ਕੋਵਿਡ-19 ਨੇ ਵਧਾਇਆ ਇਕੱਲਾਪਨ ਤੇ ਚਿੰਤਾ, ਅਜਿਹੇ ’ਚ ਯੋਗਾ ਮਦਦਗਾਰ

Sunday, Jun 21, 2020 - 12:29 AM (IST)

ਕੋਵਿਡ-19 ਨੇ ਵਧਾਇਆ ਇਕੱਲਾਪਨ ਤੇ ਚਿੰਤਾ, ਅਜਿਹੇ ’ਚ ਯੋਗਾ ਮਦਦਗਾਰ

ਸੰਯੁਕਤ ਰਾਸ਼ਟਰ – ਸੰਯੁਕਤ ਰਾਸ਼ਟਰ ਮਹਾਸਭਾ ਦੇ ਪਰਧਾਨ ਨੇ ਛੇਵੇਂ ਕੌਮਾਂਤਰੀ ਯੋਗ ਦਿਵਸ ਮੌਕੇ ਕਿਹਾ ਕਿ ਕੋਵਿਡ-19 ਨੇ ਜਨਜੀਵਨ ਉਥਲ-ਪੁਥਲ ਕਰ ਦਿੱਤਾ ਹੈ, ਲੋਕਾਂ ’ਚ ਇਕੱਲਾਪਨ ਵੱਧ ਗਿਆ ਹੈ ਅਤੇ ਇਸ ਦੇ ਕਾਰਣ ਚਿੰਤਾ ਵੀ ਵਧੀ ਹੈ, ਅਜਿਹੇ ’ਚ ਤੰਦਰੁਸਤ ਰਹਿਣ ਲਈ ਯੋਗਾ ਕਰਨਾ ਅੱਜ ਦੇ ਸਮੇਂ ’ਚ ਬਹੁਤ ਅਹਿਮ ਹੈ। ਇਸ ਸਾਲ 21 ਜੂਨ ਨੂੰ ਕੌਮਾਂਤਰੀ ਯੋਗਾ ਦਿਵਸ ਕੋਵਿਡ-19 ਸਬੰਧੀ ਪਾਬੰਦੀਆਂ ਕਾਰਣ ਅਤੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਨ ਲਈ ਡਿਜ਼ੀਟਲ ਤਰੀਕੇ ਨਾਲ ਮਨਾਇਆ ਜਾਵੇਗਾ। ਮਹਾਸਭਾ ਦੇ ਪ੍ਰਧਾਨ ਤਿਜਾਨੀ ਮੁਹੰਮਦਗ ਬੰਦੇ ਨੇ ਡਿਜ਼ੀਟਲ ਸੰਦੇਸ਼ ’ਚ ਕਿਹਾ ਕਿ ਸੰਸਾਰਿਕ ਮਹਾਮਾਰੀ ਕੋਵਿਡ-19 ਕਾਰਣ ਜਨਜੀਵਨ ਉਥਲ-ਪੁਥਖਲ ਹੋ ਗਿਆ ਹੈ। ਸਮਾਜਿਕ ਦੂਰੀ ਕਾਰਣ ਇਕੱਲਾਪਨ ਵਧਿਆ ਹੈ ਅਤੇ ਬੀਮਾਰੀ ਦਾ ਡਰ ਅਤੇ ਪਰਿਵਾਰਿਕ ਮੈਂਬਰਾਂ ਦੀ ਚਿੰਤਾ ਵੀ ਲੋਕਾਂ ਨੂੰ ਖਾ ਰਹੀ ਹੈ।

ਉਨ੍ਹਾਂ ਕਿਹਾ ਕਿ ਸੰਸਾਰਿਕ ਮਹਾਮਾਰੀ ਕਾਰਣ ਜੋ ਪ੍ਰੇਸ਼ਾਨੀਆਂ ਪੈਦਾ ਹੋਈਆਂ ਹਨ, ਉਨ੍ਹਾਂ ਨਾਲ ਨਜਿੱਠਣ ਅਤੇ ਚਿੰਤਾ ਨਾਲ ਜੂਝ ਰਹੇ ਲੋਕਾਂ ਦੀ ਮਦਦ ਕਰਨ ਦੇ ਲਿਹਾਜ ਨਾਲ ਅਸੀਂ ਜਾਣਦੇ ਹਾਂ ਕਿ ਯੋਗਾ ਕਰਨਾ ਕਿੰਨਾ ਅਹਿਮ ਹੈ। ਇਸ ਤੋਂ ਪਹਿਲਾਂ ਭਾਰਤ ਦਾ ਸਥਾਈ ਮਿਸ਼ਨ ਸੰਰਾ ਕੰਪਲੈਕਸ ’ਚ ਯੋਗ ਦਿਵਸ ਦਾ ਪ੍ਰੋਗਰਾਮ ਵੱਡੇ ਪੈਮਾਨੇ ’ਤੇ ਆਯੋਜਿਤ ਕਰਦਾ ਸੀ। ਇਸ ਵਾਰ ਮਿਸ਼ਨ ਨੇ ਸ਼ੁੱਕਰਵਾਰ ਨੂੰ ਕੋਵਿਡ-19 ਦੇ ਚਲਦੇ ਡਿਜ਼ੀਟਲ ਪ੍ਰੋਗਰਾਮ ‘ਯੋਗ ਫਾਰ ਹੈਲਥ-ਯੋਗ ਐਟ ਹੋਮ’ ਦਾ ਆਯੋਜਨ ਕੀਤਾ।


author

Khushdeep Jassi

Content Editor

Related News