ਕੋਵਿਡ-19: ਈਰਾਨ ''ਚ 135 ਤੇ ਸਪੇਨ ''ਚ 149 ਨਵੀਂਆਂ ਮੌਤਾਂ, ਦੁਨੀਆਭਰ ਦਾ ਅੰਕੜਾ 7400 ਪਾਰ

Tuesday, Mar 17, 2020 - 05:29 PM (IST)

ਕੋਵਿਡ-19: ਈਰਾਨ ''ਚ 135 ਤੇ ਸਪੇਨ ''ਚ 149 ਨਵੀਂਆਂ ਮੌਤਾਂ, ਦੁਨੀਆਭਰ ਦਾ ਅੰਕੜਾ 7400 ਪਾਰ

ਦੁਬਈ/ਮੈਡਰਿਡ- ਈਰਾਨ ਵਿਚ ਕੋਰੋਨਾਵਾਇਰਸ ਕਾਰਨ 135 ਤੇ ਸਪੇਨ ਵਿਚ 149 ਨਵੀਂਆਂ ਮੌਤਾਂ ਹੋਣ ਦੀ ਖਬਰ ਮਿਲੀ ਹੈ। ਇਸ ਦੇ ਨਾਲ ਹੀ ਦੁਨੀਆਭਰ ਵਿਚ ਕੁੱਲ ਮੌਤਾਂ ਦਾ ਅੰਕੜਾ 7400 ਪਾਰ ਕਰ ਗਿਆ ਹੈ ਤੇ ਇਨਫੈਕਸ਼ਨ ਦੇ ਕੁੱਲ ਮਾਮਲਿਆਂ ਦੀ ਗਿਣਤੀ 1 ਲੱਖ 80 ਹਜ਼ਾਰ ਪਾਰ ਕਰ ਗਈ ਹੈ।

ਈਰਾਨ ਸਿਹਤ ਮੰਤਰਾਲੇ ਦੇ ਬੁਲਾਰੇ ਕੀਯਾਨੌਸ਼ ਜਹਾਂਪੌਰ ਨੇ ਮੰਗਲਵਾਰ ਨੂੰ ਇਕ ਟੈਲੀਵਿਜ਼ਨ ਸੰਮੇਲਨ ਵਿਚ ਇਸ ਅੰਕੜੇ ਸਬੰਧੀ ਜਾਣਕਾਰੀ ਦਿੱਤੀ। ਮੰਤਰਾਲਾ ਨੇ ਦੱਸਿਆ ਕਿ ਇਹਨਾਂ ਮੌਤਾਂ ਨਾਲ ਈਰਾਨ ਵਿਚ ਕੁੱਲ ਮੌਤਾਂ ਦੀ ਗਿਣਤੀ 988 ਹੋ ਗਈ ਹੈ ਤੇ 16,169 ਇਨਫੈਕਸ਼ਨ ਦੇ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਇਸ ਦੇ ਨਾਲ ਹੀ ਸਪੇਨ ਵਿਚ ਵੀ ਮੰਗਲਵਾਰ ਨੂੰ ਕੋਵਿਡ-19 ਦੇ ਲਗਭਗ 2 ਹਜ਼ਾਰ ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ। ਸਪੇਨ ਵਿਚ 149 ਮੌਤਾਂ ਦੇ ਨਾਲ ਕੁੱਲ ਮੌਤਾਂ ਦੀ ਗਿਣਤੀ 491 ਹੋ ਗਈ ਹੈ ਤੇ ਇਨਫੈਕਸ਼ਨ ਦੇ ਮਾਮਲੇ 11 ਹਜ਼ਾਰ ਪਾਰ ਕਰ ਗਏ ਹਨ।


author

Baljit Singh

Content Editor

Related News