ਕੋਵਿਡ-19 : ਪਾਕਿ ''ਚ ਮ੍ਰਿਤਕਾਂ ਦੀ ਗਿਣਤੀ 26,000 ਦੇ ਪਾਰ

Friday, Sep 03, 2021 - 01:17 PM (IST)

ਕੋਵਿਡ-19 : ਪਾਕਿ ''ਚ ਮ੍ਰਿਤਕਾਂ ਦੀ ਗਿਣਤੀ 26,000 ਦੇ ਪਾਰ

ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਵਿਚ ਸ਼ੁੱਕਰਵਾਰ ਨੂੰ ਕੋਵਿਡ-19 ਕਾਰਨ ਜਾਨ ਗਵਾਉਣ ਵਾਲੇ ਲੋਕਾਂ ਦੀ ਗਿਣਤੀ 26,000 ਦੇ ਪਾਰ ਚਲੀ ਗਈ। ਉੱਥੇ ਦੇਸ਼ ਵਿਚ ਪਿਛਲੇ 24 ਘੰਟੇ ਵਿਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ 3,787 ਨਵੇਂ ਮਾਮਲੇ ਸਾਹਮਣੇ ਆਏ।ਰਾਸ਼ਟਰੀ ਸਿਹਤ ਸੇਵਾ ਮੰਤਰਾਲੇ ਦੀ ਰਿਪੋਰਟ ਮੁਤਾਬਕ ਦੇਸ਼ ਵਿਚ ਕੋਵਿਡ-19 ਦੇ ਹੁਣ ਤੱਕ ਕੁੱਲ 1,171,578 ਮਾਮਲੇ ਸਾਹਮਣੇ ਆਏ ਹਨ ਅਤੇ ਇਨਫੈਕਸ਼ਨ ਨਾਲ ਕੁੱਲ 26,035 ਲੋਕਾਂ ਦੀ ਮੌਤ ਹੋਈ ਹੈ। ਦੇਸ਼ ਵਿਚ 26 ਫਰਵਰੀ 2020 ਨੂੰ ਇਨਫੈਕਸ਼ਨ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ। 

ਪਾਕਿਸਤਾਨ ਵਿਚ ਕੋਵਿਡ-19 ਨਾਲ ਮੌਤ ਦਰ 2.2 ਫੀਸਦੀ ਹੈ। ਦੇਸ਼ ਵਿਚ ਕੁੱਲ 1,055,467 ਲੋਕ ਇਨਫੈਕਸ਼ਨ ਮੁਕਤ ਹੋ ਚੁੱਕੇ ਹਨ ਜੋ ਕੁੱਲ ਮਾਮਲਿਆਂ ਦਾ 90 ਫੀਸਦੀ ਤੋਂ ਵੱਧ ਹੈ। ਹਾਲੇ 88,076 ਲੋਕਾਂ ਦਾ ਕੋਰੋਨਾ ਵਾਇਰਸ ਇਨਫੈਕਸ਼ਨ ਦਾ ਇਲਾਜ ਚੱਲ ਰਿਹਾ ਹੈ ਜੋ ਕੁੱਲ ਮਾਮਲਿਆਂ ਦਾ 7.5 ਫੀਸਦੀ ਹੈ। ਰਿਪੋਰਟ ਮੁਤਾਬਕ ਪਿਛਲੇ 24 ਘੰਟਿਆਂ ਵਿਚ 59,745 ਨਮੂਨਿਆਂ ਦੀ ਕੋਵਿਡ-19 ਸੰਬੰਧੀ ਜਾਂਚ ਦੇ ਬਾਅਦ 3,787 ਨਵੇਂ ਮਾਮਲੇ ਸਾਹਮਣੇ ਆਏ। ਦੇਸ਼ ਵਿਚ ਇਨਫੈਕਸ਼ਨ ਦਰ 6.34 ਫੀਸਦੀ ਹੈ। ਇਸ ਮਿਆਦ ਵਿਚ 6,595 ਲੋਕ ਇਨਫੈਕਸ਼ਨ ਮੁਕਤ ਵੀ ਹੋਏ। ਮੰਤਰਾਲੇ ਨੇ ਦੱਸਿਆ ਕਿ ਦੇਸ਼ ਵਿਚ ਟੀਕਾਕਰਨ ਮੁਹਿੰਮ ਵੀ ਚੰਗੀ ਗਤੀ ਨਾਲ ਚੱਲ ਰਹੀ ਹੈ ਅਤੇ ਹੁਣ ਤੱਕ ਕਰੀਬ ਸੈਂਕੜੇ ਲੋਕਾਂ ਨੂੰ ਐਂਟੀ ਕੋਵਿਡ ਟੀਕੇ ਦੀ ਖੁਰਾਕ ਦਿੱਤੀ ਗਈ ਹੈ। 

ਪੜ੍ਹੋ ਇਹ ਅਹਿਮ ਖਬਰ- ਫਿਲੀਪੀਨਜ਼ 'ਚ 12-17 ਉਮਰ ਵਰਗ ਦੇ ਬੱਚਿਆਂ ਨੂੰ ਲੱਗੇਗਾ 'ਮੋਡਰਨਾ' ਟੀਕਾ

ਪਿਛਲੇ 24 ਘੰਟੇ ਵਿਚ ਹੀ 13.8 ਲੱਖ ਖੁਰਾਕਾਂ ਦਿੱਤੀਆਂ ਗਈਆਂ। ਪਾਕਿਸਤਾਨ ਵਿਚ ਕੋਵਿਡ-19 ਗਲੋਬਲ ਮਹਾਮਾਰੀ ਦੀ ਚੌਥੀ ਲਹਿਰ ਦੇ ਖਦਸ਼ੇ ਦੀ ਤਿਆਰੀ ਵਿਚਕਾਰ ਬੁੱਧਵਾਰ ਨੂੰ ਟੀਕੇ ਦੀਆਂ ਰਿਕਾਰਡ 15.90 ਲੱਖ ਖੁਰਾਕਾਂ ਦਿੱਤੀਆਂ ਗਈਆਂ। ਸਰਕਾਰ ਨੇ ਟੀਕਾ ਨਾ ਲਗਵਾਉਣ ਵਾਲੇ ਲੋਕਾਂ 'ਤੇ ਕਈ ਪਾਬੰਦੀਆਂ ਲਗਾਉਣ ਅਤੇ 17 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਟੀਕਾਕਰਨ ਸ਼ੁਰੂ ਕਰਨ ਦੇ ਬਾਅਦ ਟੀਕਾਕਰਨ ਦਰ ਵਿਚ ਵਾਧਾ ਦਰਜ ਕੀਤਾ। ਇਹਨਾਂ ਪਾਬੰਦੀਆਂ ਮੁਤਾਬਕ ਵਿਭਿੰਨ ਖੇਤਰ ਵਿਚ ਕੰਮ ਕਰਨ ਵਾਲੇ ਲੋਕਾਂ ਲਈ ਟੀਕਾਕਰਨ ਲਾਜ਼ਮੀ ਹੈ। ਸਿਰਫ ਪੂਰੇ ਟੀਕਾਕਰਨ ਦੇ ਬਾਅਦ ਹੀ ਲੋਕ 30 ਸਤੰਬਰ ਤੋਂ ਘਰੇਲੂ ਅਤੇ ਅੰਤਰਰਾਸ਼ਟਰੀ ਯਾਤਰਾ ਕਰ ਪਾਉਣਗੇ ਅਤੇ ਦੇਸ਼ ਵਿਚ ਆਉਣ ਵਾਲੇ ਲੋਕਾਂ 'ਤੇ ਵੀ ਇਹ ਨਿਯਮ ਲਾਗੂ ਹੋਵੇਗਾ। 

ਪੜ੍ਹੋ ਇਹ ਅਹਿਮ ਖਬਰ- ਪਾਕਿ ਨੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਅਫਗਾਨਿਸਤਾਨ ਦੀ ਮਦਦ ਕਰਨ ਦੀ ਕੀਤੀ ਅਪੀਲ

15 ਅਕਤੂਬਰ ਤੋਂ ਸਿਰਫ ਉਹੀ ਲੋਕ ਹੀ ਜਨਤਕ ਗੱਡੀਆਂ ਵਿਚ ਯਾਤਰਾ ਕਰ ਪਾਉਣਗੇ ਜਿਹਨਾਂ ਦਾ ਪੂਰਾ ਟੀਕਾਕਰਨ ਹੋ ਚੁੱਕਾ ਹੈ। ਸ਼ਾਪਿੰਗ ਮਾਲ, ਹੋਟਲ, ਰੈਸਟੋਰੈਂਟ ਅਤੇ ਵਿਆਹ ਸਮਾਰੋਹ ਵਿਚ ਜਾਣ ਵਾਲੇ ਲੋਕਾਂ ਨੂੰ 31 ਅਗਸਤ ਤੱਕ ਪਹਿਲੀ ਖੁਰਾਕ ਲੈਣੀ ਸੀ ਅਤੇ 30 ਸਤੰਬਰ ਤੋਂ ਇਹਨਾਂ ਥਾਵਾਂ 'ਤੇ ਜਾਣ ਲਈ ਉਹਨਾਂ ਨੂੰ ਦੂਜੀ ਖੁਰਾਕ ਵੀ ਲੱਗੀ ਹੋਣੀ ਚਾਹੀਦੀ ਹੈ। ਉੱਥੇ 17 ਸਾਲ ਦੇ ਵਿਦਿਆਰਥੀਆਂ ਨੂੰ 15 ਸਤੰਬਰ ਤੱਕ ਪਹਿਲੀ ਖੁਰਾਕ ਅਤੇ 15 ਅਕਤੂਬਰ ਤੱਕ ਦੂਜੀ ਖੁਰਾਕ ਲੈਣ ਲਈ ਕਿਹਾ ਗਿਆ ਹੈ। ਅਜਿਹਾ ਨਾ ਕਰਨ 'ਤੇ ਉਹਨਾਂ ਨੂੰ ਵਿਦਿਅਕ ਅਦਾਰਿਆਂ ਵਿਚ ਜਾਣ ਨਹੀਂ ਦਿੱਤਾ ਜਾਵੇਗਾ।


author

Vandana

Content Editor

Related News