ਕੋਵਿਡ-19: ਰੂਸ ਤੇ ਬ੍ਰਾਜ਼ੀਲ ''ਚ ਹਾਲਾਤ ਖਰਾਬ, ਇਕ ਦਿਨ ''ਚ ਹਜ਼ਾਰਾਂ ਮਾਮਲੇ ਆਏ ਸਾਹਮਣੇ

05/07/2020 3:40:53 PM

ਵਾਸ਼ਿੰਗਟਨ- ਰੂਸ ਵਿਚ ਕੋਰੋਨਾ ਵਾਇਰਸ ਦੇ 11,231 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ 88 ਲੋਕਾਂ ਦੀ ਮੌਤ ਹੋ ਗਈ ਹੈ। ਨਿਊਜ਼ ਏਜੰਸੀ ਰਾਈਟਰਸ ਮੁਤਾਬਕ ਇਹ ਦੇਸ਼ ਵਿਚ ਇਕ ਦਿਨ ਵਿਚ ਸਭ ਤੋਂ ਵਧੇਰੇ ਮਾਮਲਿਆਂ ਦਾ ਅੰਕੜਾ ਹੈ। ਦੇਸ਼ ਵਿਚ ਹੁਣ ਤੱਕ 1,77,160 ਮਾਮਲੇ ਸਾਹਮਣੇ ਆ ਗਏ ਹਨ।

ਰੂਸ ਦੇ ਕੋਰੋਨਾ ਵਾਇਰਸ ਟਾਸਕ ਫੋਰਸ ਨੇ ਕਿਹਾ ਕਿ ਹੁਣ ਤੱਕ ਕੋਰੋਨਾ ਵਾਇਰਸ ਕਾਰਣ 1,625 ਲੋਕਾਂ ਦੀ ਮੌਤ ਹੋ ਗਈ ਹੈ। ਮਾਸਕੋ ਵਾਇਰਸ ਨਾਲ ਸਭ ਤੋਂ ਵਧੇਰੇ ਪ੍ਰਭਾਵਿਤ ਹੋਇਆ ਹੈ। ਇਥੇ ਰਿਕਾਰਡ 6,703 ਮਾਮਲੇ ਸਾਹਮਣੇ ਆਏ ਹਨ। ਦੱਸ ਦਈਏ ਕਿ ਪਿਛਲੇ ਚਾਰ ਦਿਨਾਂ ਵਿਚ ਦੇਸ਼ ਵਿਚ 10 ਹਜ਼ਾਰ ਦੇ ਕਰੀਬ ਮਾਮਲੇ ਸਾਹਮਣੇ ਆ ਰਹੇ ਹਨ। ਉਥੇ ਹੀ ਬ੍ਰਾਜ਼ੀਲ ਵਿਚ ਬੁੱਧਵਾਰ ਨੂੰ 10,503 ਮਾਮਲੇ ਸਾਹਮਣੇ ਆਏ ਤੇ 615 ਲੋਕਾਂ ਦੀ ਮੌਤ ਹੋ ਗਈ।

ਕੋਰੋਨਾ ਵਾਇਰਸ ਦੇ ਹਾਟਸਪਾਟ ਦੇ ਤੌਰ 'ਤੇ ਉਭਰ ਰਹੇ ਬ੍ਰਾਜ਼ੀਲ ਵਿਚ ਬੁੱਧਵਾਰ ਨੂੰ 10,503 ਮਾਮਲੇ ਸਾਹਮਣੇ ਆਏ ਤੇ 615 ਲੋਕਾਂ ਦੀ ਮੌਤ ਹੋ ਗਈ। ਨਿਊਜ਼ ਏਜੰਸੀ ਰਾਈਟਰਸ ਮੁਤਾਬਕ ਇਸ ਤੋਂ ਪਹਿਲਾਂ ਦੇਸ਼ ਵਿਚ ਸਭ ਤੋਂ ਵਧੇਰੇ 30 ਅਪ੍ਰੈਲ ਨੂੰ 7,288 ਮਾਮਲੇ ਸਾਹਮਣੇ ਆਏ ਸਨ। ਉਥੇ ਹੀ ਮੰਗਲਵਾਰ ਨੂੰ 600 ਮੌਤਾਂ ਹੋਈਆਂ ਸਨ। ਦੇਸ਼ ਵਿਚ ਹੁਣ ਤੱਕ 1,25,218 ਮਾਮਲੇ ਸਾਹਮਣੇ ਆਏ ਹਨ ਤੇ 8,536 ਲੋਕਾਂ ਦੀ ਮੌਤ ਹੋਈ ਹੈ।

ਰਾਈਟਰਸ ਮੁਤਾਬਕ ਦੁਨੀਆ ਭਰ ਵਿਚ 37,58,718 ਮਾਮਲੇ ਸਾਹਮਣੇ ਆ ਗਏ ਹਨ। ਇਹਨਾਂ ਵਿਚੋਂ 2.62 ਲੱਖ ਤੋਂ ਵਧੇਰੇ ਲੋਕਾਂ ਦੀ ਮੌਤ ਹੋਈ ਹੈ। 11,82,075 ਲੋਕ ਠੀਕ ਵੀ ਹੋ ਗਏ ਹਨ। ਯੂਰਪ ਵਿਚ ਸਭ ਤੋਂ ਵਧੇਰੇ ਮਾਮਲੇ ਸਾਹਮਣੇ ਆਏ ਹਨ। ਇਥੇ ਹੁਣ ਤੱਕ 15,07,215 ਮਾਮਲੇ ਸਾਹਮਣੇ ਆ ਗਏ ਹਨ। 1,45,847 ਲੋਕਾਂ ਦੀ ਮੌਤ ਹੋ ਗਈ ਹੈ। ਕੋਰੋਨਾ ਵਾਇਰਸ ਨਾਲ ਅਮਰੀਕਾ ਵਿਚ ਪਿਛਲੇ 24 ਘੰਟਿਆਂ ਵਿਚ 2,073 ਲੋਕਾਂ ਦੀ ਮੌਤ ਹੋਈ ਹੈ। ਨਿਊਜ਼ ਏਜੰਸੀ ਏ.ਐਫ.ਪੀ. ਮੁਤਾਬਕ ਇਸ ਦੇ ਨਾਲ ਹੀ ਇਥੇ ਮਰਨ ਵਾਲਿਆਂ ਦੀ ਗਿਣਤੀ ਵਧ ਕੇ 73,095 ਹੋ ਗਈ ਹੈ। ਉਥੇ ਹੀ ਹੁਣ ਤੱਕ 12,27,430 ਮਾਮਲੇ ਸਾਹਮਣੇ ਆ ਗਏ ਹਨ।


Baljit Singh

Content Editor

Related News