ਕੋਵਿਡ-19 : ਭਾਰਤ ਨੇ ਨੇਪਾਲ ਨੂੰ 28 ਵੈਂਟੀਲੇਟਰ ਸੌਂਪੇ

Sunday, Nov 08, 2020 - 08:29 PM (IST)

ਕੋਵਿਡ-19 : ਭਾਰਤ ਨੇ ਨੇਪਾਲ ਨੂੰ 28 ਵੈਂਟੀਲੇਟਰ ਸੌਂਪੇ

ਕਾਠਮੰਡੂ-ਭਾਰਤ ਨੇ ਕੋਰੋਨਾ ਵਾਇਰਸ ਮਹਾਮਾਰੀ ਨਾਲ ਲੜਾਈ ’ਚ ਮਦਦ ਲਈ ਨੇਪਾਲ ਸਰਕਾਰ ਨੂੰ 28 ਆਈ.ਸੀ.ਯੂ. ਵੈਂਟੀਲੇਟਰ ਦਿੱਤੇ ਹਨ। ਇਹ ਜਾਣਕਾਰੀ ਐਤਵਾਰ ਨੂੰ ਇਥੇ ਭਾਰਤੀ ਦੂਤਾਵਾਸ ਨੇ ਦਿੱਤੀ। ਨੇਪਾਲ ’ਚ ਅਜੇ ਤੱਕ ਕੋਰੋਨਾ ਵਾਇਰਸ ਦੇ 194,453 ਮਾਮਲੇ ਆ ਚੁੱਕੇ ਹਨ ਅਤੇ 1108 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਇਹ ਵੀ ਪੜ੍ਹੋ  :-ਲੈਨੋਵੋ ਦੇ ਇਸ ਫੋਨ ’ਚ ਮਿਲੇਗਾ ਪਾਪ-ਅਪ ਕੈਮਰਾ, ਭਾਰਤੀ ਬਾਜ਼ਾਰ ’ਚ ਜਲਦ ਦੇਵੇਗਾ ਦਸਤਕ

ਦੂਤਾਵਾਸ ਨੇ ਬਿਆਨ ਜਾਰੀ ਕਰ ਕਿਹਾ ਕਿ ਭਾਰਤ ਦੀ ਸਰਕਾਰ ਨੇ ਨੇਪਾਲ ਸਰਕਾਰ ਨੂੰ ਕੋਵਿਡ-19 ਵਿਰੁੱਧ ਲੜਾਈ ’ਚ ਸਹਿਯੋਗ ਤਹਿਤ 28 ਆਈ.ਸੀ.ਯੂ. ਵੈਂਟੀਲੇਟਰ ਦਿੱਤੇ ਹਨ। ਬਿਆਨ ’ਚ ਕਿਹਾ ਗਿਆ ਹੈ ਕਿ ਭਾਰਤ ਦੇ ਰਾਜਦੂਤ ਵਿਨੈ ਐੱਮ. ਕਵਾਤਰਾ ਨੇ ਨੇਪਾਲ ਦੇ ਸਿਹਤ ਮੰਤਰੀ ਭਾਨੁਭਕਤ ਢਾਕਲ ਨੂੰ ਵੈਂਟੀਲੇਟਰ ਸੌਂਪੇ।

ਇਹ ਵੀ ਪੜ੍ਹੋ :-ਵਟਸਐਪ ’ਚ ਇਸ ਹਫਤੇ ਸ਼ਾਮਲ ਹੋਏ ਇਹ ਸ਼ਾਨਦਾਰ ਫੀਚਰ

ਇਸ ਤੋਂ ਪਹਿਲਾਂ ਵੀ ਭਾਰਤ ਨੇ ਨੇਪਾਲ ਨੂੰ ਕੋਵਿਡ-19 ਜਾਂਚ ਕਿੱਟ, ਵੈਂਟੀਲੇਟਰ ਅਤੇ ਦਵਾਈਆਂ ਦਿੱਤੀਆਂ ਸਨ ਤਾਂ ਕਿ ਉਸ ਨੂੰ ਇਨਫੈਕਸ਼ਨ ’ਤੇ ਕੰਟਰੋਲ ਆਉਣ ’ਚ ਸਹਿਯੋਗ ਮਿਲ ਸਕੇ। ਬਿਆਨ ’ਚ ਦੱਸਿਆ ਗਿਆ,‘‘ ਵੈਂਟੀਲੇਟਰ ਸੌਂਪੇ ਜਾਣ ਦੌਰਾਨ ਰਾਜਦੂਤ ਕਵਾਤਰਾ ਨੇ ਮਹਾਮਾਰੀ ’ਤੇ ਕੰਟਰੋਲ ਪਾਉਣ ’ਚ ਨੇਪਾਲ ਦੀ ਸਰਕਾਰ ਅਤੇ ਲੋਕਾਂ ਨਾਲ ਭਾਰਤ ਦੀ ਏਕਤਾ ਨੂੰ ਦੁਹਰਾਇਆ ਅਤੇ ਇਸ ਸਿਲਸਿਲੇ ’ਚ ਹਰ ਲੋੜੀਂਦੀ ਸਹਾਇਤਾ ਦੇਣ ਦੀ ਭਾਰਤ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ।

ਇਹ ਵੀ ਪੜ੍ਹੋ  :-ਟਰੰਪ ਨੇ ਕੀਤਾ ਜਿੱਤ ਦਾ ਦਾਅਵਾ, ਮੀਡੀਆ ਸੰਸਥਾਵਾਂ ਨੇ ਕਿਹਾ ‘ਬਾਈਡੇਨ ਹਨ ਜੇਤੂ’


author

Karan Kumar

Content Editor

Related News