ਕੋਵਿਡ-19: ਸਪੇਨ ''ਚ ਹਾਲਾਤ ਖਰਾਬ, ਮੌਤਾਂ ਦਾ ਅੰਕੜਾ 1000 ਪਾਰ

Friday, Mar 20, 2020 - 07:34 PM (IST)

ਕੋਵਿਡ-19: ਸਪੇਨ ''ਚ ਹਾਲਾਤ ਖਰਾਬ, ਮੌਤਾਂ ਦਾ ਅੰਕੜਾ 1000 ਪਾਰ

ਮੈਡਰਿਡ(ਸਿਨਹੂਆ)- ਸਪੇਨ ਦੇ ਹੈਲਥ, ਖਪਤਕਾਰ ਤੇ ਸੋਸ਼ਲ ਸਰਵਿਸ ਮੰਤਰਾਲਾ ਨੇ ਸ਼ੁੱਕਰਵਾਰ ਨੂੰ ਪੁਸ਼ਟੀ ਕੀਤੀ ਕਿ ਦੇਸ਼ ਵਿਚ ਕੋਰੋਨਾਵਾਇਰਸ ਕਾਰਨ ਮੌਤਾਂ ਦੀ ਗਿਣਤੀ 1000 ਦਾ ਅੰਕੜਾ ਪਾਰ ਕਰ ਗਈ ਹੈ। ਮੰਤਰਾਲਾ ਨੇ ਦੱਸਿਆ ਕਿ 24 ਘੰਟਿਆਂ ਦੌਰਾਨ ਦੇਸ਼ ਵਿਚ 235 ਮੌਤਾਂ ਹੋਈਆਂ ਹਨ।

ਮੰਤਰਾਲਾ ਮੁਤਾਬਕ ਇਕ ਦਿਨ ਪਹਿਲਾਂ ਦੇਸ਼ ਵਿਚ ਮੌਤਾਂ ਦੀ ਗਿਣਤੀ 767 ਸੀ ਤੇ 24 ਘੰਟਿਆਂ ਬਾਅਦ ਇਹ ਗਿਣਤੀ 1000 ਪਾਰ ਹੋ ਗਈ। ਇਸ ਦੌਰਾਨ ਦੇਸ਼ ਵਿਚ ਕੋਰੋਨਾਵਾਇਰਸ ਦੇ ਮਾਮਲਿਆਂ ਦੀ ਗਿਣਤੀ ਵੀਰਵਾਰ ਦੇ 2,833 ਮਾਮਲਿਆਂ ਨਾਲ 19,980 'ਤੇ ਪਹੁੰਚ ਗਈ ਹੈ। ਦੇਸ਼ ਵਿਚ ਲਗਾਤਾਰ ਵਧ ਰਹੇ ਮਾਮਲਿਆਂ ਨੂੰ ਦੇਖਦਿਆਂ ਸਰਕਾਰ ਵਲੋਂ ਕਈ ਤਰ੍ਹਾਂ ਦੇ ਕਦਮ ਚੁੱਕੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਦੁਨੀਆਭਰ ਵਿਚ ਵਾਇਰਸ ਦੇ ਇਨਫੈਕਸ਼ਨ ਦੇ ਮਾਮਲੇ 2.5 ਲੱਖ ਪਾਰ ਕਰ ਗਏ ਹਨ, ਜਿਹਨਾਂ ਵਿਚੋਂ 10 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਤਕਰੀਬਨ 90 ਹਜ਼ਾਰ ਲੋਕਾਂ ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ।


author

Baljit Singh

Content Editor

Related News