ਕੋਵਿਡ-19 : ਅਮਰੀਕਾ ਦੇ ਕੁੱਝ ਸੂਬਿਆਂ ਨੂੰ ਇਸ ਮਹੀਨੇ ਮਿਲੇਗੀ ਢਿੱਲ

Sunday, Apr 19, 2020 - 12:58 PM (IST)

ਕੋਵਿਡ-19 : ਅਮਰੀਕਾ ਦੇ ਕੁੱਝ ਸੂਬਿਆਂ ਨੂੰ ਇਸ ਮਹੀਨੇ ਮਿਲੇਗੀ ਢਿੱਲ

ਵਾਸ਼ਿੰਗਟਨ- ਅਮਰੀਕਾ ਵਿਚ ਕੋਰੋਨਾ ਵਾਇਰਸ ਕਾਰਨ ਠੱਪ ਹੋਈ ਅਰਥਵਿਵਸਥਾ ਨੂੰ ਗਤੀ ਦੇਣ ਅਤੇ ਵਪਾਰ ਫਿਰ ਤੋਂ ਸ਼ੁਰੂ ਕਰਨ ਲਈ ਟੈਕਸਾਸ, ਵਰਮੋਂਟ, ਮੋਂਟਾਨਾ ਵਰਗੇ ਕੁੱਝ ਸੂਬਿਆਂ ਵਿਚ ਇਸ ਮਹੀਨੇ ਪਾਬੰਦੀਆਂ ਵਿਚ ਕੁੱਝ ਢਿੱਲ ਦਿੱਤੀ ਜਾਵੇਗੀ। 

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਤਵਾਰ ਨੂੰ ਕੁੱਝ ਸਮੇਂ ਲਈ ਪਾਬੰਦੀ ਹਟਾਉਣ ਸਬੰਧੀ ਕੁੱਝ ਦਿਸ਼ਾ-ਨਿਰਦੇਸ਼ ਜਾਰੀ ਕਰਦੇ ਹੋਏ ਇਹ ਜਾਣਕਾਰੀ ਦਿੱਤੀ। ਟਰੰਪ ਨੇ ਵ੍ਹਾਈਟ ਹਾਊਸ ਵਿਚ ਰੋਜ਼ਾਨਾ ਹੋਣ ਵਾਲੀ ਪੱਤਰਕਾਰ ਵਾਰਤਾ ਵਿਚ ਸ਼ਨੀਵਾਰ ਨੂੰ ਕਿਹਾ, "ਅਸੀਂ ਦੋ ਦਿਨ ਪਹਿਲਾਂ ਅਮਰੀਕਾ ਨੂੰ ਮੁੜ ਖੋਲ੍ਹਣ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਡੈਮੋਕ੍ਰੇਟ ਅਤੇ ਰੀਪਬਲਿਕ ਦੇ ਗਵਰਨਰਾਂ ਨੇ ਪੜਾਅਬੱਧ ਤਰੀਕੇ ਨਾਲ ਪਾਬੰਦੀਆਂ ਹਟਾਉਣ ਦੀ ਘੋਸ਼ਣਾ ਕਰ ਦਿੱਤੀ ਹੈ। ਟੈਕਸਾਸ ਅਤੇ ਵਰਮੋਂਟ ਵਿਚ ਸੋਸ਼ਲ ਡਿਸਟੈਂਸਟਿੰਗ ਦੇ ਨਿਰਦੇਸ਼ਾਂ ਦਾ ਪਾਲਣ ਕਰਦੇ ਹੋਏ ਕੁਝ ਵਪਾਰਕ ਅਦਾਰੇ ਸੋਮਵਾਰ ਨੂੰ ਖੋਲ੍ਹੇ ਜਾਣਗੇ।

ਜ਼ਿਕਰਯੋਗ ਹੈ ਕਿ ਅਮਰੀਕਾ ਦੇ ਕਈ ਸੂਬਿਆਂ ਵਿਚ ਪਿਛਲੇ ਕੁੱਝ ਦਿਨਾਂ ਤੋਂ ਲੋਕ ਕੋਰੋਨਾ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਲਗਾਏ ਗਏ ਲਾਕਡਾਊਨ ਨੂੰ ਹਟਾਉਣ ਦੀ ਮੰਗ ਕਰ ਰਹੇ ਸਨ। ਮਿਸ਼ੀਗਨ, ਓਹੀਓ, ਟੈਕਸਾਸ, ਕੇਂਟੁਕੀ ਅਤੇ ਵਿਸਕੋਂਸਿਨ ਵਿਚ ਸ਼ਨੀਵਾਰ ਨੂੰ ਵਿਆਪਕ ਵਿਰੋਧ-ਪ੍ਰਦਰਸ਼ਨ ਹੋਏ ਸਨ।


author

Lalita Mam

Content Editor

Related News