ਕੋਵਿਡ-19 ਦੇ ਟੀਕੇ ਨੂੰ ਬਣਾਉਣ ਦੀ ਅਗਲੇ ਸਾਲ ਮਿਲ ਸਕਦੀ ਹੈ ਇਜਾਜ਼ਤ : ਸਨੋਫੀ

Tuesday, Jun 23, 2020 - 02:55 PM (IST)

ਕੋਵਿਡ-19 ਦੇ ਟੀਕੇ ਨੂੰ ਬਣਾਉਣ ਦੀ ਅਗਲੇ ਸਾਲ ਮਿਲ ਸਕਦੀ ਹੈ ਇਜਾਜ਼ਤ : ਸਨੋਫੀ

ਨਵੀਂ ਦਿੱਲੀ (ਵਾਰਤਾ) : ਫ਼ਰਾਂਸ ਦੀ ਦਵਾਈ ਨਿਰਮਾਤਾ ਕੰਪਨੀ ਸਨੋਫੀ ਨੇ ਮੰਗਲਵਾਰ ਨੂੰ ਕਿਹਾ ਕਿ ਉਸ ਨੂੰ ਉਮੀਦ ਹੈ ਕਿ ਅਗਲੇ ਸਾਲ ਦੀ ਪਹਿਲੀ ਛਮਾਹੀ ਵਿਚ ਕੋਵਿਡ-19 ਟੀਕਾ ਬਣਾਉਣ ਦੀ ਇਜਾਜ਼ਤ ਮਿਲ ਜਾਵੇਗੀ। ਸਨੋਫੀ ਕੋਵਿਡ-19 ਦਾ ਇਹ ਟੀਕਾ ਬ੍ਰਿਟਿਸ਼ ਦਵਾਈ ਨਿਰਮਾਣ ਕੰਪਨੀ ਗਲੈਕਸੋਸਮਿਥਕਲਾਇਨ ਨਾਲ ਮਿਲ ਕੇ ਵਿਕਸਿਤ ਕਰ ਰਹੀ ਹੈ। ਇਸ ਤੋਂ ਪਹਿਲਾਂ ਦੋਵਾਂ ਕੰਪਨੀਆਂ ਨੇ ਅਗਲੇ ਸਾਲ ਦੇ ਅੰਤ ਤੱਕ ਕੋਵਿਡ-19 ਦੇ ਟੀਕੇ ਨੂੰ ਇਜਾਜ਼ਤ ਦਿੱਤੇ ਜਾਣ ਦੀ ਗੱਲ ਕੀਤੀ ਸੀ।

ਸਨੋਫੀ ਦੇ ਜਾਂਚ ਪ੍ਰਮੁੱਖ ਜਾਨ ਰੀਡ ਨੇ ਪੈਰਿਸ ਵਿਚ ਆਯੋਜਿਤ ਇਕ ਆਨਲਾਇਨ ਪ੍ਰੋਗਰਾਮ ਦੌਰਾਨ ਪੱਤਰਕਾਰਾਂ ਨੂੰ ਦੱਸਿਆ ਕਿ ਸਬੰਧਤ ਰੈਗੂਲੈਅਰੀ ਅਥਾਰਿਟੀਆਂ ਨਾਲ ਜਾਰੀ ਗੱਲਬਾਤ ਦੇ ਆਧਾਰ 'ਤੇ ਉਨ੍ਹਾਂ ਨੂੰ ਇਹ ਉਮੀਦ ਹੈ ਕਿ ਅਨੁਮਾਨਿਤ ਸਮੇਂ ਤੋਂ ਪਹਿਲਾਂ ਹੀ ਇਸ ਟੀਕੇ ਨੂੰ ਇਜਾਜ਼ਤ ਮਿਲ ਜਾਵੇਗੀ। ਸਨੋਫੀ ਨੇ ਇਸ ਮਕਸਦ ਨਾਲ ਟੀਕੇ ਦੇ ਕਲੀਨਿਕਲ ਟਰਾਇਲ ਵਿਚ ਵੀ ਤੇਜੀ ਲਿਆ ਦਿੱਤੀ ਹੈ। ਇਸ ਲਈ ਉਸ ਨੇ ਇਕ ਬਾਇਓਟੇਕ ਕੰਪਨੀ ਟਰਾਂਸਲੇਟ ਬਾਇਓ ਤੋਂ 4.25 ਕਰੋੜ ਰੁਪਏ ਦਾ ਸਮੱਝੌਤਾ ਕੀਤਾ ਹੈ। ਜ਼ਿਕਰਯੋਗ ਹੈ ਕਿ ਹੁਣ ਤੱਕ ਕੋਵਿਡ-19 ਦਾ ਕੋਈ ਵੀ ਟੀਕਾ ਬਾਜ਼ਾਰ ਵਿਚ ਉਪਲੱਬਧ ਨਹੀਂ ਹੈ ਹਾਲਾਂਕਿ ਹਸਪਤਾਲ ਵਿਚ ਭਰਤੀ ਕੋਰੋਨਾ ਪੀੜਤਾਂ ਲਈ ਹੁਣ ਤੱਕ 3 ਕੰਪਨੀਆਂ ਦਵਾਈ ਬਾਜ਼ਾਰ ਵਿਚ ਉਤਾਰ ਚੁੱਕੀਆਂ ਹਨ। ਬਾਬਾ ਰਾਮਦੇਵ ਦੇ ਪਤੰਜਲੀ ਆਯੁਰਵੇਦ ਨੇ ਵੀ 7 ਦਿਨ ਦੇ ਅੰਦਰ 100 ਫ਼ੀਸਦੀ ਕੋਰੋਨਾ ਇਨਫੈਕਸ਼ਨ ਨੂੰ ਖ਼ਤਮ ਕਰਨ ਦਾ ਦਾਅਵਾ ਕਰਦੇ ਹੋਏ 'ਕੋਰੋਨਿਲ' ਦੇ ਨਾਮ ਤੋਂ ਦਵਾਈ ਅੱਜ ਲਾਂਚ ਕੀਤੀ ਹੈ।


author

cherry

Content Editor

Related News