ਕੋਰੋਨਾ ਦੇ ਮੱਦੇਨਜ਼ਰ ਹੁਣ ਕੁਵੈਤ ਨੇ ਭਾਰਤ ਤੋਂ ਆਉਣ ਵਾਲੀਆਂ ਉਡਾਣਾਂ 'ਤੇ ਲਾਈ ਰੋਕ

Saturday, Apr 24, 2021 - 05:48 PM (IST)

ਕੋਰੋਨਾ ਦੇ ਮੱਦੇਨਜ਼ਰ ਹੁਣ ਕੁਵੈਤ ਨੇ ਭਾਰਤ ਤੋਂ ਆਉਣ ਵਾਲੀਆਂ ਉਡਾਣਾਂ 'ਤੇ ਲਾਈ ਰੋਕ

ਦੁਬਈ (ਭਾਸ਼ਾ) : ਕੋਰੋਨਾ ਵਾਇਰਸ ਮਹਾਮਾਰੀ ਦੀ ਵਿਗੜਦੀ ਸਥਿਤੀ ਦੇ ਮੱਦੇਨਜ਼ਰ ਕੁਵੈਤ ਨੇ ਸ਼ਨੀਵਾਰ ਨੂੰ ਭਾਰਤ ਤੋਂ ਆਉਣ ਵਾਲੀਆਂ ਸਾਰੀਆਂ ਵਪਾਰਕ ਉਡਾਣਾਂ ਨੂੰ ਅਗਲੇ ਹੁਕਮ ਤੱਕ ਰੱਦ ਕਰ ਦਿੱਤਾ ਹੈ। ਸਿਹਤ ਅਧਿਕਾਰੀਆਂ ਦੇ ਹੁਕਮ ਦੇ ਬਾਅਦ ਇਹ ਕਦਮ ਚੁੱਕਿਆ ਗਿਆ ਹੈ।

ਇਹ ਵੀ ਪੜ੍ਹੋ : ਭਾਰਤ ’ਚ ਕੋਰੋਨਾ ਦੇ ਕਹਿਰ ਤੋਂ ਡਰਿਆ ਬ੍ਰਿਟੇਨ, ਭਾਰਤੀ ਯਾਤਰੀਆਂ ਲਈ ਸ਼ੁਰੂ ਕੀਤੀ ‘ਰੈੱਡ ਲਿਸਟ’ ਯਾਤਰਾ ਪਾਬੰਦੀ

PunjabKesari

ਕੁਵੈਤ ਦੇ ਸ਼ਹਿਰੀ ਹਵਾਬਾਜ਼ੀ ਦੇ ਡਾਇਰੈਕਟੋਰੇਟ ਜਨਰਲ ਨੇ ਕਿਹਾ ਕਿ ਉਸ ਨੇ 24 ਅਪ੍ਰੈਲ ਤੋਂ ਭਾਰਤ ਤੋਂ ਆਉਣ ਵਾਲੀਆਂ ਸਾਰੀਆਂ ਸਿੱਧੀਆਂ ਵਪਾਰਕ ਉਡਾਣਾਂ ਨੂੰ ਮੁਅੱਤਲ ਕਰ ਦਿੱਤਾ ਹੈ। ਡਾਇਰੈਕਟੋਰੇਟ ਨੇ ਇਕ ਟਵੀਟ ਵਿਚ ਕਿਹਾ ਕਿ ਭਾਰਤ ਤੋਂ ਸਿੱਧਾ ਆਉਣ ਵਾਲੇ ਜਾਂ ਕਿਸੇ ਹੋਰ ਦੇਸ਼ ਤੋਂ ਆਉਣ ਵਾਲੇ ਸਾਰੇ ਯਾਤਰੀਆਂ ਦੇ ਪ੍ਰਵੇਸ਼ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਉਨ੍ਹਾਂ ਨੇ ਭਾਰਤ ਦੇ ਬਾਹਰ ਘੱਟ ਤੋਂ ਘੱਟ 14 ਦਿਨ ਨਾ ਬਿਤਾਏ ਹੋਣ।

ਇਹ ਵੀ ਪੜ੍ਹੋ : ਇਮਰਾਨ ਖਾਨ ਨੇ ਭਾਰਤ ’ਚ ਕੋਰੋਨਾ ਦੇ ਹਾਲਾਤ ’ਤੇ ਜਤਾਈ ਚਿੰਤਾ, ਟਵੀਟ ਕਰ ਆਖੀ ਇਹ ਗੱਲ

ਹਾਲਾਂਕਿ ਕੁਵੈਤੀ ਨਾਗਰਿਕਾਂ, ਉਨ੍ਹਾਂ ਦੇ ਨੇੜਲੇ ਸਬੰਧੀਆਂ ਅਤੇ ਉਨ੍ਹਾਂ ਦੇ ਘਰੇਲੂ ਕਾਮਿਆਂ ਨੂੰ ਦੇਸ਼ ਵਿਚ ਪ੍ਰਵੇਸ਼ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਟਵੀਟ ਵਿਚ ਕਿਹਾ ਗਿਆ ਕਿ ਮਾਲਵਾਹਕ ਉਡਾਣਾਂ ਦਾ ਸੰਚਾਨ ਜਾਰੀ ਰਹੇਗਾ। ਇਸ ਤੋਂ ਪਹਿਲਾਂ ਬ੍ਰਿਟੇਨ, ਯੂ.ਏ.ਈ. ਅਤੇ ਕੈਨੇਡਾ ਭਾਰਤ ਤੋਂ ਉਡਾਣਾਂ ’ਤੇ ਪਾਬੰਦੀਆਂ ਲਗਾਉਣ ਦੀ ਘੋਸ਼ਣਾ ਕਰ ਚੁੱਕੇ ਹਨ।

ਇਹ ਵੀ ਪੜ੍ਹੋ : ਬ੍ਰਾਜ਼ੀਲ ਸਰਕਾਰ ਵੱਲੋਂ ਔਰਤਾਂ ਨੂੰ ਗਰਭਵਤੀ ਨਾ ਹੋਣ ਦੀ ਅਪੀਲ, ਜਾਣੋ ਵਜ੍ਹਾ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News