ਕੈਨੇਡਾ ਦੇ ਇਸ ਸੂਬੇ ''ਚ 24 ਘੰਟੇ ਦੌਰਾਨ ਵੱਡੀ ਗਿਣਤੀ ''ਚ ਮੌਤਾਂ, ਇੰਨੇ ਹੋਏ ਕੋਰੋਨਾ ਮਰੀਜ਼

04/07/2020 11:26:20 PM

ਟੋਰਾਂਟੋ : ਵਿਸ਼ਵ ਭਰ ਵਿਚ ਕੋਰੋਨਾ ਵਾਇਰਸ ਦਾ ਖੌਫ ਤੇ ਮੌਤਾਂ ਦਾ ਸਿਲਸਿਲਾ ਵੱਧ ਰਿਹਾ ਹੈ, ਇਹ ਕਿੱਥੇ ਜਾ ਕੇ ਰੁਕੇਗਾ ਇਸ ਦਾ ਕੋਈ ਅੰਦਾਜ਼ਾ ਨਹੀ। ਇਸ ਵਿਚਕਾਰ ਹੁਣ ਕੈਨੇਡਾ ਦੇ ਓਂਟਾਰੀਓ ਵਿਚ ਬੀਤੇ 24 ਘੰਟੇ ਦੌਰਾਨ 21 ਹੋਰ ਮੌਤਾਂ ਹੋਣ ਨਾਲ ਸੂਬੇ ਵਿਚ ਕੁੱਲ ਮਰਨ ਵਾਲਿਆਂ ਦੀ ਗਿਣਤੀ 153 'ਤੇ ਪਹੁੰਚ ਗਈ ਹੈ।

PunjabKesari

ਇਸ ਦੌਰਾਨ 379 ਹੋਰ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਮਰੀਜ਼ਾਂ ਦੀ ਗਿਣਤੀ 4,726 ਹੋ ਗਈ ਹੈ। ਓਂਟਾਰੀਓ ਦੇ ਸਿਹਤ ਵਿਭਾਗ ਮੁਤਾਬਕ, ਸੂਬੇ ਵਿਚ ਇਸ ਮਹਾਂਮਾਰੀ ਦਾ ਪਹਿਲਾ ਮਾਮਲਾ ਸਾਹਮਣਾ ਆਉਣ ਤੋਂ ਹੁਣ ਤੱਕ ਕੁੱਲ 81,000 ਲੋਕਾਂ ਦੀ ਟੈਸਟਿੰਗ ਹੋ ਚੁੱਕੀ ਹੈ। 1,802 ਦੀ ਸਿਹਤ ਵਿਚ ਸੁਧਾਰ ਵੀ ਹੋਇਆ ਹੈ।

PunjabKesari

ਉੱਥੇ ਹੀ, ਨੋਵਾ ਸਕੋਟੀਆ ਨੇ ਕੋਵਿਡ-19 ਕਾਰਨ ਪਹਿਲੀ ਮੌਤ ਦੀ ਪੁਸ਼ਟੀ ਕੀਤੀ ਹੈ, ਇਹ ਇਕ 72 ਸਾਲਾ ਮਹਿਲਾ ਸੀ। ਕੈਨੇਡਾ ਭਰ ਵਿਚ ਕੁੱਲ ਮਾਮਲੇ 17 ਹਜ਼ਾਰ ਤੋਂ ਪਾਰ ਹੋ ਗਏ ਹਨ।

PunjabKesari

ਕੈਨੇਡਾ ਭਰ ਵਿਚ ਕੁੱਲ ਮਿਲਾ ਕੇ ਹੁਣ ਤੱਕ 345 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕਿਊਬਿਕ ਵਿਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਹੋਰ ਸੂਬਿਆਂ ਨਾਲੋਂ ਸਭ ਤੋਂ ਵੱਧ 8,580 ਹੋ ਗਈ ਹੈ, ਜਦੋਂ ਕਿ ਮੌਤਾਂ ਦੇ ਮਾਮਲੇ ਵਿਚ ਓਂਟਾਰੀਓ ਸਭ ਤੋਂ ਵੱਧ ਪ੍ਰਭਾਵਿਤ ਹੈ।

PunjabKesari


Sanjeev

Content Editor

Related News