65 ਸਾਲ ਤੋਂ ਵੱਧ ਉਮਰ ਦੇ ਮਰੀਜ਼ਾਂ ਲਈ ਕੋਰੋਨਾ ਦਾ ਖ਼ਤਰਾ ਵਧੇਰੇ, ਮੁੜ ਹੋ ਸਕਦੇ ਨੇ ਪਾਜ਼ੀਟਿਵ: ਅਧਿਐਨ

03/19/2021 5:38:35 PM

ਲੰਡਨ (ਭਾਸ਼ਾ) : ਕੋਰੋਨਾ ਵਾਇਰਸ ਨਾਲ ਪੀੜਤ ਰਹੇ ਜ਼ਿਆਦਤਰ ਲੋਕ ਘੱਟ ਤੋਂ ਘੱਟ 6 ਮਹੀਨੇ ਤੱਕ ਦੁਬਾਰਾ ਇਸ ਦੀ ਲਪੇਟ ਵਿਚ ਨਹੀਂ ਆਉਂਦੇ ਹਨ ਪਰ 65 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ ਮਰੀਜ਼ਾਂ ਦੇ ਫਿਰ ਤੋਂ ਪੀੜਤ ਹੋਣ ਦਾ ਕਿਤੇ ਜ਼ਿਆਦਾ ਖ਼ਤਰਾ ਹੈ। ‘ਦਿ ਲਾਂਸੇਟ’ ਜਨਰਲ ਦੇ ਇਕ ਨਵੇਂ ਅਧਿਐਨ ਵਿਚ ਇਹ ਦਾਅਵਾ ਕੀਤਾ ਗਿਆ ਹੈ। ਡੈਨਮਾਰਕ ਦੇ ਸਟੇਟੇਂਸ ਸੀਰਮ ਇੰਸਟੀਚਿਊਟ ਦੇ ਵਿਗਿਆਨੀਆਂ ਦੇ ਦੇਸ਼ ਦੀ ਰਾਸ਼ਟਰੀ ਕੋਵਿਡ-19 ਜਾਂਚ ਰਣਨੀਤੀ ਦੇ ਤਹਿਤ ਅੰਕੜੇ ਇਕੱਠੇ ਕੀਤੇ। ਇਸ ਜ਼ਰੀਏ 2020 ਵਿਚ ਦੋ-ਤਿਹਾਈ ਆਬਾਦੀ ਦੀ ਜਾਂਚ ਕੀਤੀ ਗਈ।

ਵਿਗਿਆਨੀਆਂ ਮੁਤਾਬਕ ਅਧਿਐਨ ਵਿਚ 65 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੇ ਕੋਵਿਡ-19 ਦੀ ਲਪੇਟ ਵਿਚ ਆਉਣ ਦੀ ਕਿਤੇ ਜ਼ਿਆਦਾ ਸੰਭਾਵਨਾ ਹੋਣ ਦਾ ਪਤਾ ਲੱਗਾ। ਅਧਿਐਨ ਤਹਿਤ ਵਿਗਿਆਨੀਆਂ ਨੇ ਉਮਰ ਅਤੇ Çਲੰਗ ਦੇ ਆਧਾਰ ’ਤੇ ਅਤੇ ਇੰਫੈਕਸ਼ਨ ਦੇ ਸਮੇਂ ਵਿਚ ਅੰਤਰ ’ਤੇ ਧਿਆਨ ਦਿੰਦੇ ਹੋਏ ਪਾਜ਼ੇਟਿਵ ਅਤੇ ਨੈਗੇਟਿਵ ਜਾਂਚ ਨਤੀਜਿਆਂ ਦੇ ਅਨੁਪਾਤ ਦਾ ਮੁਲਾਂਕਣ ਕੀਤਾ। ਵਿਗਿਆਨੀਆਂ ਦਾ ਮੰਨਣਾ ਹੈ ਕਿ ਅਧਿਐਨ ਦੇ ਨਤੀਜੇ ਮਹਾਮਾਰੀ ਦੌਰਾਨ ਬਜ਼ੁਰਗ ਆਬਾਦੀ ਦੀ ਸੁਰੱਖਿਆ ਲਈ ਉਪਾਅ ਕੀਤੇ ਜਾਣ ਦਾ ਮਹੱਤਵ ਦੱਸਦੇ ਹਨ।
 


cherry

Content Editor

Related News