ਕੋਵਿਡ-19 : ਜਾਪਾਨ ਨੇ ਵਿਦੇਸ਼ੀਆਂ ਦੇ ਦਾਖਲੇ ''ਤੇ ਲਾਈ ਪਾਬੰਦੀ
Sunday, Dec 27, 2020 - 10:14 PM (IST)
ਟੋਕੀਓ (ਭਾਸ਼ਾ)- ਬਰਤਾਨੀਆ ਵਿਚ ਮਿਲੀ ਕੋਰੋਨਾ ਵਾਇਰਸ ਦੀ ਨਵੀਂ ਕਿਸਮ ਨੂੰ ਧਿਆਨ ਵਿਚ ਰੱਖਦਿਆਂ ਜਾਪਾਨ ਸਰਕਾਰ ਨੇ ਅਹਿਤਿਆਤੀ ਕਦਮ ਚੁੱਕਦੇ ਹੋਏ ਸਭ ਵਿਦੇਸ਼ੀ ਨਾਗਰਿਕਾਂ ਦੇ ਦਾਖਲੇ 'ਤੇ ਆਰਜ਼ੀ ਪਾਬੰਦੀ ਲਾਉਣ ਦਾ ਐਤਵਾਰ ਐਲਾਨ ਕੀਤਾ। ਪਾਬੰਦੀ ਉਨ੍ਹਾਂ ਵਿਦੇਸ਼ੀਆਂ 'ਤੇ ਲਾਗੂ ਹੋਵੇਗੀ ਜੋ ਜਾਪਾਨ ਦੇ ਰਹਿਣ ਵਾਲੇ ਨਹੀਂ ਹਨ। ਕੋਰੋਨਾ ਦੀ ਨਵੀਂ ਕਿਸਮ ਬਾਰੇ ਇਹ ਕਿਹਾ ਜਾ ਰਿਹਾ ਹੈ ਕਿ ਇਹ ਹੋਰ ਵੀ ਵਧੇਰੇ ਇਨਫੈਕਸ਼ਨ ਵਾਲੀ ਹੈ। ਵਿਦੇਸ਼ ਮੰਤਰਾਲਾ ਨੇ ਇਕ ਬਿਆਨ ਵਿਚ ਕਿਹਾ ਕਿ ਉਕਤ ਪਾਬੰਦੀਆਂ ਸੋਮਵਾਰ 28 ਦਸੰਬਰ ਤੋਂ ਲਾਗੂ ਹੋਣਗੀਆਂ।
ਇਹ ਵੀ ਪੜ੍ਹੋ -ਬੈਲਜ਼ੀਅਮ ’ਚ ਸਾਂਤਾ ਕਲਾਜ਼ ਨੇ 157 ਲੋਕਾਂ ਨੂੰ ਤੋਹਫੇ ’ਚ ਦਿੱਤਾ ਕੋਰੋਨਾ, 5 ਦੀ ਮੌਤ
ਜਾਪਾਨ ਨੇ ਪਿਛਲੇ ਹਫਤੇ ਬਰਤਾਨੀਆ ਅਤੇ ਦੱਖਣੀ ਅਫਰੀਕਾ ਤੋਂ ਆਉਣ ਵਾਲੇ ਉਨ੍ਹਾਂ ਵਿਅਕਤੀਆਂ 'ਤੇ ਪਾਬੰਦੀ ਲਾ ਦਿੱਤੀ ਸੀ ਜੋ ਜਾਪਾਨ ਦੇ ਵਾਸੀ ਨਹੀਂ ਹਨ। ਪਿਛਲੇ 2 ਦਿਨ ਤੋਂ 7 ਵਿਅਕਤੀਆਂ ਦੀ ਵਾਇਰਸ ਵਿਚ ਨਵੀਂ ਕਿਸਮ ਦੇ ਲੱਛਣ ਮਿਲੇ ਹਨ। ਮੰਤਰਾਲਾ ਮੁਤਾਬਕ ਜਾਪਾਨ ਦੇ ਨਾਗਰਿਕਾਂ ਅਤੇ ਦੇਸ਼ ਵਿਚ ਰਹਿਣ ਦੀ ਆਗਿਆ ਰੱਖਣ ਵਾਲੇ ਵਿਦੇਸ਼ੀ ਨਾਗਰਿਕਾਂ ਲਈ 14 ਦਿਨ ਦੇ ਏਕਾਂਤਵਾਸ ਦੀ ਮਿਆਦ ਤੋਂ ਛੋਟ ਨੂੰ ਹੁਣ ਮੁਅੱਤਲ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ -ਅਮਰੀਕਾ ਦੇ ਮੈਸਾਚੁਸੇਟਸ ’ਚ ਗੋਲੀਬਾਰੀ, ਇਕ ਦੀ ਮੌਤ ਤੇ ਪੰਜ ਜ਼ਖਮੀ
ਓਧਰ ਥਾਈਲੈਂਡ ਵਿਚ ਐਤਵਾਰ ਇਨਫੈਕਸ਼ਨ ਦੇ 110 ਨਵੇਂ ਮਾਮਲੇ ਸਾਹਮਣੇ ਆਏ। ਇਸ ਪਿੱਛੋਂ ਇਨਫੈਕਟਿਡ ਵਿਅਕਤੀਆਂ ਦੀ ਗਿਣਤੀ ਵੱਧ ਕੇ 6020 ਹੋ ਗਈ ਹੈ। ਸਿਹਤ ਅਧਿਕਾਰੀਆਂ ਨੇ ਇਨਫੈਕਸ਼ਨ ਦੀ ਬਹੁਲਤਾ ਵਾਲੇ ਦੋ ਨਵੇਂ ਖੇਤਰਾਂ ਦਾ ਪਤਾ ਲਾਇਆ ਹੈ। ਸਰਕਾਰ ਨੇ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਜੇ ਸਮਾਜਿਕ ਦੂਰੀ ਸਮੇਤ ਹੋਰਨਾਂ ਪਾਬੰਦੀਆਂ 'ਤੇ ਅਮਲ ਨਾ ਕੀਤਾ ਗਿਆ ਤਾਂ ਦੇਸ਼ ਵਿਚ ਮਾਰਚ ਤੱਕ ਲਾਕਡਾਊਨ ਲਾ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ -ਕੈਮਰੂਨ : ਬੱਸ ਤੇ ਟਰੱਕ ’ਚ ਹੋਈ ਭਿਆਨਕ ਟੱਕਰ, 37 ਦੀ ਮੌਤ ਤੇ 18 ਜ਼ਖਮੀ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।