ਕੋਵਿਡ-19 : ਜੂਨ ਮਹੀਨੇ ਚੀਨ ''ਚ 239 ਲੋਕਾਂ ਦੀ ਮੌਤ
Thursday, Jul 06, 2023 - 02:15 PM (IST)
ਬੀਜਿੰਗ (ਏਜੰਸੀ): ਚੀਨ ਨੇ ਦੱਸਿਆ ਕਿ ਕੋਵਿਡ-19 ਨੂੰ ਕਾਬੂ ਕਰਨ ਦੇ ਜ਼ਿਆਦਾਤਰ ਉਪਾਵਾਂ ਨੂੰ ਚੁੱਕਣ ਤੋਂ ਕੁਝ ਮਹੀਨਿਆਂ ਬਾਅਦ, ਜੂਨ ਵਿੱਚ ਸੰਕਰਮਣ ਦੇ ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ, ਜਿਸ ਨਾਲ 239 ਲੋਕਾਂ ਦੀ ਮੌਤ ਹੋ ਗਈ। ਚੀਨ ਦੁਆਰਾ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ। ਚੀਨ ਦੇ ਰੋਗ ਨਿਯੰਤਰਣ ਅਤੇ ਰੋਕਥਾਮ ਕੇਂਦਰਾਂ ਨੇ ਮਈ ਵਿੱਚ 164 ਮੌਤਾਂ ਦੀ ਰਿਪੋਰਟ ਕੀਤੀ ਅਤੇ ਅਪ੍ਰੈਲ ਅਤੇ ਮਾਰਚ ਵਿੱਚ ਲਾਗ ਨਾਲ ਕੋਈ ਮੌਤ ਨਹੀਂ ਹੋਈ।
ਪੜ੍ਹੋ ਇਹ ਅਹਿਮ ਖ਼ਬਰ-ਉਦਯੋਗਪਤੀ ਦੀ ਦਰਿਆਦਿਲੀ, ਆਪਣੇ ਜੱਦੀ ਪਿੰਡ 'ਚ ਹਰੇਕ ਪਰਿਵਾਰ ਨੂੰ ਦਿੱਤੇ 57 ਲੱਖ ਰੁਪਏ
ਚੀਨ ਨੇ 2020 ਦੀ ਸ਼ੁਰੂਆਤ ਵਿੱਚ ਸੰਕਰਮਣ ਨੂੰ ਰੋਕਣ ਲਈ ਸਖ਼ਤ ਕਦਮ ਚੁੱਕੇ ਅਤੇ ਜਾਨਾਂ ਬਚਾਉਣ ਲਈ ਸਖ਼ਤ ਤਾਲਾਬੰਦੀ ਨਿਯਮਾਂ, ਕੁਆਰੰਟੀਨ, ਬਾਰਡਰ ਬੰਦ ਅਤੇ ਵੱਡੇ ਪੱਧਰ 'ਤੇ ਲਾਜ਼ਮੀ ਟੈਸਟਿੰਗ ਨੂੰ ਕ੍ਰੈਡ੍ਰਿਟ ਦਿੱਤਾ। ਪਰ ਇਹ ਉਪਾਅ ਦਸੰਬਰ ਵਿੱਚ ਹਟਾ ਦਿੱਤੇ ਗਏ, ਜਿਸ ਨਾਲ ਮਾਮਲਿਆਂ ਵਿੱਚ ਵਾਧਾ ਹੋਇਆ। ਅਧਿਕਾਰਤ ਅੰਕੜਿਆਂ ਅਨੁਸਾਰ ਇਸ ਵਿੱਚ ਲਗਭਗ 60,000 ਲੋਕਾਂ ਦੀ ਮੌਤ ਹੋਈ। ਚੀਨ ਵਿਚ ਇਸ ਸਾਲ ਜਨਵਰੀ ਅਤੇ ਫਰਵਰੀ ਵਿਚ ਮੌਤਾਂ ਦੀ ਗਿਣਤੀ ਆਪਣੇ ਸਿਖਰ 'ਤੇ ਸੀ, ਜਿਸ ਵਿਚ 4 ਜਨਵਰੀ ਨੂੰ 4,273 ਲੋਕਾਂ ਦੀ ਮੌਤ ਹੋਈ, ਪਰ ਇਸ ਤੋਂ ਬਾਅਦ ਮੌਤ ਦੇ ਮਾਮਲੇ ਰੁਕ ਗਏ ਅਤੇ 23 ਫਰਵਰੀ ਨੂੰ ਸੰਕਰਮਣ ਕਾਰਨ ਮੌਤ ਦਾ ਇਕ ਵੀ ਮਾਮਲਾ ਸਾਹਮਣੇ ਨਹੀਂ ਆਇਆ। ਚੀਨੀ ਸਿਹਤ ਅਧਿਕਾਰੀਆਂ ਨੇ ਇਹ ਨਹੀਂ ਕਿਹਾ ਹੈ ਕੀ ਉਹ ਰੁਝਾਨ ਜਾਰੀ ਰੱਖਣ ਦੀ ਉਮੀਦ ਕਰਦੇ ਹਨ ਜਾਂ ਨਿਯੰਤਰਣ ਉਪਾਵਾਂ ਨੂੰ ਬਹਾਲ ਕਰਨ ਦੀ ਸਿਫਾਰਸ਼ ਕਰਦੇ ਹਨ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।