ਕੋਵਿਡ-19 : ਕੈਨੇਡਾ ਦੇ ਕਿਊਬਿਕ 'ਚ ਲਗਾਇਆ ਕਰਫਿਊ ਹਟਾਉਣ ਦੇ ਨਿਰਦੇਸ਼ ਜਾਰੀ

Friday, Jan 14, 2022 - 11:23 AM (IST)

ਕੋਵਿਡ-19 : ਕੈਨੇਡਾ ਦੇ ਕਿਊਬਿਕ 'ਚ ਲਗਾਇਆ ਕਰਫਿਊ ਹਟਾਉਣ ਦੇ ਨਿਰਦੇਸ਼ ਜਾਰੀ

ਮਾਂਟਰੀਅਲ (ਭਾਸ਼ਾ): ਕੈਨੇਡਾ ਵਿਚ ਕਿਊਬਿਕ ਸ਼ਹਿਰ ਦੇ ਪ੍ਰੀਮੀਅਰ ਨੇ ਵੀਰਵਾਰ ਨੂੰ ਕਿਹਾ ਕਿ ਕੋਵਿਡ-19 ਕਾਰਨ ਦਸੰਬਰ ਵਿੱਚ ਸੂਬੇ ਵਿੱਚ ਲਗਾਇਆ ਗਿਆ ਕਰਫਿਊ ਸੋਮਵਾਰ ਨੂੰ ਹਟਾ ਲਿਆ ਜਾਵੇਗਾ। ਕਿਊਬਿਕ ਦੇ ਪ੍ਰੀਮੀਅਰ ਫ੍ਰੈਂਕੋਇਸ ਲੇਗੌਲਟ ਨੇ ਕਿਹਾ ਕਿ ਆਰਡਰ ਨੂੰ ਰੱਦ ਕੀਤਾ ਜਾ ਸਕਦਾ ਹੈ, ਕਿਉਂਕਿ ਸਿਹਤ ਅਧਿਕਾਰੀ ਆਸ ਕਰਦੇ ਹਨ ਕਿ ਆਉਣ ਵਾਲੇ ਦਿਨਾਂ ਵਿੱਚ ਹਸਪਤਾਲਾਂ ਵਿੱਚ ਦਾਖਲ ਕੋਵਿਡ-19 ਮਰੀਜ਼ਾਂ ਦੀ ਗਿਣਤੀ ਘੱਟ ਸਕਦੀ ਹੈ। 

ਪੜ੍ਹੋ ਇਹ ਅਹਿਮ ਖਬਰ- ਕੈਨੇਡਾ ਦੇ ਓਂਟਾਰੀਓ ਸੂਬੇ ਨੇ ਸਕੂਲ ਖੋਲ੍ਹਣ ਦੇ ਨਿਰਦੇਸ਼ ਕੀਤੇ ਜਾਰੀ

ਕਿਊਬਿਕ ਵਿੱਚ 31 ਦਸੰਬਰ ਨੂੰ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫਿਊ ਦਾ ਐਲਾਨ ਕੀਤਾ ਗਿਆ ਸੀ। ਲੇਗੌਲਟ ਨੇ ਕਿਹਾ ਕਿ ਅਸੀਂ ਸਹੀ ਦਿਸ਼ਾ ਵੱਲ ਵਧ ਰਹੇ ਹਾਂ ਪਰ ਸਾਨੂੰ ਸਾਵਧਾਨ ਰਹਿਣ ਦੀ ਲੋੜ ਹੈ।ਇੱਥੇ ਦੱਸ ਦਈਏ ਕਿ ਵੀਰਵਾਰ ਨੂੰ ਕਿਊਬਿਕ 'ਚ ਇਨਫੈਕਸ਼ਨ ਨਾਲ 45 ਹੋਰ ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਕੋਵਿਡ-19 ਦੇ 117 ਹੋਰ ਮਰੀਜ਼ ਹਸਪਤਾਲ 'ਚ ਦਾਖਲ ਹਨ। ਵਰਲਡ ਓ ਮੀਟਰ ਦੇ ਅੰਕੜਿਆਂ ਮੁਤਾਬਕ ਕੈਨੇਡਾ ਵਿਚ ਹੁਣ ਤੱਕ ਕੋਵਿਡ-19 ਦੇ ਕੁੱਲ 2,688,631 ਮਾਮਲੇ ਸਾਹਮਣੇ ਆਏ ਹਨ ਅਤੇ 31,190 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News