ਪਵੇਗਾ ਇਹ ਪ੍ਰਮਾਣ ਪੱਤਰ

ਉਨ੍ਹਾਂ ਕਿਹਾ ਕਿ ਓਮੀਕਰੋਨ ਹਸਪਤਾਲਾਂ ਵਿਚ ਦਾਖ਼ਲ ਹੋਣ ਅਤੇ ਮੌਤਾਂ ਦੀ ਵਜ੍ਹਾ ਬਣਨ ਦੇ ਨਾਲ ਹੀ ਘੱਟ ਗੰਭੀਰ ਮਾਮਲਿਆਂ ਦੇ ਬਾਵਜੂਦ ਸਿਹਤ ਸਹੂਲਤਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ। ਬੀ.ਬੀ.ਸੀ. ਦੀ ਰਿਪੋਰਟ ਮੁਤਾਬਕ ਮੰਗਲਵਾਰ ਨੂੰ ਯੂਰਪੀ ਦੇਸ਼ਾਂ ਵਿਚ ਓਮੀਕਰੋਨ ਦੇ ਰਿਕਾਰਡ ਮਾਮਲੇ ਦਰਜ ਕੀਤੇ ਗਏ। ਬੀ.ਬੀ.ਸੀ. ਨੇ ਡਬਲਯੂ.ਐੱਚ.ਓ. ਦੇ ਨਿਰਦੇਸ਼ਕ (ਐਮਰਜੈਂਸੀ ਸਥਿਤੀ) ਮਾਈਕ ਰਿਆਨ ਦੇ ਹਵਾਲੇ ਨਾਲ ਕਿਹਾ ਕਿ ਓਮੀਕਰੋਨ ਦੇ ਵਧਦੇ ਪ੍ਰਸਾਰ ਨਾਲ ਹਸਪਤਾਲ ਵਿਚ ਦਾਖ਼ਲ ਹੋਣ ਅਤੇ ਮੌਤਾਂ ਵਿਚ ਵਾਧਾ ਹੋਣ ਦੀ ਸੰਭਾਵਨਾ ਹੈ, ਖ਼ਾਸ ਤੌਰ ’ਤੇ ਉਨ੍ਹਾਂ ਦੇਸ਼ਾਂ ਵਿਚ, ਜਿੱਥੇ ਘੱਟ ਲੋਕਾਂ ਦਾ ਟੀਕਾਕਰਨ ਹੋਇਆ ਹੈ। 

ਇਹ ਵੀ ਪੜ੍ਹੋ: UAE ’ਚ ਡਰੋਨ ਹਮਲੇ ’ਚ ਮਾਰੇ ਗਏ 2 ਭਾਰਤੀਆਂ ਦੀ ਹੋਈ ਪਛਾਣ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News